ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 2019 ਦੇ ਆਦਰਸ਼ ਮੁੱਖ ਮੰਤਰੀ ਦਾ ਐਵਾਰਡ

News18 Punjabi | News18 Punjab
Updated: February 23, 2020, 7:11 PM IST
share image
ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 2019 ਦੇ ਆਦਰਸ਼ ਮੁੱਖ ਮੰਤਰੀ ਦਾ ਐਵਾਰਡ
ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 2019 ਦੇ ਆਦਰਸ਼ ਮੁੱਖ ਮੰਤਰੀ ਦਾ ਐਵਾਰਡ

  • Share this:
  • Facebook share img
  • Twitter share img
  • Linkedin share img
ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ ਦਾ ਸਨਮਾਨ ਹਾਸਲ ਹੋਇਆ ਹੈ। ਉੱਥੇ ਹੀ ਪੰਜਾਬ ਦੇ ਪਿੰਡ ਛੀਨਾ (ਬਟਾਲਾ) ਦੇ ਸਰਪੰਚ ਪੰਥਦੀਪ ਸਿੰਘ ਨੂੰ ਆਦਰਸ਼ ਸਰਪੰਚ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ, ਨੂੰ ਅੱਜ ਐਤਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਚ ਆਯੋਜਿਤ 10ਵੀਂ ਭਾਰਤੀ ਵਿਦਿਆਰਥੀ ਸੰਸਦ ਵਲੋਂ ਕਰਵਾਏ ਪ੍ਰੋਗਰਾਮ ਵਿਚ 2019 ਦਾ 'ਆਦਰਸ਼ ਮੁੱਖ ਮੰਤਰੀ 2019' ਦੇ ਐਵਾਰਡ ਦੇ ਕੇ ਨਿਵਾਜਿਆ ਗਿਆ। ਇਹ ਪ੍ਰੋਗਰਾਮ ਇੰਡਿਅਨ ਸਟੂਡੈਂਟ ਪਾਰਲੀਮੈਂਟ ਫਾਉਡੇਂਸ਼ਨ, ਐਮਆਈਟੀ ਸਕੂਲ ਆਫ਼ ਗਵਰਨਮੈਂਟ ਅਤੇ ਐਮਆਈਟੀ ਵਰਲਡ ਪੀਸ ਯੂਨੀਵਰਸਿਟੀ (ਪੁਣੇ) ਵਲੋਂ 20 ਤੋਂ 23 ਫਰਵਰੀ ਤੱਕ ਆਯੋਜਿਤ ਕੀਤਾ ਗਿਆ ਸੀ।

ਕੈਪਟਨ ਨੂੰ ਇਹ ਅਵਾਰਡ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਐਵਾਰਡ ਉੱਤਮ ਵਿਦਿਅਕ, ਖੋਜ ਅਤੇ ਚੰਗੀ ਸਿੱਖਿਆ ਨੀਤੀ ਕਰਕੇ ਦਿੱਤਾ ਗਿਆ।

ਇਹ ਜਾਣਕਾਰੀ ਪੰਜਾਬ ਕਾਂਗਰਸ ਨੇ ਆਪਣੇ ਅਧਿਕਾਰਕ ਟਵੀਟਰ ਅਕਾਉਂਟ 'ਤੇ ਦਿੱਤੀ। ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਦੇਸ਼ ਦੀ ਸਭ ਤੋਂ ਮੋਹਰੀ ਰਾਜ ਬਣਾਉਣ ਦੀ ਅਜੇ ਹੀ ਸ਼ੁਰੂਆਤ ਹੋਈ ਹੈ।
First published: February 23, 2020
ਹੋਰ ਪੜ੍ਹੋ
ਅਗਲੀ ਖ਼ਬਰ