ਕੈਪਟਨ ਹੁਣ ਭਾਜਪਾ ਵਿਚ ਆ ਕੇ ਕਮਾਨ ਸੰਭਾਲਣ: ਮਾਸਟਰ ਮੋਹਨ ਲਾਲ

ਭਾਜਪਾ ਵੱਲੋਂ 5 ਰਾਜਾਂ ਦੇ ਚੋਣ ਇੰਚਾਰਜਾਂ ਦਾ ਐਲਾਨ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲੀ ਪੰਜਾਬ ਦੀ ਜ਼ਿੰਮੇਵਾਰੀ (ਸੰਕੇਤਕ ਫੋਟੋ)

ਭਾਜਪਾ ਵੱਲੋਂ 5 ਰਾਜਾਂ ਦੇ ਚੋਣ ਇੰਚਾਰਜਾਂ ਦਾ ਐਲਾਨ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲੀ ਪੰਜਾਬ ਦੀ ਜ਼ਿੰਮੇਵਾਰੀ (ਸੰਕੇਤਕ ਫੋਟੋ)

 • Share this:
  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਬਾਰੇ ਲਗਭਗ ਫੈਸਲਾ ਹੋ ਚੁੱਕਾ ਹੈ। ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ। ਇਸ ਦੌਰਾਨ ਪੰਜਾਬ ਭਾਜਪਾ ਨੇ ਕੈਪਟਨ ਉਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ।

  ਭਾਜਪਾ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਅਮਰਿੰਦਰ ਨੂੰ ਹੁਣ ਭਾਜਪਾ ਵਿੱਚ ਆਉਣਾ ਚਾਹੀਦਾ ਹੈ ਅਤੇ ਕਾਰਜਭਾਰ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ ਸੀ, ਇਹ ਤੈਅ  ਸੀ ਕਿ ਕੈਪਟਨ ਅਮਰਿੰਦਰ ਹੁਣ ਪਾਸੇ ਹੋ ਜਾਣਗੇ।

  ਉਨ੍ਹਾਂ ਕਿਹਾ ਕਿ ਹੁਣ ਕੈਪਟਨ ਨੂੰ ਭਾਜਪਾ ਦੀ ਕਮਾਨ ਸੰਭਾਲਣੀ ਚਾਹੀਦੀ ਹੈ। ਹਾਲਾਂਕਿ ਭਾਜਪਾ ਆਗੂ ਦੇ ਇਸ ਬਿਆਨ ਉਤੇ ਸਿਆਸੀ ਹਲਕੇ ਹੈਰਾਨ ਹਨ। ਦੱਸ ਦਈਏ ਕਿ ਭਾਜਪਾ, ਕੈਪਟਨ ਦੀ ਹਮੇਸ਼ਾ ਅਲੋਚਨਾ ਕਰਦੀ ਰਹੀ ਹੈ। ਇਥੋਂ ਤੱਕ ਕਿ ਉਨ੍ਹਾਂ ਨੂੰ ਨਕਾਮ ਮੁੱਖ ਮੰਤਰੀ ਦੱਸਦੀ ਹੈ ਰਹੀ ਪਰ ਹੁਣ ਭਾਜਪਾ ਦਾ ਸੱਦਾ ਸਭ ਨੂੰ ਹੈਰਾਨ ਕਰਨ ਵਾਲਾ ਹੈ।
  Published by:Gurwinder Singh
  First published: