Home /News /punjab /

ਰੋਜ਼ਾਨਾ ਕਤਲ, ਦਿਨ-ਦਿਹਾੜੇ ਗੋਲੀਬਾਰੀ! ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ : ਕੈਪਟਨ ਅਮਰਿੰਦਰ ਸਿੰਘ

ਰੋਜ਼ਾਨਾ ਕਤਲ, ਦਿਨ-ਦਿਹਾੜੇ ਗੋਲੀਬਾਰੀ! ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ : ਕੈਪਟਨ ਅਮਰਿੰਦਰ ਸਿੰਘ

ਰੋਜ਼ਾਨਾ ਕਤਲ, ਦਿਨ-ਦਿਹਾੜੇ ਗੋਲੀਬਾਰੀ! ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ : ਕੈਪਟਨ ਅਮਰਿੰਦਰ ਸਿੰਘ

ਰੋਜ਼ਾਨਾ ਕਤਲ, ਦਿਨ-ਦਿਹਾੜੇ ਗੋਲੀਬਾਰੀ! ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ : ਕੈਪਟਨ ਅਮਰਿੰਦਰ ਸਿੰਘ

ਅੱਜ ਸਵੇਰੇ ਜਦੋਂ ਪ੍ਰਦੀਪ ਸਿੰਘ ਫਰੀਦਕੋਟ ਵਿੱਚ ਆਪਣੀ ਦੁਕਾਨ ਖੋਲ੍ਹ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 5 ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਲੱਗਣ ਕਾਰਨ ਪ੍ਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਿਚ ਉਸ ਦੇ ਗੰਨਮੈਨ ਅਤੇ ਇਕ ਹੋਰ ਦੁਕਾਨਦਾਰ ਨੂੰ ਵੀ ਗੋਲੀਆਂ ਲੱਗੀਆਂ ਹਨ। ਦੋਵਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ-  ਫਰੀਦਕੋਟ 'ਚ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕੈਪਟਨ ਅਮਰਿਦਰ ਸਿੰਘ ਨੇ ਸੂਬਾ ਸਰਕਾਰ ਉਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਫੇਸਬੁਕ ਉਤੇ ਪੋਸਟ ਪਾਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ  ਰੋਜ਼ਾਨਾ ਕਤਲ, ਦਿਨ-ਦਿਹਾੜੇ ਗੋਲੀਬਾਰੀ!  ਇਹ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਸਭ ਨੂੰ ਰੋਕਣ ਲਈ ਕੁਝ ਨਹੀਂ ਕਰ ਪਾ ਰਹੀ। 

ਮੈਂ ਭਗਵੰਤ ਮਾਨ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਇਸਤੋਂ ਪਹਿਲੇ ਕਿ ਪੰਜਾਬ 80 ਦੇ ਦਹਾਕੇ ਦੇ ਕਾਲੇ ਦੌਰ ਵੱਲ ਵਾਪਿਸ ਜਾਏ ਉਸਤੋਂ ਪਹਿਲੇ ਹੀ ਉਹ ਰਾਜ ਦੀ ਕਾਨੂੰਨ ਵਿਵਸਥਾ 'ਤੇ ਧਿਆਨ ਕੇਂਦਰਤ ਕਰਨਾ ਸ਼ੁਰੂ ਕਰ ਦੇਵਣ।

ਦੱਸ ਦਈਏ ਕਿ ਅੱਜ ਸਵੇਰੇ ਜਦੋਂ ਪ੍ਰਦੀਪ ਸਿੰਘ ਫਰੀਦਕੋਟ ਵਿੱਚ ਆਪਣੀ ਦੁਕਾਨ ਖੋਲ੍ਹ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 5 ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਲੱਗਣ ਕਾਰਨ ਪ੍ਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਿਚ ਉਸ ਦੇ ਗੰਨਮੈਨ ਅਤੇ ਇਕ ਹੋਰ ਦੁਕਾਨਦਾਰ ਨੂੰ ਵੀ ਗੋਲੀਆਂ ਲੱਗੀਆਂ ਹਨ। ਦੋਵਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।



ਦੂਜੇ ਪਾਸੇ  ਵਿਦੇਸ਼ 'ਚ ਬੈਠੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰ ਗੋਲਡੀ ਬਰਾੜ ਨੇ ਵੀਰਵਾਰ ਸਵੇਰੇ ਫਰੀਦਕੋਟ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ (ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ)। ਫੇਸਬੁੱਕ 'ਤੇ ਪੋਸਟ ਪਾ ਕੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਮੂਸੇਵਾਲਾ ਕਤਲੇਆਮ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੇ ਕਿਹਾ ਕਿ ਸਰਕਾਰ ਪਿਛਲੇ 7 ਸਾਲਾਂ ਤੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਇਨਸਾਫ਼ ਨਹੀਂ ਦੇ ਸਕੀ, ਇਸ ਲਈ ਅਸੀਂ ਆਪਣੇ ਆਪ ਨਾਲ ਇਨਸਾਫ ਕੀਤਾ ਹੈ। ਹਾਲਾਂਕਿ ਪੁਲਿਸ ਅਜੇ ਤੱਕ ਇਸ ਪੋਸਟ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਇਹ ਪੋਸਟ ਗੋਲਡੀ ਬਰਾੜ ਦੀ ਹੈ ਜਾਂ ਨਹੀਂ।

Published by:Ashish Sharma
First published:

Tags: Bhagwant Mann, Captain Amarinder Singh, Fardikot, Kotkapura firing, Murder