ਸਾਰੇ ਸਰਕਾਰੀ ਵਿਭਾਗਾਂ ਦਾ ਹੋਏਗਾ ਮੈਗਾ-ਪੁਨਰ-ਗਠਨ

News18 Punjabi | News18 Punjab
Updated: July 19, 2020, 7:36 PM IST
share image
ਸਾਰੇ ਸਰਕਾਰੀ ਵਿਭਾਗਾਂ ਦਾ ਹੋਏਗਾ ਮੈਗਾ-ਪੁਨਰ-ਗਠਨ
ਕੈਪਟਨ ਸਰਕਾਰ ਵੱਲੋੰ ਕਾਰਵਾਈ ਸ਼ੁਰੂ ਵਿੱਤ ਵਿਭਾਗ ਨੇ ਚਿੱਠੀ ਜਾਰੀ ਕਰ ਵਿਭਾਗਾਂ ਤੋਂ ਮੰਗੇ ਵੇਰਵੇ ਹਰ ਮਹਿਕਮੇ ਲਈ ਡੈਡ ਲਾਈਨ ਤਹਿ ਜੁਲਾਈ ਤੋਂ ਸਿਤੰਬਰ ਤੱਕ ਦੀਆਂ ਦਿੱਤੀਆਂ ਤਰੀਖਾਂ ਵਾਟਰ ਰਿਸੋਰਸ ਮਹਿਕਮੇ ਦਾ ਹੋ ਚੁੱਕਿਆ ਹੈ ਪੁਨਰ-ਗਠਨ ਵੱਖ-ਵੱਖ ਮਹਿਕਮਿਆਂ ਚ ਹੋ ਸਕਦੀ ਹੈ ਪੋਸਟਾਂ ਦੀ ਕਟੌਤੀ

ਕੈਪਟਨ ਸਰਕਾਰ ਵੱਲੋੰ ਕਾਰਵਾਈ ਸ਼ੁਰੂ ਵਿੱਤ ਵਿਭਾਗ ਨੇ ਚਿੱਠੀ ਜਾਰੀ ਕਰ ਵਿਭਾਗਾਂ ਤੋਂ ਮੰਗੇ ਵੇਰਵੇ ਹਰ ਮਹਿਕਮੇ ਲਈ ਡੈਡ ਲਾਈਨ ਤਹਿ ਜੁਲਾਈ ਤੋਂ ਸਿਤੰਬਰ ਤੱਕ ਦੀਆਂ ਦਿੱਤੀਆਂ ਤਰੀਖਾਂ ਵਾਟਰ ਰਿਸੋਰਸ ਮਹਿਕਮੇ ਦਾ ਹੋ ਚੁੱਕਿਆ ਹੈ ਪੁਨਰ-ਗਠਨ ਵੱਖ-ਵੱਖ ਮਹਿਕਮਿਆਂ ਚ ਹੋ ਸਕਦੀ ਹੈ ਪੋਸਟਾਂ ਦੀ ਕਟੌਤੀ

  • Share this:
  • Facebook share img
  • Twitter share img
  • Linkedin share img
ਵਾਟਰ ਰਿਸੋਰਸਿਜ਼ ਮਹਿਕਮੇ ਦੇ ਪੁਨਰ-ਗਠਨ ਦੇ ਹੋਏ  ਵਿਰੋਧ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਨੇ ਬਾਕੀ ਸਾਰੇ ਵਿਭਾਗਾਂ ਦੇ ਪੁਨਰਗਠਨ ( ਰੀਸਟ੍ਰਿਕਚਰਿੰਗ ) ਲਈ ਜ਼ੋਰ-ਸ਼ੋਰ ਨਾਲ ਕਰਵਾਈ ਸ਼ੁਰੂ ਕਰ ਦਿੱਤੀ ਹੈ । ਖ਼ਜ਼ਾਨਾ ਮਹਿਕਮੇ ਵੱਲੋਂ  ਹਰ ਮਹਿਕਮੇ ਦੇ ਪੁਨਰ ਗਠਨ ਲਈ ਡੈਡ ਲਾਈਨ ਵੀ ਤਹਿ ਕਰ ਦਿੱਤੀ ਹੈ ਤੇ ਇਹ ਡੈਡਲਾਇਨ ਜੁਲਾਈ ਤੋਂ ਸਤੰਬਰ 2020 ਤੱਕ ਰੱਖੀ ਗਈ ਹੈ ।


ਪੰਜਾਬ ਦੇ ਵਿੱਤ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਦੇ ਮੁਤਾਬਿਕ ਤਾਰੀਖ਼ਾਂ ਦੇ ਕੇ ਸਾਰੇ ਮਹਿਕਮਿਆਂ  ਦੇ ਮੁਖੀਆਂ ਨੂੰ ਰੀਸਟ੍ਰਿਕਚਰਿੰਗ ਦੀ ਪਲਾਨ ਅਤੇ ਵੇਰਵੇ  ਭੇਜਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ  ਡੈਡ ਲਾਈਨ ਤੇ ਕਾਇਮ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ।
ਵਿੱਤ ਵਿਭਾਗ ਵੱਲੋਂ ਭੇਜੇ ਗਏ ਹੁਕਮਾਂ ਮੁਤਾਬਿਕ ਸਾਰੇ ਮਹਿਕਮਿਆਂ ਨੂੰ ਆਪਣੇ ਕੰਮਕਾਰ ਦੀ ਸਥਿਤੀ, ਢੰਗ, ਮੁਲਾਜ਼ਮਾਂ ਦੀ ਗਿਣਤੀ, ਨਵੀਆਂ ਭਰਤੀਆਂ ਦੀ ਲੋੜ ਤੇ ਇਸ ਪੁਨਰ-ਗਠਨ ਬਾਬਤ ਹੋਣ ਵਾਲੇ ਖਰਚੇ ਜਾਂ ਕਟੌਤੀਆਂ ਦਾ ਮੁਕੰਮਲ ਵੇਰਵਾ ਵਿੱਤ ਵਿਭਾਗ ਨੂੰ ਭੇਜਣਾ ਹੋਏਗਾ ਤੇ ਇਸ ਤੋਂ ਬਾਅਦ ਸਬੰਧਿਤ ਵਿਭਾਗ ਨਾਲ ਬੈਠਕ ਕਰ ਪ੍ਰੋਪੋਜ਼ਲ ਨੂੰ ਵਿਚਾਰਿਆ ਜਾਵੇਗਾ । ਵਿੱਤ ਵਿਭਾਗ ਵੱਲੋਂ ਜਾਰੀ ਹੁਕਮਾਂ ਚ ਇਹ ਵੀ ਕਿਹਾ ਗਿਆ ਹੈ ਕਿ ਪੁਨਰ-ਗਠਨ ਸਬੰਧੀ ਮਹਿਕਮੇ ਦੇ ਪ੍ਰਬੰਧਕੀ ਵਿਭਾਗ ਵੱਲੋੰ ਭੇਜੀਆਂ ਤਜ਼ਵੀਜ਼ਾਂ ਨੂੰ ਹੀ ਵਿਚਾਰਿਆ ਜਾਵੇਗਾ ਤੇ ਬੋਰਡ/ਕਾਰਪੋਰੇਸ਼ਨਾਂ ਵੱਲੋੰ ਆਪਣੇ ਤੌਰ ਤੇ ਭੇਜੀਆਂ ਤਜਵੀਜ਼ਾਂ ਵਿਚਾਰੀਆਂ ਨਹੀਂ ਜਾਣਗੀਆਂ ।
ਦੱਸ ਦੇਈਏ ਕਿ ਸੂਬੇ ਦੇ ਪਿਛਲੇ ਦਿਨੀਂ ਸੂਬੇ ਦੇ ਵਾਟਰ ਰਿਸੋਰਸ ਵਿਭਾਗ ਦਾ ਪੁਨਰ-ਗਠਨ ਹੋਇਆ ਹੈ ਤੇ ਉਸ ਵਿੱਚ ਬਹੁਤ ਸਾਰੀਆਂ ਪੋਸਟਾਂ ਦੀ ਕਟੌਤੀ ਕਰ ਦਿੱਤੀ ਗਈ ਜਿਸਤੋੰ ਬਾਅਦ ਹੁਣ ਕਰਮਚਾਰੀਆਂ ਨੂੰ ਖ਼ਦਸ਼ਾ ਹੈ ਕਿ ਵਾਟਰ ਰੀਸੋਰਸ ਮਹਿਕਮੇ ਵਾਂਗ ਬਾਕੀ ਵਿਭਾਗਾਂ ਦੀ ਰੀਸਟ੍ਰਿਕਚਰਿੰਗ  ਤੋਂ ਬਾਅਦ ਬਾਕੀ ਮਹਿਕਮਿਆਂ 'ਚ ਵੀ ਵੱਖ ਵੱਖ ਪੋਸਟਾਂ ਦੀ ਕਟੌਤੀ ਹੋ ਸਕਦੀ ਹੈ ।
Published by: Anuradha Shukla
First published: July 19, 2020, 8:01 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading