Home /News /punjab /

Punjab Election 2022: ਕਾਂਗਰਸ ਵਾਲੇ ਕਹਿੰਦੇ ਸੀ ਮੇਰਾ ਮੋਦੀ-ਸ਼ਾਹ ਨਾਲ ਪਿਆਰ ਹੈ, ਹਾਂ ਬਿਲਕੁਲ ਹੈ: ਕੈਪਟਨ

Punjab Election 2022: ਕਾਂਗਰਸ ਵਾਲੇ ਕਹਿੰਦੇ ਸੀ ਮੇਰਾ ਮੋਦੀ-ਸ਼ਾਹ ਨਾਲ ਪਿਆਰ ਹੈ, ਹਾਂ ਬਿਲਕੁਲ ਹੈ: ਕੈਪਟਨ

  • Share this:

    ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੁਰਾਣੀ ਸਾਂਝ ਹੈ। ਕਾਂਗਰਸ ਵਾਲੇ ਆਖਦੇ ਹਨ ਕਿ ਮੇਰਾ ਮੋਦੀ ਤੇ ਅਮਿਤ ਸ਼ਾਹ ਨਾਲ ਪਿਆਰ ਹੈ, ਹਾਂ ਇਹ ਬਿਲਕੁਲ ਸੱਚ ਹੈ। ਉਹ ਆਖੀ ਜਾਣ ਮੇਰਾ ਸੱਚਮੁਚ ਪਿਆਰ ਹੈ, ਹੁਣ ਮੈਂ ਕੀ ਕਰਾਂ।

    ਜਲੰਧਰ ਵਿਚ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਵਿਚ ਸੰਬੋਧਨ ਕਰਦਿਆਂ ਕੈਪਟਨ ਨੇ ਆਖਿਆ ਹੈ ਕਿ ਸਾਡਾ ਫ਼ਰਜ਼ ਦੇਸ਼ ਦੀ ਸੇਵਾ ਕਰਨਾ ਹੋਣਾ ਚਾਹੀਦਾ ਹੈ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਪੰਜਾਬ ਦਾ ਭਵਿੱਖ ਹੈ।

    ਉਨ੍ਹਾਂ ਕਿਹਾ ਕਿ ਚੋਣਾਂ ਵਿਚ ਬਚੇ 5-6 ਦਿਨਾਂ ਦੌਰਾਨ ਲੋਕ ਘਰਾਂ ਤੋਂ ਬਾਹਰ ਆਉਣ ਤੇ ਭਾਜਪਾ ਦੇ ਭਾਈਵਾਲਾਂ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨ।

    Published by:Gurwinder Singh
    First published:

    Tags: Assembly Elections 2022, Captain, Captain Amarinder Singh, Modi, Modi 2.0, Modi government, Narendra modi, Punjab Assembly election 2022, Punjab Election 2022