ਕੈਪਟਨ ਦੇ ਵਜ਼ੀਰਾਂ ਨੇ ਬਣਾਈ ਸੀ ਕੁੰਵਰ ਦੀ ਚਾਰਜਸ਼ੀਟ: ਮਜੀਠੀਆ

News18 Punjabi | News18 Punjab
Updated: April 26, 2021, 9:45 PM IST
share image
ਕੈਪਟਨ ਦੇ ਵਜ਼ੀਰਾਂ ਨੇ ਬਣਾਈ ਸੀ ਕੁੰਵਰ ਦੀ ਚਾਰਜਸ਼ੀਟ: ਮਜੀਠੀਆ
ਕੈਪਟਨ ਦੇ ਵਜ਼ੀਰਾਂ ਨੇ ਬਣਾਈ ਸੀ ਕੁੰਵਰ ਦੀ ਚਾਰਜਸ਼ੀਟ: ਮਜੀਠੀਆ

'ਆਪਣੀ ਮਰਜ਼ੀ ਨਾਲ ਚੁਣੇ ਅਫਸਰ ਰਾਹੀਂ ਸਿਆਸੀ ਜਾਂਚ ਕਰਵਾਉਣ ਦੀ ਸਾਜ਼ਿਸ਼ ਰਚੀ ਗਈ, ਜਦੋਂ ਕਿ ਇਸ ਜਾਂਚ ਨੂੰ ਹਾਈ ਕੋਰਟ ਨੇ ਰੱਦ ਕਰਦਿਆਂ ਦਵੈਸ਼ ਭਾਵਨਾ ਨਾਲ ਬੇਤੁਕੀ ਤੇ ਬੇਹੂਦਾ ਜਾਂਚ ਕਰਾਰ ਦਿੱਤਾ।' ਅਕਾਲੀ ਦਲ ਨੇ ਕੈਪਟਨ ਸਰਕਾਰ ਤੇ ਕੁੱਝ ਇਸ ਤਰ੍ਹਾਂ ਹਮਲਾ ਬੋਲਿਆ।

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਕੈਬਨਿਟ ਸਾਥੀਆਂ ਦਾ ਤੁਰੰਤ ਅਸਤੀਫਾ ਮੰਗਿਆ ਕਿਹਾ ਹੈ ਕਿ ਉਹਨਾਂ ਨੇ ਇਕ ਮੰਦਭਾਗੀ ਘਟਨਾ ਦੀ ਆਪਣੀ ਮਰਜ਼ੀ ਨਾਲ ਚੁਣੇ ਅਫਸਰ ਰਾਹੀਂ ਸਿਆਸੀ ਜਾਂਚ ਕਰਵਾਉਣ ਦੀ ਸਾਜ਼ਿਸ਼ ਰਚੀ ਜਦੋਂ ਕਿ ਇਸ ਜਾਂਚ ਨੂੰ ਹਾਈ ਕੋਰਟ ਨੇ ਰੱਦ ਕਰਦਿਆਂ ਦਵੈਸ਼ ਭਾਵਨਾ ਨਾਲ ਬੇਤੁਕੀ ਤੇ ਬੇਹੂਦਾ ਜਾਂਚ ਕਰਾਰ ਦਿੱਤਾ।

ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਤੇ ਕੁਸ਼ਲਦੀਪ ਢਿੱਲੋਂ ਸਮੇਤ ਹੋਰ ਜਿਹੜੇ ਮੀਟਿੰਗਾਂ ਕਰ ਕੇ ਕੇਸ ਦੀ ਚਾਰਜਸ਼ੀਟ ਤਿਆਰ ਕਰਵਾਉਂਦੇ ਰਹੇ। ਜਿਥੇ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀ ਮੰਤਰੀਆਂ ਨੁੰ ਅਸਤੀਫਾ ਦੇਣਾ ਚਾਹੀਦਾ ਹੈ, ਉਥੇ ਹੀ ਉਹਨਾਂ ਆਗੂਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਇਸ ਕੇਸ ਦਾ ਸਿਆਸੀਕਰਨ ਕੀਤਾ।

ਬਿਕਰਮ ਮਜੀਠੀਆ ਨੇ ਕਿਹਾ ਕਿ ਸਾਬਕਾ ਆਈ ਜੀ ਕੁੰਵਰ ਵਿਜੇ  ਪ੍ਰਤਾਪ ਜਿਸਦੀ ਹਾਈ ਕੋਰਟ ਨੇ ਝਾੜ ਝੰਬ ਕੀਤੀ ਤੇ ਕੇਸ ਦੀ ਜਾਂਚ ਤੋਂ ਹਟਾਇਆ, ਨੂੰ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਤੇ ਸੀਨੀਅਰ ਆਗੂਆਂ ਨੇ ਚੁਣਿਆ ਸੀ। ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਨਵਜੋਤ ਸਿੱਧੂ ਗਠਜੋੜ ਸਰਕਾਰ ਦਾ ਹਿੱਸਾ ਸੀ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਪਾਰਲੀਮਾਨੀ ਸਕੱਤਰ ਸਨ।
ਉਹਨਾਂ ਉਸ ਵੇਲੇ ਵੀ ਅਸਤੀਫਾ ਨਹੀਂ ਦਿੱਤਾ ਤੇ ਹੁਣ ਵੀ ਉਸੇ ਤਰੀਕੇ ਇਸ ਮਾਮਲੇ ਵਿਚ ਮੌਕਾਪ੍ਰਸਤੀ ਦੀ ਰਾਜਨੀਤੀ ਕਰ ਰਹੇ ਹਨ। ਇਹੀ ਹਾਲ ਉਹਨਾਂ ਕੈਬਨਿਟ ਮੰਤਰੀਆਂ ਤੇ ਆਗੂਆਂ ਦਾ ਹੈ ਜਿਹਨਾਂ ਨੇ ਦਾਗੀ ਪੁਲਿਸ ਅਫਸਰ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਐਸ ਆਈ ਟੀ ਵੱਲੋਂ ਕੇਸ ਦੀ ਸਹੀ ਜਾਂਚ ਕਰ ਕੇ ਅਸਲ ਦੋਸ਼ੀਆਂ ਨੁੰ ਫੜਨ ਦੀ ਥਾਂ ’ਤੇ ਅਕਾਲੀ ਦਲ ਨੁੰ ਕੇਸ ਵਿਚ ਫਸਾਇਆ ਜਾ ਸਕੇ।

ਕੁੰਵਰ ਵਿਜੇ ਪ੍ਰਤਾਪ ਨੂੰ ਕਰੜੇ ਹੱਥੀਂ ਲੈਂਦਿਆਂ ਮਜੀਠੀਆ ਨੇ ਕਿਹਾ ਕਿ ਸਾਬਕਾ ਪੁਲਿਸ ਅਫਸਰ ਨੇ ਦਾਅਵਾ ਕੀਤਾ ਸੀ ਕਿ ਉਹ ਅਜਿਹੀ ਚਾਰਜਸ਼ੀਟ ਬਣਾਉਣਗੇ ਜੋ ਭਾਰਤ ਵਿਚ ਪਹਿਲਾਂ ਕਦੇ ਨਹੀਂ ਬਣੀ। ਇਹ ਸੱਚ ਸਾਬਤ ਹੋ ਗਿਆ ਹੈ ਕਿਉਂਕਿ ਹੁਣ ਭਵਿੱਖ ਵਿਚ ਪੁਲਿਸ ਅਕਾਦਮੀਆਂ ਵਿਚ ਕੈਡਟਾਂ ਨੁੰ ਕੁੰਵਰ ਵਿਜੇ ਪ੍ਰਤਾਪ ਦੀ ਚਾਰਜਸ਼ੀਟ ਦਾ ਹਵਾਲਾ ਦੇ ਕੇ ਕੇ ਚੇਤਾਵਨੀ ਦਿੱਤੀ ਜਾਵੇਗੀ ਕਿ ਉਹ ਅਜਿਹੇ ਤਰੀਕੇ ਵਿਚ ਜਾਂਚ ਨਾ ਕਰਨ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸਾਬਕਾ ਆਈ ਜੀ ਦੇ ਖਿਲਾਫ 30 ਟਿੱਪਣੀਆਂ ਕੀਤੀਆਂ ਹਨ ਜੋ ਕਿ ਇਤਿਹਾਸ ਵਿਚ ਅਣਕਿਆਸਾ ਹੈ।
Published by: Gurwinder Singh
First published: April 26, 2021, 7:48 PM IST
ਹੋਰ ਪੜ੍ਹੋ
ਅਗਲੀ ਖ਼ਬਰ