• Home
  • »
  • News
  • »
  • punjab
  • »
  • CAPTAIN S WAZIR DHARAMSOT POSES BIG CHALLENGE TO SUKHBIR BADAL

ਕੈਪਟਨ ਦੇ ਵਜ਼ੀਰ ਧਰਮਸੋਤ ਨੇ ਸੁਖਬੀਰ ਬਾਦਲ ਨੂੰ ਕੀਤਾ ਇਹ ਵੱਡਾ ਚੈਲੇਂਜ...

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਫਾਈਲ ਫੋਟੋ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਫਾਈਲ ਫੋਟੋ

  • Share this:
ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਇਲਜ਼ਾਮ 'ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬੇਸ਼ੱਕ ਕੈਪਟਨ ਸਰਕਾਰ ਨੇ ਕਲੀਨ ਚਿਟ ਦੇ ਦਿੱਤੀ ਹੈ, ਪਰ ਵਿਰੋਧੀ ਲਗਾਤਾਰ ਧਰਮਸੋਤ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਆ ਰਹੇ ਹਨ। ਪਿਛਲੇ ਦਿਨੀਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਧਰਮਸੋਤ ਦੇ ਘਰ ਨੇੜੇ, ਨਾਭਾ 'ਚ ਪ੍ਰਦਰਸ਼ਨ ਵੀ ਕੀਤਾ ਗਿਆ, ਮਾਮਲਾ ਸੜਕ ਤੋਂ ਸਦਨ ਤੱਕ ਗੂੰਜਿਆ,  ਪਰ ਲੱਖ ਵਿਰੋਧ ਦੇ ਬਾਵਜੂਦ ਕੈਪਟਨ ਦਾ ਸਾਥ ਆਪਣੇ ਵਜ਼ੀਰ ਨੂੰ ਮਿਲਿਆ ਤੇ ਓਧਰ ਵਿਰੋਧੀਆਂ ਦੇ ਨਿਸ਼ਾਨੇ ਧਰਮਸੋਤ ਵੱਲ ਹੀ ਰਹੇ।

ਅਕਾਲੀ ਦਲ ਵੱਲੋਂ ਲਗਾਤਾਰ ਹੋ ਰਹੇ ਹਮਲਿਆਂ ਦੇ ਜਵਾਬ 'ਚ ਸਾਧੂ ਸਿੰਘ ਧਰਮਸੋਤ ਮੈਦਾਨ 'ਚ ਆਏ ਤੇ ਚੈਲੇਂਜ ਸਿੱਧਾ ਅਕਾਲੀ ਦਲ ਪ੍ਰਧਾਨ ਨੂੰ ਕੀਤਾ, ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਮੈਨੂੰ ਬੇਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਅਕਾਲੀ ਦਲ ਅੱਜ ਖੁਦ ਆਪਣਾ ਵਜ਼ੂਦ ਗਵਾ ਚੁੱਕਾ ਹੈ, "ਮੇਰਾ ਸਿੱਧਾ ਚੈਲੇਂਜ ਸੁਖਬੀਰ ਬਾਦਲ ਨੂੰ ਹੈ, ਉਹ ਜਿੱਥੇ ਵੀ ਚੋਣ ਲੜੇਗਾ, ਮੈਂ ਉਥੋਂ ਹੀ ਉਸਦੇ ਖਿਲਾਫ਼ ਚੋਣ ਲੜਾਂਗਾ"।

ਹਾਲਾਂਕਿ ਇਸ ਬਿਆਨ ਨੂੰ ਮਹਿਜ਼ ਸਿਆਸੀ ਜੁਮਲਾ ਵੀ ਸਮਝਿਆ ਜਾ ਸਕਦਾ ਹੈ, ਕਿਉਂਕਿ ਕੌਣ ਕਿੱਥੋਂ ਚੋਣ ਲੜੇਗਾ, ਇਹ ਪਾਰਟੀ ਹਾਈ ਕਮਾਨ ਮੌਜੂਦਾ ਹਾਲਾਤਾਂ ਮੁਤਾਬਕ ਹੀ ਤੈਅ ਕਰਦੀ ਹੈ।

ਦੂਜੇ ਪਾਸੇ ਅਕਾਲੀ ਦਲ ਨੇ ਵੀ ਧਰਮਸੋਤ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ, ਦਲਜੀਤ ਚੀਮਾ ਮੁਤਾਬਕ ਮੰਤਰੀ ਜੀ ਸ਼ਾਇਦ ਖੁਦ ਨੂੰ ਕੈਪਟਨ ਤੋਂ ਵੱਡਾ ਸਮਝ ਰਹੇ ਹਨ, ਕਿਉਂਕਿ ਕੈਪਟਨ ਵੀ ਅਜਿਹਾ ਐਲਾਨ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਲੰਬੀ 'ਚ ਹਾਰ ਦਾ ਮੂੰਹ ਦੇਖ ਚੁੱਕੇ ਹਨ।
Published by:Ashish Sharma
First published: