
ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਮਾਲਵਾ ਤੋਂ 17, ਮਾਝਾ ਤੋਂ 2 ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਕੈਪਟਨ ਪਟਿਆਲਾ ਸ਼ਹਿਰ ਤੋਂ ਖੁਦ ਚੋਣ ਲੜਨਗੇ। ਪਟਿਆਲਾ ਦੀਆਂ ਬਾਕੀ ਤਿੰਨ ਸੀਟਾਂ ਵਿਚੋਂ ਪਟਿਆਲਾ ਦਿਹਾਤੀ ਹਲਕੇ ਤੋਂ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ, ਸਮਾਣਾ ਹਲਕੇ ਤੋਂ ਸੁਰਿੰਦਰ ਸਿੰਘ ਖੇੜਕੀ ਤੇ ਸਨੌਰ ਹਲਕੇ ਤੋਂ ਭਰਤਇੰਦਰ ਸਿੰਘ ਚਹਿਲ ਦੇ ਬੇਟੇ ਬਿਕਰਮ ਇੰਦਰ ਸਿੰਘ ਚਹਿਲ ਨੂੰ ਟਿਕਟ ਦਿੱਤੀ ਗਈ ਹੈ।
ਸੂਚੀ ਮੁਤਾਬਕ- ਪਟਿਆਲਾ ਸ਼ਹਿਰੀ-ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਦਿਹਾਤੀ- ਸੰਜੀਵ ਸ਼ਰਮਾ ਬਿੱਟੂ, ਖਰੜ-ਕਮਲਦੀਪ ਸਿੰਘ ਸੈਣੀ, ਆਤਮ ਨਗਰ- ਪ੍ਰੇਮ ਮਿੱਤਲ, ਮਲੇਰਕੋਟਲਾ-ਫਰਜ਼ਾਨਾ ਆਲਮ, ਲੁਧਿਆਣਾ ਦੱਖਣੀ-ਸਤਿੰਦਰਪਾਲ ਸਿੰਘ ਤਾਜਪੁਰੀ, ਲੁਧਿਆਣਾ ਪੂਰਬੀ-ਜਗਮੋਹਨ ਸ਼ਰਮਾ, ਨਕੋਦਰ-ਅਜੀਤ ਪਾਲ,
ਫਤਿਹਗੜ੍ਹ ਚੂੜੀਆਂ ਤਜਿੰਦਰ ਸਿੰਘ ਰੰਧਾਵਾ, ਦਾਖਾ-ਦਮਨਜੀਤ ਮੋਹੀ, ਧਰਮਕੋਟ-ਰਵਿੰਦਰ ਸਿੰਘ ਗਰੇਵਾਲ. ਨਿਹਾਲ ਸਿੰਘ ਵਾਲਾ-ਮੁਖਤਿਆਰ ਸਿੰਘ, ਬਠਿੰਡਾ ਸ਼ਹਿਰੀ-ਰਾਜ ਨੰਬਰਦਾਰ ਦਿਹਾਤੀ, ਬਠਿੰਡਾ ਦਿਹਾਤੀ-ਸਵੇਰਾ ਸਿੰਘ, ਬੁਢਲਾਡਾ-ਭੋਲਾ ਸਿੰਘ ਹਸਨਪੁਰ, ਭਦੌੜ-ਧਰਮ ਸਿੰਘ ਫ਼ੌਜੀ, ਸਨੌਰ-ਵਿਕਰਮਜੀਤ ਇੰਦਰ ਸਿੰਘ ਚਹਿਲ, ਸਮਾਣਾ-ਸੁਰਿੰਦਰ ਸਿੰਘ ਖੇੜਕੀ, ਅੰਮ੍ਰਿਤਸਰ ਦੱਖਣੀ-ਹਰਜਿੰਦਰ ਸਿੰਘ ਠੇਕੇਦਾਰ, ਨਵਾਂ ਸ਼ਹਿਰ-ਸਤਵੀਰ ਸਿੰਘ ਪੱਲੀ, ਰਾਮਪੁਰਾ ਫੂਲ-ਅਜੀਤ ਸ਼ਰਮਾ ਅਤੇ ਭੁਲੱਥ ਤੋਂ ਅਮਨਦੀਪ ਸਿੰਘ ਸ਼ਾਮਲ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।