ਕੈਪਟਨ ਸਰਕਾਰ ਵੱਲੋਂ 'ਆਪ' ਦੇ ਯੂਥ ਵਿੰਗ ਪ੍ਰਧਾਨ 'ਤੇ ਪਰਚਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼: ਮੀਤ ਹੇਅਰ

News18 Punjabi | News18 Punjab
Updated: May 17, 2021, 7:13 PM IST
share image
ਕੈਪਟਨ ਸਰਕਾਰ ਵੱਲੋਂ 'ਆਪ' ਦੇ ਯੂਥ ਵਿੰਗ ਪ੍ਰਧਾਨ 'ਤੇ ਪਰਚਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼: ਮੀਤ ਹੇਅਰ
ਕੈਪਟਨ ਸਰਕਾਰ ਵੱਲੋਂ 'ਆਪ' ਦੇ ਯੂਥ ਵਿੰਗ ਪ੍ਰਧਾਨ 'ਤੇ ਪਰਚਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼: ਮੀਤ ਹੇਅਰ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ

ਪਟਿਆਲਾ:  ਅੱਜ ਇਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਚ ਆਮ ਆਦਮੀ ਪਾਰਟੀ ਦੀ ਸੀਨੀਅਰ ਲਡੀਰਸ਼ਿੱਪ ਪੁੱਜੀ। ਇਸ ਦੌਰਾਨ ਇਸ ਸਮੁੱਚੀ ਟੀਮ ਨੇ ਪਹੁੰਚ ਕਿ ਲੋਕ ਹਿੱਤ ਵਿਚ ਮਸਲੇ ਉਠਾਏ ਅਤੇ  ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਟਹਿਰੇ ਵਿਚ ਖੜਾ ਕੀਤਾ।

ਇਸ ਮੌਕੇ ਆਪ ਦੇ ਵਿਧਾਇਕ ਅਤੇ ਕੋਰ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਅਤੇ ਪੰਜਾਬ ਯੂਥ ਇੰਚਾਰਜ ਮੀਤ ਹੇਅਰ, ਸੀਨੀਅਰ ਯੂਥ ਆਗੂ ਅਨਮੋਲ ਗਗਨ ਮਾਨ, ਜਨਰਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ ਸਮੇਤ ਵੱਡੀ ਗਿਣਤੀ ਵਿਚ ਲੀਡਰਸ਼ਿਪ ਸ਼ਾਮਲ ਸੀ। ਇਸ ਦੌਰਾਨ ਲੀਡਰਸ਼ਿੱਪ ਦੀ ਹਾਜਰੀ ਵਿਚ ਈਟੀਟੀ ਅਧਿਆਪਕ ਯੂਨੀਅਨ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਾਥੀ ਵੀ ਸ਼ਾਮਲ ਹੋਏ।  ਜਿਨ੍ਹਾਂ ਨੂੰ ਪਾਰਟੀ ਵਿਚ ਆਉਣ ਉਤੇ ਵਿਧਾਇਕ ਬੁੱਧ ਰਾਮ ਅਤੇ ਵਿਧਾਇਕ ਮੀਤ ਹੇਅਰ ਨੇ ਸਵਾਗਤ ਕੀਤਾ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਹਜਾਰਾਂ ਦੀ ਗਿਣਤੀ ਵਿਚ ਕੋਰੋਨਾ ਪੋਜੀਟਿਵ ਆ ਰਹੇ ਮਰੀਜ ਵੀ ਮੁਢਲੀਆਂ ਸਿਹਤ ਸਹੂਲਤਾ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਜੀਟਿਵ ਮਰੀਜਾਂ ਨੂੰ ਕਰੋਨਾ ਕਿੱਟਾਂ ਤੱਕ ਨਹੀਂ ਮਿਲ ਰਹੀਆ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਹਿਣ ਉਤੇ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਦੇ ਯੂਥ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਉਤੇ ਪਰਚਾ ਕੀਤਾ ਹੈ। ਇਸ ਨਾਲ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਪੁਲਿਸ ਦੇ ਲੱਖਾਂ ਕੇਸ ਪੈਡਿੰਗ ਪਏ ਹਨ, ਉਨ੍ਹਾਂ ਨੂੰ ਸੁਲਝਾਉਣ ਦੀ ਬਜਾਏ ਆਪ ਦੇ ਲੀਡਰਾਂ ਪਿੱਛੇ ਪੁਲਿਸ ਨੂੰ ਲਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਬੋਰਡ ਉਤੇ ਆਪਣੀ ਫਲੈਕਸ ਲਾਉਣੀ ਕਿੰਨਾ ਕੁ ਵੱਡਾ ਜੁਰਮ ਹੈ। ਇਸ ਲਈ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਜਾਂ ਆਮ ਵਿਅਕਤੀ ਜਦੋਂ ਸਰਕਾਰ ਦੇ ਵਿਰੋਧ ‘ਚ ਅਵਾਜ ਬੁਲੰਦ ਕਰਦਾ ਹੈ। ਅਜਿਹ ਕਰਕੇ ਉਸ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਅਸੀਂ ਆਮ ਲੋਕਾਂ ਦੀ ਅਵਾਜ ਬਣ ਕੇ ਇਸ ਤਰ੍ਹਾਂ ਹੀ ਕੰਮ ਕਰਦੇ ਰਹਾਂਗੇ ਅਤੇ ਲੋਕਾਂ ਦੀ ਅਵਾਜ ਦਬਣ ਨਹੀਂ ਦੇਵਾਂਗੇ।
Published by: Gurwinder Singh
First published: May 17, 2021, 7:13 PM IST
ਹੋਰ ਪੜ੍ਹੋ
ਅਗਲੀ ਖ਼ਬਰ