ਇਹ ਕੀ ਕਰ ਬੈਠੇ ਕੈਪਟਨ! ਆਪਣੇ ਹੀ ਬੰਦੇ ਨੂੰ ਗੈਂਗਸਟਰ ਦੱਸ ਕੇ ਫੋਟੋਆਂ ਕੀਤੀਆਂ ਵਾਇਰਲ

News18 Punjabi | News18 Punjab
Updated: December 9, 2019, 8:02 PM IST
share image
ਇਹ ਕੀ ਕਰ ਬੈਠੇ ਕੈਪਟਨ! ਆਪਣੇ ਹੀ ਬੰਦੇ ਨੂੰ ਗੈਂਗਸਟਰ ਦੱਸ ਕੇ ਫੋਟੋਆਂ ਕੀਤੀਆਂ ਵਾਇਰਲ

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਇਨ੍ਹੀਂ ਦਿਨੀਂ ਸਿਆਸੀ ਧਿਰਾਂ ਵੱਲੋਂ ਇਕ ਦੂਜੇ ਉਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਾਏ ਜਾ ਰਹੇ ਹਨ ਤੇ ਇਸ ਸਬੰਧੀ ਫੋਟੋਆਂ ਵੀ ਵਾਇਰਲ ਕੀਤੀਆਂ ਜਾ ਰਹੀਆਂ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਫੋਟੋਆਂ ਸਾਂਝੀਆਂ ਕਰ ਕੇ ਦਾਅਵਾ ਕੀਤਾ ਸੀ ਕਿ ਅਪਰਾਧਿਕ ਪਿਛੋਕੜ ਵਾਲਾ ਹਰਜਿੰਦਰ ਸਿੰਘ ਉਰਫ ਬਿੱਟੂ ਸਰਪੰਚ ਅਕਾਲੀਆਂ ਦਾ ਬੰਦ ਹੈ।

ਹੁਣ ਅਕਾਲੀਆਂ ਨੇ ਕੁਝ ਫੋਟੋਆਂ ਸਾਂਝੀਆਂ ਕਰਕੇ ਦੱਸਿਆ ਹੈ ਕਿ ਇਹ ਸ਼ਖਸ ਤਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ਅਕਾਲੀਆਂ ਦਾ ਦਾਅਵਾ ਹੈ ਕਿ 16 ਜਨਵਰੀ 2017 ਨੂੰ ਕੈਪਟਨ ਨੇ ਖੁਦ ਬਿੱਟੂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਸੀ। ਅਕਾਲੀਆਂ ਦਾ ਦਾਅਵਾ ਹੈ ਕਿ ਕੈਪਟਨ ਨੇ ਘਬਰਾ ਕੇ ਆਪਣੇ ਹੀ ਸੀਨੀਅਰ ਆਗੂ ਦੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਹਨ। ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।

ਅਕਾਲੀਆਂ ਵੱਲੋ ਸਾਂਝੀਆਂ ਕੀਤੀਆਂ ਫੋਟੋਆਂ
ਅਕਾਲੀਆਂ ਵੱਲੋ ਸਾਂਝੀਆਂ ਕੀਤੀਆਂ ਫੋਟੋਆਂ


 

 

ਅਕਾਲੀਆਂ ਵੱਲੋ ਸਾਂਝੀਆਂ ਕੀਤੀਆਂ ਫੋਟੋਆਂ




ਕੈਪਟਨ ਵੱਲੋ ਸਾਂਝੀਆਂ ਕੀਤੀਆਂ ਫੋਟੋਆਂ
First published: December 9, 2019
ਹੋਰ ਪੜ੍ਹੋ
ਅਗਲੀ ਖ਼ਬਰ