ਸੂਬੇ ਦੀ ਸੁਰੱਖਿਆ ਨੂੰ ਲੈਕੇ ਕੈਪਟਨ ਅਮਰਿੰਦਰ ਨੇ ਸਾਧਿਆ ਚੰਨੀ ਤੇ ਸਿੱਧੂ ‘ਤੇ ਨਿਸ਼ਾਨਾ ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖੇ ਜਾਣ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਡੇਗ ਦਿੱਤੇ ਜਾਣ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਆਪਣੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ‘ਸਰਗਰਮ’ ਰਹਿਣ ਲਈ ਆਖਣਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਡਰੋਨ ਡੇਗਣ ਦੀ ਖ਼ਬਰ ਨੂੰ ਟੈਗ ਕਰਦੇ ਹੋਏ ਆਪਣੇ ਟਵੀਟ ਵਿੱਚ ਕਿਹਾ, “ਸਾਰਾ ਦਿਨ ਭੰਗੜਾ ਪਾਉਣ ਦੀ ਬਜਾਏ, ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਸਰਗਰਮ ਰਹਿਣ ਅਤੇ ਚੀਜ਼ਾਂ ਨੂੰ ਨਕਾਰਨ ਤੋਂ ਬਚਣ ਦੀ ਸਲਾਹ ਦੇਣੀ ਚਾਹੀਦੀ ਹੈ।
ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਰਾਤ ਕਰੀਬ 11:10 ਵਜੇ ਫਿਰੋਜ਼ਪੁਰ ਸੈਕਟਰ ਵਿੱਚ ਵਾਨ ਸਰਹੱਦੀ ਚੌਕੀ ਦੇ ਨੇੜੇ ਚੀਨ ਦੇ ਬਣੇ ਡਰੋਨ ਨੂੰ ਦੇਖਿਆ ਅਤੇ ਮਾਰਿਆ ਦਿੱਤਾ। ਕਾਲੇ ਰੰਗ ਦੀ ਇੱਕ ਉਡਣ ਵਾਲੀ ਚੀਜ ਨੂੰ ਅੰਤਤਰਾਸ਼ਟਰੀ ਸਰਹੱਦ ਤੋਂ ਲਗਭਗ 300 ਮੀਟਰ ਅਤੇ ਸਰਹੱਦੀ ਤਾਰ ਤੋਂ 150 ਮੀਟਰ ਦੀ ਦੂਰੀ ਉਤੇ ਮਾਰ ਸੁੱਟਿਆ ।
ਮੁੱਖ ਮੰਤਰੀ ਚੰਨੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਸਮਾਗਮ ਵਿੱਚ ਭੰਗੜਾ ਪਾਉਂਦੇ ਦੇਖਿਆ ਗਿਆ ਸੀ। ਸਤੰਬਰ ਵਿੱਚ ਵੀ ਉਹ ਕਪੂਰਥਲਾ ਵਿੱਚ ਇੱਕ ਸਮਾਗਮ ਵਿੱਚ ਪੰਜਾਬ ਦਾ ਲੋਕ ਨਾਚ ਪੇਸ਼ ਕਰਦਾ ਦੇਖਿਆ ਗਿਆ ਸੀ। ਸਿੰਘ ਨੇ ਇਸੇ ਟਵੀਟ 'ਚ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਿੱਧੂ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਸੀਐਮ ਚੰਨੀ ਨੂੰ ਕਿਹਾ ਕਿ ਆਪਣੀ ਪਾਰਟੀ ਪ੍ਰਧਾਨ ਨੂੰ ਵੀ ਕਹੋ, ਜੇ ਉਹ ਤੁਹਾਡੀ ਗੱਲ ਸੁਣਦਾ ਹੈ ਤਾਂ ਉਹ ਆਪਣੇ ਵੱਡੇ ਭਰਾ ਇਮਰਾਨ ਖ਼ਾਨ ਨੂੰ ਸਾਡੇ ਸਰਹੱਦੀ ਸੂਬੇ ਪੰਜਾਬ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਬੰਦ ਕਰਨ ਲਈ ਆਖਣ!'
Published by: Ashish Sharma
First published: December 18, 2021, 21:05 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।