ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਵਰਬੀਓ ਏਜੀ ਬਾਇਓ-ਐਨਰਜੀ ਪਲਾਂਟ ਸਥਾਪਤ ਕਰਨ ਦਾ ਸਿਹਰਾ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਉਨ੍ਹਾਂ ਦੀ ਸਰਕਾਰ ਦੌਰਾਨ 2019 ਵਿੱਚ ਵਿਚਾਰਿਆ ਗਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦਾ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਸਾਲ ਦਸੰਬਰ ਵਿੱਚ ਇਨਵੈਸਟ ਪੰਜਾਬ ਸਮਿਟ ਦੌਰਾਨ ਸੀਓਓ ਓਲੀਵਰ ਲੁਡਟਕੇ ਦੁਆਰਾ ਪੇਸ਼ ਕੀਤੇ ਜਾਣ ਤੋਂ ਬਾਅਦ ਪਲਾਂਟ ਸਥਾਪਤ ਕਰਨ ਲਈ ਸਾਰੀਆਂ ਰੂਪ-ਰੇਖਾਵਾਂ ਨੂੰ 2019 ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਲਾਂਟ ਨੇ 2020 ਤੋਂ ਕੰਮ ਕਰਨਾ ਸ਼ੁਰੂ ਕਰਨਾ ਸੀ, ਪਰ ਕੋਵਿਡ ਮਹਾਂਮਾਰੀ ਕਾਰਨ ਇਸ ਦੇ ਕੰਮਕਾਜ ਵਿੱਚ ਦੇਰੀ ਹੋ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜੋ ਕੁਝ ਵੀ ਕੀਤਾ ਹੈ, ਉਸ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਉਨ੍ਹਾਂ ਦੀ ਵਿਸ਼ੇਸ਼ਤਾ ਵੀ ਹੈ।
They say Rome wasn't built in a day, same goes for the Compressed Biogas plant in Sangrur that the @AAPPunjab government is shamelessly claiming as their achievement.
It was @capt_amarinder Singh's govt that signed the Mou for the plant & got it set up. pic.twitter.com/Bp8ptXQjqf
— Office of Capt Amarinder Singh (@OfficeofCapt) October 19, 2022
ਕੈਪਟਨ ਅਮਰਿੰਦਰ ਨੇ 6 ਦਸੰਬਰ, 2019 ਦੇ ਟਵੀਟ ਦਾ ਇੱਕ ਸਕਰੀਨ ਸ਼ਾਟ ਵੀ ਸਾਂਝਾ ਕੀਤਾ, ਜਿਸ ਵਿੱਚ ਉਹ ਓਲੀਵਰ ਲੁਡਟਕੇ ਨਾਲ ਮੁਲਾਕਾਤ ਕਰਦੇ ਦਿਖਾਈ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਉਸ ਦਿਨ ਟਵੀਟ ਕੀਤਾ ਸੀ, “ਓਲੀਵਰ ਲੁਡਟਕੇ, ਸੀਓਓ, ਵਰਬੀਓ ਗਲੋਬਲ ਨੇ ਇਨਵੈਸਟ ਪੰਜਾਬ ਵਿੱਚ ‘ਗਰੀਨ ਗੈਸ ਕ੍ਰਾਂਤੀ’ ਦਾ ਆਪਣਾ ਵਿਜ਼ਨ ਪੇਸ਼ ਕੀਤਾ। ਸੰਗਰੂਰ ਨੇੜੇ ਉਨ੍ਹਾਂ ਦਾ ਆਉਣ ਵਾਲਾ ਪਲਾਂਟ 2020 ਤੋਂ ਲਗਭਗ 1.10 ਲੱਖ ਟਨ ਝੋਨੇ ਦੀ ਪਰਾਲੀ ਨੂੰ ਪ੍ਰੋਸੈਸ ਕਰੇਗਾ। ਅਜਿਹੀਆਂ ਹੋਰ ਸਨਅਤੀ ਫੈਕਟਰੀਆਂ ਨਾਲ ਪੰਜਾਬ ਜਲਦੀ ਹੀ ਪਰਾਲੀ ਸਾੜਨ ਤੋਂ ਮੁਕਤ ਹੋ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, BJP, Captain Amarinder Singh, Punjab BJP, Punjab government