• Home
  • »
  • News
  • »
  • punjab
  • »
  • CAPTAIN HAD ALREADY FORMED A PARTY GOT ONLY 856 VOTES PEOPLE ARE READY TO LEARN A LESSON AGAIN SIDHU

ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ, ਸਿਰਫ 856 ਵੋਟਾਂ ਮਿਲੀਆਂ, ਲੋਕ ਮੁੜ ਸਬਕ ਸਿਖਾਉਣ ਲਈ ਤਿਆਰ: ਸਿੱਧੂ

ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ, ਸਿਰਫ 856 ਵੋਟਾਂ ਮਿਲੀਆਂ, ਲੋਕ ਮੁੜ ਸਬਕ ਸਿਖਾਉਣ ਲਈ ਤਿਆਰ: ਸਿੱਧੂ (ਫਾਈਲ ਫੋਟੋ)

ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ, ਸਿਰਫ 856 ਵੋਟਾਂ ਮਿਲੀਆਂ, ਲੋਕ ਮੁੜ ਸਬਕ ਸਿਖਾਉਣ ਲਈ ਤਿਆਰ: ਸਿੱਧੂ (ਫਾਈਲ ਫੋਟੋ)

  • Share this:
    ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਤਿੱਖੇ ਟਵੀਟ ਕੀਤੇ ਗਏ। ਉਨ੍ਹਾਂ ਕੈਪਟਨ ਨੂੰ ਕਿਹਾ- ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ, ਸੱਤਾ ਵਿਚ ਸੱਚ ਬੋਲ ਰਿਹਾ ਸੀ!'

    'ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਸਿਰਫ 856 ਵੋਟਾਂ ਪ੍ਰਾਪਤ ਕਰਕੇ ਆਪਣਾ ਜਨਮਤ ਗਵਾਇਆ ਸੀ... ਪੰਜਾਬ ਦੇ ਲੋਕ ਫਿਰ ਤੋਂ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ !!''

    ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ। ਸਿੱਧੂ ਨੇ ਕਿਹਾ,‘ ਕੈਪਟਨ ਨੇ ਮੇਰੇ ਲਈ ਪਾਰਟੀ ਦੇ ਬੂਹੇ ਬੰਦ ਕਰਨ ਲਈ ਪੂਰੀ ਵਾਹ ਲਗਾਈ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਉਠਾਉਂਦਾ ਸੀ। ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ ਤੇ ਉਸ ਦਾ ਹਸ਼ਰ ਸਾਰੇ ਜਾਣਦੇ ਹਨ।


    ਪੰਜਾਬ ਦੇ ਲੋਕ ਹੁਣ ਦੁਬਾਰਾ ਸਬਕ ਸਿਖਾਉਣ ਲਈ ਤਿਆਰ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਇਨਫੋਰਸਮੈਂਟ ਡਾਇਰੈਕਟੋਰੇਟ(ED )ਜ਼ਰੀਏ ਕੰਟਰੋਲ ਕੀਤੇ ਗਏ ਮੁੱਖ ਮੰਤਰੀ ਸਨ ਤੇ ਖੁਦ ਨੂੰ ਬਚਾਉਣ ਲਈ ਪੰਜਾਬ ਦੇ ਹਿੱਤਾ ਨਾਲ ਸਮਝੌਤਾ ਕੀਤਾ। ਕੈਪਟਨ ਪੰਜਾਬ ਦੇ ਵਿਕਾਸ ਅਤੇ ਇਨਸਾਫ਼ ਨੂੰ ਰੋਕਣ ਵਾਲੀ ਨੈਗੇਟਿਵ ਫੋਰਸ ਸਨ।

    ਨਵਜੋਤ ਸਿੱਧੂ ਨੇ ਟਵੀਟ ਕਰ ਨਿਸ਼ਾਨਾ ਸਾਧਿਆ ਹੈ... 'ਅਸੀਂ ਕਾਂਗਰਸ ਦੇ 78 ਵਿਧਾਇਕ, ਕਦੇ ਸੋਚ ਨਹੀਂ ਸਕਦੇ ਸੀ ਕਿ ਸਾਨੂੰ ਅਜਿਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਮਿਲੇ, ਜਿਨ੍ਹਾਂ ਦੀ ਨਬਜ਼ ਬੀਜੇਪੀ ਦੇ ਹੱਥ 'ਚ ਸੀ... ….ਜਿਸ ਨੇ ਆਪਣੀ ਖੱਲ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ! ਤੁਸੀਂ ਪੰਜਾਬ ਦੇ ਨਿਆਂ ਅਤੇ ਵਿਕਾਸ ਨੂੰ ਰੋਕਣ ਵਾਲੀ ਨਕਾਰਾਤਮਕ ਸ਼ਕਤੀ ਸੀ।'
    Published by:Gurwinder Singh
    First published: