Home /News /punjab /

ਕੈਪਟਨ ਨੇ 5ਵੇਂ ਦਿਨ ਲਈ ਬੋਰਵੈੱਲ ਵਿਚ ਫਸੇ ਬੱਚੇ ਦੀ ਸਾਰ, ਟਵੀਟ ਕਰ ਕੇ ਕਿਹਾ...

ਕੈਪਟਨ ਨੇ 5ਵੇਂ ਦਿਨ ਲਈ ਬੋਰਵੈੱਲ ਵਿਚ ਫਸੇ ਬੱਚੇ ਦੀ ਸਾਰ, ਟਵੀਟ ਕਰ ਕੇ ਕਿਹਾ...

  • Share this:

    ਲੰਬੀ ਨੁਕਤਾਚੀਨੀ ਤੋਂ ਬਾਅਦ ਆਖਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਿਚ ਪਿਛਲੇ 5 ਦਿਨਾਂ ਤੋਂ ਡੂੰਗੇ ਬੋਰਵੈੱਲ ਵਿੱਚ ਫਸੇ 2 ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਸਾਰ ਲਈ ਹੈ। ਘਟਨਾ ਦੇ 5 ਦਿਨਾਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਆਪਣੇ ਮੰਤਰੀ ਤੇ NDRF ਟੀਮ ਜ਼ਰੀਏ ਲਗਾਤਾਰ ਘਟਨਾ ਦਾ ਜਾਇਜ਼ਾ ਲੈ ਰਹੇ ਹਨ।


    ਆਪਣੇ ਟਵੀਟ ਵਿਚ ਮੁੱਖ ਮੰਤਰੀ ਨੇ ਲਿਖਿਆ ਕਿ ਉਹ ਐਨਡੀਆਰਐਫ, ਸਥਾਨਕ ਪ੍ਰਸ਼ਾਸਨ ਤੇ ਬਾਹਰਲੇ ਮਾਹਿਰਾਂ ਵੱਲੋਂ ਲਗਾਤਾਰ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੇ ਮੰਤਰੀ ਵਿਜੇਇੰਦਰ ਸਿੰਗਲਾ ਤੇ ਡਿਪਟੀ ਕਮਿਸ਼ਨਰ ਵੀ ਬਚਾਅ ਕਾਰਜ 'ਤੇ ਨਜ਼ਰ ਰੱਖ ਰਹੇ ਹਨ। ਉਹ ਫ਼ਤਹਿਵੀਰ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਬੱਚੇ ਦੀ ਭਲਾਈ ਲਈ ਦੁਆ ਕਰਦੇ ਹਨ।




    ਦੱਸ ਦਈਏ ਕਿ ਪਿਛਲੇ ਪੰਜ ਦਿਨਾਂ ਤੋਂ ਜਾਰੀ ਬਚਾਅ ਕਾਰਜਾਂ ਵਿਚ ਹੋ ਰਹੀ ਦੇਰੀ ਕਾਰਨ ਲੋਕਾਂ ਵਿਚ ਗੁੱਸਾ ਹੈ। ਲੋਕਾਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਹਰ ਘਟਨਾ ਉਤੇ ਫਟਾ ਫਟ ਟਵੀਟ ਕਰਨ ਵਾਲੇ ਕੈਪਟਨ ਨੇ 5 ਦਿਨਾਂ ਤੋਂ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਮਾਸੂਮ ਲਈ ਇਸ ਸ਼ਬਦ ਨਹੀਂ ਬੋਲਿਆ। ਇੱਥੋਂ ਤੱਕ ਕਿ ਘਟਨਾ ਦੇ ਦੋ ਦਿਨਾਂ ਬਾਅਦ ਹੀ ਕੋਈ ਸਰਕਾਰ ਨੁਮਾਇੰਦਾ ਘਟਨਾ ਵਾਲੀ ਥਾਂ ਉਤੇ ਪਹੁੰਚਿਆ ਤੇ ਆਖ ਦਿੱਤਾ ਕਿ ਸਭ ਕੋਈ ਰੱਬ ਦੇ ਹੱਥ ਹੈ।

    First published:

    Tags: Captain Amarinder Singh, FatehVeer Rescue Operation