ਕੈਪਟਨ ਹੁਣ ਰਾਜਘਾਟ ਦੀ ਥਾਂ ਜੰਤਰ-ਮੰਤਰ 'ਤੇ ਧਰਨਾ ਦੇਣਗੇ, ਪੰਜਾਬ-ਦਿੱਲੀ ਬਾਰਡਰ 'ਤੇ ਸਿੱਧੂ ਦੀ ਕਾਰ ਰੋਕੀ

News18 Punjabi | News18 Punjab
Updated: November 4, 2020, 11:51 AM IST
share image
ਕੈਪਟਨ ਹੁਣ ਰਾਜਘਾਟ ਦੀ ਥਾਂ ਜੰਤਰ-ਮੰਤਰ 'ਤੇ ਧਰਨਾ ਦੇਣਗੇ, ਪੰਜਾਬ-ਦਿੱਲੀ ਬਾਰਡਰ 'ਤੇ ਸਿੱਧੂ ਦੀ ਕਾਰ ਰੋਕੀ
ਕੈਪਟਨ ਹੁਣ ਰਾਜਘਾਟ ਦੀ ਥਾਂ ਜੰਤਰ-ਮੰਤਰ 'ਤੇ ਧਰਨਾ ਦੇਣਗੇ

  • Share this:
  • Facebook share img
  • Twitter share img
  • Linkedin share img
ਰਾਸ਼ਟਰਪਤੀ ਭਵਨ ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦੇ ਵਫਦ ਨੂੰ ਮੀਟਿੰਗ ਲਈ ਸਮਾਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧਰਨੇ ‘ਤੇ ਬੈਠਣਗੇ। ਦਿੱਲੀ ਪੁਲਿਸ ਦੀ ਸਲਾਹ ਮੰਨਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਹੁਣ ਰਾਜਘਾਟ ਦੀ ਥਾਂ ਰਾਸ਼ਟਰੀ ਰਾਜਧਾਨੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇਣ ਦਾ ਫੈਸਲਾ ਲਿਆ ਹੈ।

ਇਸ ਸਬੰਧ ਵਿਚ ਇਕ ਟਵੀਟ ਵਿਚ ਅਮਰਿੰਦਰ ਸਿੰਘ ਨੇ ਕਿਹਾ- ‘ਮੈਂ ਰਾਜ ਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਜਾ ਰਿਹਾ ਹਾਂ। ਅਸੀਂ ਆਪਣੇ ਕਿਸਾਨਾਂ ਦੇ ਮਸਲਿਆਂ ਨੂੰ ਉਠਾਵਾਂਗੇ ਅਤੇ ਕੇਂਦਰ ਤੋਂ ਪੰਜਾਬ ਵੱਲ ਮਾਲ ਗੱਡੀਆਂ ਤੁਰੰਤ ਬਹਾਲ ਕਰਨ ਦੀ ਮੰਗ ਕਰਾਂਗੇ।'


The Tribune ਅਨੁਸਾਰ- 'ਉਹ ਦੁਪਹਿਰ ਰਾਜਘਾਟ ਵਿਖੇ ਰਾਸ਼ਟਰ ਪਿਤਾ ਦਾ ਸਨਮਾਨ ਕਰਨ ਤੋਂ ਬਾਅਦ ਜੰਤਰ-ਮੰਤਰ ਪਹੁੰਚਣਗੇ।'


ਮੁੱਖ ਮੰਤਰੀ ਦਫ਼ਤਰ ਵੱਲੋਂ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਘਾਟ ਵਿਖੇ ਹੋਣ ਵਾਲੇ ਵਿਧਾਇਕਾਂ ਦਾ ਧਰਨਾ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਵੱਖ ਵੱਖ ਸੁਰੱਖਿਆ ਪਾਬੰਦੀਆਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਦੀ ਬੇਨਤੀ ‘ਤੇ ਜੰਤਰ-ਮੰਤਰ ਵਿਖੇ ਕੀਤਾ ਗਿਆ ਸੀ। ਇਸ ਦੇ ਨਾਲ ਹੀ  ਦਿੱਲੀ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਜਾਂਦੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਕਾਰ ਨੂੰ ਪੰਜਾਬ-ਦਿੱਲੀ ਸਰਹੱਦ ‘ਤੇ ਰੋਕਿਆ ਗਿਆ। ਸਿੱਧੂ ਨੇ ਇੱਕ ਵੀਡੀਓ ਪੋਸਟ ਕਰਕੇ ਇਹ ਦਾਅਵਾ ਕੀਤਾ ਹੈ।
Published by: Gurwinder Singh
First published: November 4, 2020, 11:39 AM IST
ਹੋਰ ਪੜ੍ਹੋ
ਅਗਲੀ ਖ਼ਬਰ