• Home
  • »
  • News
  • »
  • punjab
  • »
  • CAPTAIN CALLS KEJRIWAL IRRESPONSIBLE LEADER ARSHDEEP ARSHI

ਕੈਪਟਨ ਨੇ ਕੇਜਰੀਵਾਲ ਨੂੰ ਠਹਿਰਾਇਆ ‘ਗ਼ੈਰ-ਜ਼ਿੰਮੇਦਾਰ’ ਲੀਡਰ

ਮੁੱਖ ਮੰਤਰੀ ਵੱਲੋਂ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ

  • Share this:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਦੇ ਤਾਜ਼ਾ ਹਾਲਾਤਾਂ ਉੱਤੇ ਨਿਊਜ 18 ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਕੈਪਟਨ ਨੇ ਕੇਜਰੀਵਾਲ ਦੀ ਬਾਘਾਪੁਰਾਣਾ ਵਿਖੇ ਹੋਈ ਰੈਲੀ ਦੇ ਉੱਤੇ ਵੀ ਸਵਾਲ ਚੁੱਕੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦ ਕੋਰੋਨਾਵਾਇਰਸ ਦਾ ਨਵਾਂ ਸਟਰੇਨ ਆਉਣ ਨਾਲ ਪੰਜਾਬ ‘ਚ ਹਾਲਾਤ ਵਿਗੜ ਰਹੇ ਹਨ ਤਾਂ ਕੀ ਇਹ ਰੈਲੀ ਠਹਿਰ ਕੇ ਨਹੀਂ ਸੀ ਹੋ ਸਕਦੀ? ਉਹਨਾਂ ਇਹ ਵੀ ਕਿਹਾ ਕਿ ਰੈਲੀ ਵਿੱਚ ਜਿੰਨੇ ਲੋਕ ਸ਼ਾਮਲ ਹੋਏ, ਕਿਸੇ ਨੇ ਵੀ ਮਾਸਕ ਨਹੀਂ ਸੀ ਲਾਇਆ।

ਕੈਪਟਨ ਨੇ ਸਵਾਲ ਕੀਤਾ ਕਿ ਕੀ ਕੇਜਰੀਵਾਲ ਸਟੇਜ ਤੋਂ ਲੋਕਾਂ ਨੂੰ ਮਾਸਕ ਲਾਉਣ ਦੀ ਅਪੀਲ ਨਹੀਂ ਸੀ ਕਰ ਸਕਦੇ? “ਜੇ ਅਜਿਹੇ ਗ਼ੈਰ ਜਿੰਮੇਦਾਰ ਲੀਡਰ ਹੋਣਗੇ ਤਾਂ ਕੀ ਬਣੇਗਾ?” ਕੈਪਟਨ ਨੇ ਕਿਹਾ।

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਨੂੰ ਲੈ ਕੇ ਜਾਰੀ ਕੀਤੇ ਸਰਵੇ ‘ਤੇ ਕੈਪਟਨ ਨੇ ਕਿਹਾ ਕਿ ਪਿਛਲੀ ਵਾਰ ਇਹਨਾਂ ਨੇ 100 ਸੀਟਾਂ ਦਾ ਦਾਅਵਾ ਕੀਤਾ ਸੀ, ਕਿੰਨੀਆਂ ਆਈਆਂ? ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਕੋਈ ਤਾਕਤ ਨਹੀਂ, ਪਹਿਲਾਂ ਦਿੱਲੀ ਵਿੱਚ ਕੀਤੇ ਵਾਅਦੇ ਪੂਰੇ ਕਰ ਲੈਣ।
Published by:Ashish Sharma
First published:
Advertisement
Advertisement