ਕੈਪੀਐਸ ਗਿੱਲ ਨੂੰ ਕੈਪਟਨ ਨੇ ਕਿਹਾ ਮਹਾਨ ਅਫ਼ਸਰ, ਬੋਲੇ- ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ

News18 Punjabi | News18 Punjab
Updated: December 11, 2019, 6:53 PM IST
share image
ਕੈਪੀਐਸ ਗਿੱਲ ਨੂੰ ਕੈਪਟਨ ਨੇ ਕਿਹਾ ਮਹਾਨ ਅਫ਼ਸਰ, ਬੋਲੇ- ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ
ਸਰਕਾਰ ਵੱਲੋਂ ਝੋਨੇ ਦੀ ਲੁਆਈ ਸਬੰਧੀ ਫਿਕਰਾਂ ਵਿਚ ਪਏ ਕਿਸਾਨਾਂ ਨੂੰ ਵੱਡੀ ਰਾਹਤ

  • Share this:
  • Facebook share img
  • Twitter share img
  • Linkedin share img
ਅਮਨ ਬਰਾੜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਦੋ ਵਾਰ ਡੀਜੀਪੀ ਰਹੇ ਕੰਵਰ ਪਾਲ ਸਿੰਘ  ਗਿੱਲ ਨੂੰ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਸ਼ਾਂਤੀ ਸਥਾਪਤ ਕਰਨ ਦਾ ਮੁੱਖ ਚਿਹਰਾ ਦੱਸਿਆ ਹੈ। ਸੀਐਮ ਅੱਜ ਚੰਡੀਗੜ੍ਹ ‘ਚ ਦੂਜੇ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਆਏ ਸਨ।

ਸੀਐਮ ਨੇ ਪੰਜਾਬ ‘ਚ ਅੱਤਵਾਦ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਖਾੜਕੂ ਖੁਦ ਗਲਤੀਆਂ ਕਰਨ ਲੱਗ ਪਏ ਸਨ। ਉਹ ਲੋਕਾਂ ਦੇ ਘਰਾਂ ਅੰਦਰ ਵੜਦੇ, ਖਾਣਾ ਖਾਂਦੇ ਤੇ ਫਿਰ ਉਨ੍ਹਾਂ ਹੀ ਪਰਿਵਾਰਾਂ ਨੂੰ ਤੰਗ ਕਰਦੇ। ਕੇਪੀਐਸ ਗਿੱਲ ਨੂੰ ਉਨ੍ਹਾ ਨੇ ਇੱਕ ਮਹਾਨ ਤੇ ਬਹਾਦਰ ਅਫਸਰ ਕਿਹਾ। ਨਾਲ ਹੀ ਕੈਪਟਨ ਨੇ ਸਾਫ ਕੀਤਾ ਕਿ ਸੂਬੇ ਨੂੰ ਉਹ ਕਦੇ ਵੀ ਕੱਟੜਪੰਥੀ ਸੂਬਾ ਨਹੀਂ ਬਣਨ ਦੇਣਗੇ। ਪੰਜਾਬ ਪੁਲਿਸ ਨੇ ਅੱਤਵਾਦ ਦੇ ਦੌਰ ‘ਚ ਜੋ ਲੜਾਈ ਲੜੀ, ਉਸਨੇ ਪੁਲਿਸ ਨੂੰ ਹਰ ਤਰ੍ਹਾ ਦੇ ਹਾਲਾਤਾਂ ਨਾਲ ਲੜਨ ਦੇ ਯੋਗ ਬਣਾ ਦਿੱਤਾ ਹੈ।
ਇਸ ਮੌਕੇ ਬੋਲਦੇ ਪੰਜਾਬ ਡੀਜੀਪੀ ਦਿਨਕਰ ਗੁਪਤਾ ਬੋਲੇ ਕਿ ਪੰਜਾਬ ਅੰਦਰ ਪਿਛਲੇ ਢਾਈ ਸਾਲ ਦੇ ਅੰਦਰ 31 ਅੱਤਵਾਦੀ ਗਤੀਵਿਧੀਆਂ ਨੂੰ ਠੱਪ ਕੀਤਾ ਗਿਆ ਹੈ। ਪਰ ਵੱਡੀ ਗੱਲ ਹੈ ਕਿ ਇਨ੍ਹਾ ਸਾਰੇ ਮਾਮਲਿਆਂ ‘ਚ 60 ਫੀਸਦ ਭਰਤੀ ਆਨਲਾਈਨ ਤਰੀਕੇ ਨਾਲ ਕੀਤੀ ਗਈ। ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਪ੍ਰੋਗਰਾਮ ਦੇ ਮੱਖ ਬੁਲਾਰੇ ਅਮਰੀਕਾ ਦੀ ਰੈਂਡ ਕਾਰਪੋਰੇਸ਼ਨ ਦੇ ਸੀਨੀਅਰ ਰਾਜਨੀਤੀਕ ਵਿਗਿਆਨੀ ਪੀਟਰ ਚਾੱਕ ਨੇ ਦੁਨੀਆ ਭਰ ਵਿੱਚ ਅੱਤਵਾਦ, ਡਿਜੀਟਲ ਕੱਟੜਪੰਥ ਦੇ ਮੁੱਦੇ ਉੱਤੇ ਭਾਸ਼ਣ ਦਿੱਤਾ। ਉਨ੍ਹਾ ਕਿਹਾ ਕਿ ਮੈਨੂੰ ਵੀ ਇੱਕ ਵਾਰ ਕੇਪੀਐਸ ਗਿੱਲ ਨਾਲ ਡਿਨਰ ਕਰਨ ਦਾ ਮੌਕਾ ਮਿਲਿਆ ਸੀ ਤੇ ਮੈਂ ਪੜ੍ਹਿਆ ਕਿ ਆਪਣੇ ਦੇਸ਼ ਲਈ ਗਿੱਲ ਨੇ ਅੱਤਵਾਦ ਖਿਲਾਫ ਲੜਾਈ ਲੜੀ।

ਦੱਸ ਦੇਈਏ ਕਿ ਪੰਜਾਬ ਦੇ 2 ਵਾਰ ਡੀਜੀਪੀ ਰਹੇ ਕੇਪੀਐਸ ਗਿੱਲ ਨੂੰ ਲੈ ਕੇ ਪੰਜਾਬ ਅੰਦਰ ਵੱਖ-ਵੱਖ ਧਾਰਾਵਾਂ ਰਹੀਆਂ ਹਨ, ਗਿੱਲ ਨੂੰ ਪੰਜਾਬ ਅੰਦਰ ਸ਼ਾਤੀ ਸਥਾਪਤ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ ਤੇ ਨਾਲ ਹੀ ਕੁੱਝ ਧਿਰਾਂ ਉਨ੍ਹਾ ਦੇ ਕਾਰਜਕਾਲ ਦੌਰਾਨ ਬੇਕਸੂਰ ਸਿੱਖ ਨੌਜਵਾਨਾਂ ਨੂੰ ਟਾਰਚਰ ਕਰਨ ਦੇ ਦੋਸ਼ ਲਾਉਂਦਆ ਹਨ।
First published: December 11, 2019, 6:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading