• Home
 • »
 • News
 • »
 • punjab
 • »
 • CAPT AMARINDER SINGH BJP B TEAM TRYING TO TARNISH FARMERS MOVEMENT DALEWAL

ਕੈਪਟਨ BJP ਦੀ B ਟੀਮ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੇ ਖਡਾਉਣ ਦੀ ਕਰ ਰਹੇ ਕੋਸ਼ਿਸ਼: ਡੱਲੇਵਾਲ

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਦੇ ਚਰਿੱਤਰ ਤੇ ਉਂਗਲ ਉਠਾਉਣ ਵਾਲੀ ਗੱਲ ਕੈਪਟਨ ਅਮਰਿੰਦਰ ਸਿੰਘ BJP ਦੀ ਚਾਲ ਤੇ ਚੱਲ ਕੇ ਕਰ ਰਿਹਾ ਹੈ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣਾ MSP ਦੀ ਗਾਰੰਟੀ ਦਾ ਕਾਨੂੰਨ ਲੈਣਾ ਸਾਡੇ ਅੰਦੋਲਨ ਦਾ ਮੇਨ ਧੁਰਾ ਹੈ ਇਸ ਤੋਂ ਬਿਨਾਂ ਕੈਪਟਨ ਅਮਰਿੰਦਰ ਸਿੰਘ ਕਤਾਈ ਨਾ ਸੋਚੇ ਕਿ ਅਸੀਂ ਕੋਈ ਵਿੱਚ ਵਿਚਾਲੇ ਦਾ ਫੈਸਲਾ ਕਰ ਲਵਾਂਗੇ।

ਕੈਪਟਨ BJP ਦੀ B ਟੀਮ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੇ ਖਡਾਉਣ ਦੀ ਕਰ ਰਹੇ ਕੋਸ਼ਿਸ਼: ਡੱਲੇਵਾਲ

ਕੈਪਟਨ BJP ਦੀ B ਟੀਮ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੇ ਖਡਾਉਣ ਦੀ ਕਰ ਰਹੇ ਕੋਸ਼ਿਸ਼: ਡੱਲੇਵਾਲ

 • Share this:
  ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਮੈਂਬਰ 9 ਮੈਂਬਰੀ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨਾ ਤੋਂ ਜਿਸ ਤਰ੍ਹਾਂ ਦੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਗਤੀਵਿਧੀਆਂ ਨਜ਼ਰ ਆ ਰਹੀਆਂ ਹਨ ਉਸ ਤੋਂ ਨਜ਼ਰ ਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ BJP ਦੀ ਹੀ B ਟੀਮ ਹੈ, ਜੋ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਖਡਾਉਣ ਦੀ ਕੋਸ਼ਿਸ਼ ਵਿੱਚ ਹੈ। ਜਿਸ ਕਾਰਨ ਉਹ ਅਜਿਹੀਆਂ ਹਰਕਤਾਂ ਕਰ ਰਹੇ ਹਨ।

  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਇਹ ਕਹਿ ਰਿਹਾ ਕਿ ਮੇਰੀ 13 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ ਜੇਕਰ ਉਸ ਦੀ ਕਿਸੇ ਜੱਥੇਬੰਦੀ ਨਾਲ ਗੱਲਬਾਤ ਹੋਈ ਹੈ ਤਾਂ ਉਹ ਉਸ ਨੂੰ ਜਨਤਕ ਕਰੇ ਤਾਂ ਕਿ ਲੋਕਾਂ ਨੂੰ ਕਲੀਅਰ ਕੱਟ ਪਤਾ ਲੱਗ ਸਕੇ,ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਕਲੀਅਰ ਨਹੀ ਕਰਦਾ ਜਨਤਕ ਨਹੀ ਕਰਦਾ ਤਾਂ ਫੇਰ ਇਹ ਆਪਣੇ ਆਪ ਇਹ ਸਮਝਿਆ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ BJP ਦੀਆਂ ਕੋਝੀਆਂ ਹਰਕਤਾਂ ਤੇ ਆਇਆ ਹੋਇਆ ਹੈ ਅਤੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਤੇ ਤੁਰਿਆ ਹੋਇਆ ਹੈ ਅਸੀਂ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਰਹੇ ਹਾਂ ਕਿ ਦੇਸ਼ ਦੀਆਂ ਬਹੁਤੀਆਂ ਰਾਜਨੀਤਿਕ ਧਿਰਾਂ ਖਾਸ ਕਰਕੇ ਪੰਜਾਬ ਦੀਆ ਰਾਜਨੀਤਿਕ ਧਿਰਾਂ ਇਸ ਅੰਦੋਲਨ ਦੇ ਅੰਦਰੋ ਖਿਲਾਫ ਨੇ ਕਿਉਂਕਿ ਉਹਨਾਂ ਨੂੰ ਇਸ ਦੇ ਵਿੱਚੋਂ ਇਹਨਾਂ ਦਾ ਆਪਣਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ।

  ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਦੇ ਚਰਿੱਤਰ ਤੇ ਉਂਗਲ ਉਠਾਉਣ ਵਾਲੀ ਗੱਲ ਕੈਪਟਨ ਅਮਰਿੰਦਰ ਸਿੰਘ BJP ਦੀ ਚਾਲ ਤੇ ਚੱਲ ਕੇ ਕਰ ਰਿਹਾ ਹੈ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣਾ MSP ਦੀ ਗਾਰੰਟੀ ਦਾ ਕਾਨੂੰਨ ਲੈਣਾ ਸਾਡੇ ਅੰਦੋਲਨ ਦਾ ਮੇਨ ਧੁਰਾ ਹੈ ਇਸ ਤੋਂ ਬਿਨਾਂ ਕੈਪਟਨ ਅਮਰਿੰਦਰ ਸਿੰਘ ਕਤਾਈ ਨਾ ਸੋਚੇ ਕਿ ਅਸੀਂ ਕੋਈ ਵਿੱਚ ਵਿਚਾਲੇ ਦਾ ਫੈਸਲਾ ਕਰ ਲਵਾਂਗੇ।
  Published by:Sukhwinder Singh
  First published: