Home /News /punjab /

ਕੈਪਟਨ ਤਾਂ ਪਹਿਲਾਂ ਹੀ ਭਾਜਪਾ ਦੇ ਸਨ ਤੇ ਅਮਿਤ ਸ਼ਾਹ ਦੇ ਕਹਿ ਉਤੇ ਚੱਲਦੇ ਸਨ: ਆਪ

ਕੈਪਟਨ ਤਾਂ ਪਹਿਲਾਂ ਹੀ ਭਾਜਪਾ ਦੇ ਸਨ ਤੇ ਅਮਿਤ ਸ਼ਾਹ ਦੇ ਕਹਿ ਉਤੇ ਚੱਲਦੇ ਸਨ: ਆਪ

 • Share this:

  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਮੰਤਰੀਆਂ ਨਰੇਂਦਰ ਤੋਮਰ ਤੇ ਕਿਰਨ ਰਿਜਿਜੂ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

  ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਆਗੂਆਂ ਵਿੱਚ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਕੇਵਲ ਸਿੰਘ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਹਰਚੰਦ ਕੌਰ, ਹਰਜਿੰਦਰ ਠੇਕੇਦਾਰ, ਬਲਬੀਰ ਰਾਣੀ ਸੋਢੀ, ਕੈਪਟਨ ਦੇ ਪੁੱਤਰ ਰਣਇੰਦਰ ਸਿੰਘ, ਧੀ ਬੀਬਾ ਜਯਾ ਇੰਦਰ ਕੌਰ, ਨਿਰਵਾਨ ਸਿੰਘ, ਕਮਲਜੀਤ ਸੈਨੋ ਆਦਿ ਸ਼ਾਮਲ ਸਨ। ਕੈਪਟਨ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿੱਚ ਰਸਮੀ ਰਲੇਵੇਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ।

  ਉਧਰ, ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਕੈਪਟਨ ਤਾਂ ਪਹਿਲਾਂ ਹੀ ਭਾਜਪਾ ਵਿਚ ਸਨ ਤੇ ਉਨ੍ਹਾਂ ਦੇ ਆਖੇ ਚੱਲਦੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਉੱਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਉਹ ਕਦੋਂ ਭਾਜਪਾ ਵਿੱਚ ਨਹੀਂ ਸਨ। ਉਹ ਤਾਂ ਪਹਿਲਾ ਹੀ ਭਾਜਪਾ ਵਿੱਚ ਸਨ।


  2017 ਵਿੱਚ ਕਾਂਗਰਸ ਦੇ ਮੁੱਖ ਮੰਤਰੀ ਹੋ ਕੇ ਹੀ ਅਮਿਤ ਸ਼ਾਹ ਦੇ ਕਹੇ ਉੱਤੇ ਚੱਲਦੇ ਸਨ। ਉਨ੍ਹਾਂ ਦੇ ਬੰਦਿਆਂ ਨੇ ਭਾਜਪਾ ਦੀ ਚੋਣ ਲੜੀ। ਉਹ ਭਾਜਪਾ ਦੇ ਸੀ ਤੇ ਹਨ ਅਤੇ ਹੁਣ ਸਿਰਫ ਨਵੀਂ ਫੋਟੋ ਨਾਲ ਖ਼ਬਰ ਬਣੀ ਹੈ।”

  Published by:Gurwinder Singh
  First published:

  Tags: Captain, Captain Amarinder Singh, Punjab BJP