ਬਿਜਲੀ ਚੋਰਾਂ ਦੀ ਆਵੇਗੀ ਸ਼ਾਮਤ, ਕੈਪਟਨ ਨੇ ਦਿੱਤੇ ਇਹ ਹੁਕਮ...

News18 Punjab
Updated: July 10, 2019, 8:52 PM IST
share image
ਬਿਜਲੀ ਚੋਰਾਂ ਦੀ ਆਵੇਗੀ ਸ਼ਾਮਤ, ਕੈਪਟਨ ਨੇ ਦਿੱਤੇ ਇਹ ਹੁਕਮ...

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਹੋ ਰਹੇ ਭਾਰੀ ਨੁਕਸਾਨ ਨੂੰ ਰੋਕਣ ਵਾਸਤੇ ਬਿਜਲੀ ਚੋਰੀ ਵਿਰੁੱਧ ਤਿੱਖੀ ਮੁਹਿੰਮ ਅਰੰਭਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ਅਤੇ ਹਰਿਆਣਾ ਨਾਲ ਲਗਦੇ ਸਰਹੱਦੀ ਇਲਾਕਿਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।

ਮੁੱਖ ਮੰਤਰੀ ਨੇ ਕੁੰਡੀ ਕੁਨੈਕਸ਼ਨਾਂ ਰਾਹੀਂ ਬਿਜਲੀ ਚੋਰੀ ਕਰਨ ਵਿੱਚ ਸ਼ਾਮਲ ਭ੍ਰਿਸ਼ਟ ਤੱਤਾਂ ਵਿਰੁੱਧ ਕਾਰਵਾਈ ਕਰਨ ’ਚ ਲੱਗੇ ਪੀ.ਐਸ.ਪੀ.ਸੀ.ਐਲ. ਦੇ ਸਟਾਫ਼ ਨੂੰ ਢੁਕਵੀਂ ਸੁਰੱਖਿਆ ਯਕੀਨੀ ਬਣਾਉਣ ਲਈ ਡੀ.ਜੀ.ਪੀ. ਨਾਲ ਤਾਲਮੇਲ ਕਰਨ ਵਾਸਤੇ ਵੀ ਮੁੱਖ ਸਕੱਤਰ ਨੂੰ ਆਖਿਆ ਹੈ। ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਨੇ ਦੱਸਿਆ ਕਿ ਸ਼ਹਿਰੀ ਬਿਜਲੀ ਸਪਲਾਈ (ਯੂ.ਪੀ.ਐਸ.) ਫੀਡਰਾਂ ’ਚ ਬਿਜਲੀ ਦਾ ਵੱਧ ਤੋਂ ਵੱਧ ਨੁਕਸਾਨ ਸਰਹੱਦੀ ਇਲਾਕਿਆਂ ਵਿੱਚ ਹੋ ਰਿਹਾ ਹੈ। ਭਿੱਖੀਵਿੰਡ ਵਿੱਚ ਇਹ ਨੁਕਸਾਨ 80 ਫ਼ੀਸਦੀ, ਪੱਟੀ ਵਿੱਚ 71 ਫ਼ੀਸਦੀ, ਜ਼ੀਰਾ ’ਚ 61 ਫ਼ੀਸਦੀ, ਪਾਤੜਾਂ ’ਚ 57 ਫ਼ੀਸਦੀ, ਬਾਘਾਪੁਰਾਣਾ 55 ਫ਼ੀਸਦੀ, ਤਰਨ ਤਾਰਨ 53 ਫ਼ੀਸਦੀ ਅਤੇ ਅਜਨਾਲਾ ਵਿੱਚ 50 ਫ਼ੀਸਦੀ ਹੈ।

ਸੀ.ਐਮ.ਡੀ. ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਕੁਲ ਮੰਗ ਇਸ ਸਾਲ ਜੂਨ ਵਿੱਚ 17.78 ਫ਼ੀਸਦੀ ਵਧ ਗਈ ਹੈ ਅਤੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਇਹ ਅੱਗੇ ਹੋਰ 33.31 ਫ਼ੀਸਦੀ ਵੱਧ ਗਈ ਹੈ। ਲੰਮਾ ਸਮਾਂ ਮੀਂਹ ਨਾ ਪੈਣ ਅਤੇ ਮਾਨਸੂਨ ਵਿੱਚ ਦੇਰੀ ਦੇ ਨਤੀਜੇ ਵਜੋਂ ਅਜਿਹਾ ਹੋਇਆ ਹੈ। ਮੀਟਿੰਗ ਵਿੱਚ ਅੱਗੇ ਦੱਸਿਆ ਗਿਆ ਕਿ ਸਾਲ 2018-19 ਦੌਰਾਨ ਤਬਾਦਲੇ ਅਤੇ ਟੈਂਡਰਾਂ ਰਾਹੀਂ ਸੂਬੇ ਤੋਂ ਬਾਹਰ 2268 ਮਿਲੀਅਨ ਯੂਨਿਟ ਵਾਧੂ ਬਿਜਲੀ ਵੇਚੀ ਗਈ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ।
First published: July 10, 2019, 8:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading