• Home
 • »
 • News
 • »
 • punjab
 • »
 • CAPT AMARINDER SINGH DID 90 PER CENT LOSS TO CONGRESS CONGRESS MP RAVNEET SINGH BITTU

ਕਾਂਗਰਸ ਦਾ 90 ਫੀਸਦੀ ਨੁਕਸਾਨ ਕੈਪਟਨ ਅਮਰਿੰਦਰ ਨੇ ਕੀਤਾ, ਮੀਟਿੰਗ ਤੋਂ ਬਾਅਦ ਹਾਰ ਦੇ ਕਾਰਨਾਂ ਬਾਰੇ ਬੋਲੇ ਬਿੱਟੂ

ਕਾਂਗਰਸ ਦਾ 90 ਫੀਸਦੀ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਬਾਕੀ ਸਾਰਾ ਨੁਕਸਾਨ ਕਾਂਗਰਸੀ ਆਗੂਆਂ ਨੇ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਬਾਹਰ ਹੀ ਨਹੀਂ ਨਿਕਲਿਆ। ਪਾਰਟੀ ਨੇ ਵਰਕਰਾਂ ਦੀ ਗੱਲ ਨਹੀਂ ਸੁਣੀ। ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। 

 • Share this:
  ਲੁਧਿਆਣਾ : ਪੰਜਾਬ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਮੀਟਿੰਗ 'ਚ ਜਾਇਜ਼ਾ ਲਿਆ ਗਿਆ ਕਿ ਹਾਰ ਦਾ ਕੀ ਕਾਰਨ ਹੈ। ਮੀਟਿੰਗ ਵਿੱਚ ਹੋਈ ਚਰਚਾ ਬਾਰੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਰਾਰੀ ਹਾਰ ਦਾ ਸਾਰਾ ਭਾਂਡਾ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ 'ਤੇ ਭੰਨਣਾ ਸਹੀ ਨਹੀਂ, ਅਸਲ ਵਿੱਚ ਮੁੱਖ ਜਿੰਮੇਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਮੇਵਾਰ ਹੈ। ਕਾਂਗਰਸ ਦਾ 90 ਫੀਸਦੀ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਬਾਕੀ ਸਾਰਾ ਨੁਕਸਾਨ ਕਾਂਗਰਸੀ ਆਗੂਆਂ ਨੇ ਕੀਤਾ ਹੈ।ਹਾਰ ਦਾ ਸਭ ਤੋਂ ਵੱਡਾ ਕਾਰਨ ਕੈਪਟਨ ਅਮਰਿੰਦਰ ਸਿੰਘ ਹੈ ਕਿਉਂਕਿ ਉਹ ਸਾਢੇ ਚਾਰ ਸਾਲ ਬਾਹਰ ਹੀ ਨਹੀਂ ਨਿਕਲਿਆ। ਪਾਰਟੀ ਨੇ ਵਰਕਰਾਂ ਦੀ ਗੱਲ ਨਹੀਂ ਸੁਣੀ। ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ।

  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਬਰਗਾੜੀ ਦਾ ਇਨਸਾਫ ਨਾ ਦੇ ਸਕੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਕਾਰਨ ਹੀ ਲੋਕਾਂ ਨੇ ਅਕਾਲੀ ਦਲ ਨੂੰ ਹਰਾ ਕੇ ਕਾਂਗਰਸ ਨੂੰ ਦਸ ਸਾਲ ਬਾਅਦ ਸੱਤਾ ਵਿੱਚ ਮੌਕਾ ਦਿੱਤਾ। ਇਨਸਾਫ ਦੇਣ ਥਾਂ ਉਲਟਾ ਬਾਦਲਾ ਦੇ ਪਰਿਵਾਰ ਵਿੱਚੋਂ ਹੀ ਵਿੱਤ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਡੇਰਾ ਸਿਰਸਾ ਮੁਖੀ ਦੇ ਖਿਲਾਫ ਆਖਰੀ ਦਿਨਾਂ ਵਿੱਚ ਕੋਈ ਕਾਰਵਾਈ ਨਹੀਂ ਕਰ ਸਕੇ।

  ਮੁੜ ਸੱਤਾ ਵਿੱਚ ਕਿਵੇਂ ਲਿਆਉਣਾ ਹੈ

  ਰਵਨੀਤ ਸਿੰਘ ਬਿੱਟੂ ਨੇ ਮੀਟਿੰਗ 'ਚ ਹੋਏ ਹੰਗਾਮੇ ਦੀ ਚਰਚਾ 'ਤੇ ਕਿਹਾ ਕਿ ਪਿਛਲੇ 4 ਮਹੀਨਿਆਂ 'ਚ ਪੰਜਾਬ 'ਚ ਅਜਿਹਾ ਕੀ ਹੋਇਆ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ ਹੈ, ਇਸ ਦੀ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਕੋਈ ਹੰਗਾਮਾ ਨਹੀਂ ਹੋਇਆ, ਸਿਰਫ ਪੰਜਾਬ ਬਾਰੇ ਹੀ ਚਰਚਾ ਸੀ ਅਤੇ ਇਹ ਸੁਨੇਹਾ ਦਿੱਤਾ ਗਿਆ ਕਿ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਕਿਵੇਂ ਲਿਆਉਣਾ ਹੈ, ਇਸ ਬਾਰੇ ਲੋਕਾਂ ਨੂੰ ਜੁੜਨਾ ਪਵੇਗਾ।

  ਇੰਚਾਰਜ ਹਰੀਸ਼ ਚੌਧਰੀ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ  ਬੋਲੇ

  ਇੰਚਾਰਜ ਹਰੀਸ਼ ਚੌਧਰੀ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕਿਹਾ ਕਿ ਜਦੋਂ ਕਿਸੇ ਨੂੰ ਟਿਕਟ ਨਹੀਂ ਮਿਲਦੀ ਤਾਂ ਲੋਕ ਅਜਿਹੇ ਦੋਸ਼ ਲਗਾਉਂਦੇ ਹਨ, ਇੱਥੇ ਅਜਿਹਾ ਹੀ ਹੋਇਆ ਹੈ। ਸੂਬਾ ਪ੍ਰਧਾਨ ਦੇ ਅਸਤੀਫੇ 'ਤੇ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣਾ ਪੈਂਦਾ ਹੈ, ਪਰ ਜੇਕਰ ਨਹੀਂ ਦਿੱਤਾ ਗਿਆ ਤਾਂ ਹੀ ਅਸਤੀਫਾ ਮੰਗਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਰ ਲਈ ਪਾਰਟੀ ਹਾਈਕਮਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਵਿੱਚ ਕਾਂਗਰਸ ਬਹੁਤ ਮਜ਼ਬੂਤ ਹੈ।

  ਰਵਨੀਤ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਉਮੀਦ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਰਿਪੋਰਟਾਂ ਲਈਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਸੀਡਬਲਯੂਸੀ ਦੀ ਮੀਟਿੰਗ ਹੋਵੇਗੀ ਅਤੇ ਇਸ ਦੀ ਸਮੀਖਿਆ ਵੀ ਕੀਤੀ ਜਾਵੇਗੀ।

  ਜ਼ਿਕਰਯੋਗ ਹੈ ਕਿ G-23 ਗਰੁਪ ਦੇ ਕਈ ਆਗੂਆਂ ਨੇ  ਬੈਠਕ ਕੀਤੀ। ਦਿੱਲੀ 'ਚ ਗੁਲਾਮ ਨਬੀ ਆਜ਼ਾਦ ਦੇ ਘਰ 'ਚ ਬੈਠਕ ਹੋਈ ਤੇ ਜਿਸ ਵਿੱਚ ਮਨੀਸ਼ ਤਿਵਾਰੀ, ਪਰਨੀਤ ਕੌਰ ਤੇ ਭੱਠਲ ਵੀ ਸ਼ਾਮਲ ਹੋਏ।  ਇਸ ਦੇ ਨਾਲ ਹੀ ਹਰਿਆਣਾ ਦੇ ਵੱਡੇ ਆਗੂ ਭੁਪੇਂਦਰ ਹੁੱਡਾ ਵੀ ਸ਼ਾਮਲ ਹੋਏ। ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਸੰਦੀਪ ਦੀਕਸ਼ਿਤ ਅਤੇ ਮਣੀਸ਼ੰਕਰ ਅਈਅਰ ਸਮੇਤ ਹੋਰ ਵੀ ਕਈ ਆਗੂ ਮੀਟਿੰਗ ਚ ਸ਼ਾਮਲ ਹੋਏ।

  ਮੀਟਿੰਗ ਤੋਂ ਬਾਅਦ ਇਨ੍ਹਾਂ ਆਗੂਆਂ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਕਾਂਗਰਸ ਦੀ ਮਜਬੂਤੀ ਲਈ ਸਮੂਹਿਕ ਲੀਡਰਸ਼ਿਪ ਦੀ ਜ਼ਰੂਰਤ ਹੈ।ਯਾਨਿ ਕਿ ਸਿੱਧੇ-ਸਿੱਧੇ ਗਾਂਧੀ ਪਰਿਵਾਰ ਦੀ ਅਗਵਾਈ ਤੇ ਸਵਾਲ ਚੁੱਕੇ ਗਏ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੀ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ।

  ਵੱਡੀ ਗੱਲ ਇਹ ਵੀ ਹੈ ਕਿ G23 ਦਾ ਦਾਇਰਾ ਇਸ ਵਾਰ ਵਧ ਗਿਆ ਹੈ। ਪਰਨੀਤ ਕੌਰ ਸਣੇ ਕਈ ਆਗੂ ਪਹਿਲੀ ਵਾਰ G23 ਚ ਸ਼ਾਮਲ ਹੋਏ ਹਨ, ਜਦੋਂ ਕਿ ਮਨੀਸ਼ ਤਿਵਾੜੀ ਅਤੇ ਰਜਿੰਦਰ ਕੌਰ ਭੱਠਲ ਪਹਿਲਾਂ ਵੀ ਇਸਦਾ ਹਿੱਸਾ ਰਹੇ ਹਨ।
  Published by:Sukhwinder Singh
  First published: