ਸਿੱਧੂ ਦੀ ਐਸ.ਟੀ.ਐਫ ਮੁਖੀ ਵਜੋਂ ਤਾਇਨਾਤੀ ਖ਼ਿਲਾਫ਼ ਬੋਲਣ ਵਾਲੇ ਅਫ਼ਸਰਾਂ ਨੂੰ ਕੈਪਟਨ ਦੀ ਚਿਤਾਵਨੀ

News18 Punjab
Updated: July 20, 2019, 4:27 PM IST
ਸਿੱਧੂ ਦੀ ਐਸ.ਟੀ.ਐਫ ਮੁਖੀ ਵਜੋਂ ਤਾਇਨਾਤੀ ਖ਼ਿਲਾਫ਼ ਬੋਲਣ ਵਾਲੇ ਅਫ਼ਸਰਾਂ ਨੂੰ ਕੈਪਟਨ ਦੀ ਚਿਤਾਵਨੀ
News18 Punjab
Updated: July 20, 2019, 4:27 PM IST
ਅਨੁਸ਼ਾਸਨਹੀਣਤਾ ਦੇ ਵਿਰੁੱਧ ਤਿੱਖੀ ਚਿਤਾਵਨੀ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜਾ ਹਰਪ੍ਰੀਤ ਸਿੱਧੂ ਦੀ ਐਸ.ਟੀ.ਐਫ ਦੇ ਮੁਖੀ ਵਜੋਂ ਮੁੜ ਤਾਇਨਾਤੀ ਤੋਂ ਖੁਸ਼ ਨਹੀਂ ਹੈ, ਉਸ ਦਾ ਸੂਬਾ ਛੱਡਣ ਲਈ ਪੂਰਾ ਸਵਾਗਤ ਹੈ ਅਤੇ ਉਹ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ ਦੀ ਮੰਗ ਕਰ ਸਕਦਾ ਹੈ।

ਸਿੱਧੂ ਦੀ ਮੁੜ ਨਿਯੁਕਤੀ ਸਬੰਧੀ ਬੇਚੈਨੀ ਬਾਰੇ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤ ਵਿਚ ਕਿਸੇ ਵੀ ਪੁਲਿਸ ਅਫਸਰ ਦਾ ਤਬਾਦਲਾ/ਤਾਇਨਾਤੀ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ। ਮੁੱਖ ਮੰਤਰੀ ਕੋਲ ਇਸ ਵੇਲੇ ਗ੍ਰਹਿ ਮੰਤਰਾਲਾ ਵੀ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਵੀ ਅਧਿਕਾਰੀ ਨੂੰ ਉਨ੍ਹਾਂ ਦੇ ਹੁਕਮਾਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਧਿਕਾਰੀ ਕੇਂਦਰ ਵਿਚ ਡੈਪੂਟੇਸ਼ਨ 'ਤੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਫੈਸਲੇ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਣਗੇ। ਏ.ਡੀ.ਜੀ.ਪੀ ਸਿੱਧੂ ਨੂੰ ਮੁੜ ਐਸ.ਟੀ.ਐਫ ਦਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਸੂਬੇ ਵਿਚ ਮੁੜ ਨਸ਼ਿਆਂ ਦਾ ਮੁੱਦਾ ਬਣਨ ਦੀਆਂ ਰਿਪੋਰਟਾਂ ਦੇ ਸੰਦਰਭ ਵਿਚ ਲਿਆ ਗਿਆ ਹੈ।

Loading...
ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਛੇਤੀ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਐਸ.ਟੀ.ਐਫ ਦਾ ਗਠਨ ਕੀਤਾ ਸੀ ਜਿਸ ਦਾ ਸਿੱਧੂ ਪਹਿਲਾ ਮੁਖੀ ਸੀ। ਸਿੱਧੂ ਦੇ ਹੇਠ ਐਸ.ਟੀ.ਐਫ ਨੇ ਨਸ਼ਿਆਂ ਨਾਲ ਨਿਪਟਣ ਲਈ ਵੱਡੀ ਪ੍ਰਗਤੀ ਕੀਤੀ ਜੋ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਹੇਠ ਵੱਡੀ ਲਾਹਨਤ ਬਣ ਗਏ ਸਨ ਅਤੇ ਜਿਨ੍ਹਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ।
First published: July 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...