ਕੈਪਟਨ ਦੇ ਬਿਆਨ ਨੇ ਦਿੱਤਾ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਝਟਕਾ

News18 Punjabi | News18 Punjab
Updated: December 13, 2019, 2:20 PM IST
share image
ਕੈਪਟਨ ਦੇ ਬਿਆਨ ਨੇ ਦਿੱਤਾ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਝਟਕਾ
ਕੈਪਟਨ ਦੇ ਬਿਆਨ ਨੇ ਦਿੱਤਾ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਝਟਕਾ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਜਿਸ ਦੇ ਚਲਦਿਆਂ ਅੰਮ੍ਰਿਤਸਰ ਚ ਕਈ ਸਾਲਾਂ ਤੋਂ ਰਹੀ ਰਹੇ ਇਹਨਾਂ ਪਾਕਿਸਤਾਨੀ ਹਿੰਦੂ ਤੇ ਸਿੱਖਾਂ ਦੇ ਚਿਹਰੇ ਤੇ ਨਿਰਾਸ਼ਾ ਦੇ ਬੱਦਲ ਛਾ ਗਏ।

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ- ਨਾਗਰਿਕਤਾ ਸੋਧ ਬਿੱਲ ਲੋਕ ਸਭਾ ਤੋਂ ਬਾਦ ਰਾਜ ਸਭਾ ਵਿੱਚ ਪਾਸ ਹੋਣ ਮਗਰੋਂ ਕਈ ਸਾਲਾਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਪਾਕਿਸਤਾਨੀ ਅਤੇ ਅਫ਼ਗਾਨਿਸਤਾਨੀ ਸ਼ਰਨਾਰਥੀਆਂ ਨੇ ਖੁਸ਼ੀ ਅਤੇ ਜਸ਼ਨ ਮਨਾਏ। ਪਰ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਬਿਆਨ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਇੱਕ ਵਾਰ ਮੁੜ ਚਿੰਤਾ ਵਿੱਚ ਪਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਜਿਸ ਦੇ ਚਲਦਿਆਂ ਅੰਮ੍ਰਿਤਸਰ ਚ ਕਈ ਸਾਲਾਂ ਤੋਂ ਰਹੀ ਰਹੇ ਇਹਨਾਂ ਪਾਕਿਸਤਾਨੀ ਹਿੰਦੂ ਤੇ ਸਿੱਖਾਂ ਦੇ ਚਿਹਰੇ ਤੇ ਨਿਰਾਸ਼ਾ ਦੇ ਬੱਦਲ ਛਾ ਗਏ।

ਨਿਊਜ਼ 18 ਨਾਲ ਗੱਲ ਬਾਤ ਕਰਦਿਆਂ ਸ਼ਿਵ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਕਰੀਬ 20 ਸਾਲ ਪਹਿਲਾਂ ਭਾਰਤ ਆਇਆ ਸੀ ਤੇ ਓਦੋਂ ਤੋਂ ਹੀ ਭਾਰਤ ਦੀ ਨਾਗਰਿਕਤਾ ਲੈਣ ਲਈ ਜੱਦੋ ਜਹਿਦ ਕਰ ਰਿਹਾ ਹੈ। ਹੁਣ ਜਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਇੱਕ ਵੱਡੀ ਪਹਿਲ ਕੀਤੀ ਹੈ ਤਾਂ ਕੈਪਟਨ ਉਸ ਵਿੱਚ ਫਿਰ ਅੜਚਨ ਪੈਦਾ ਕਰ ਰਹੇ ਹਨ। ਕੈਪਟਨ ਅਮਰਿੰਦਰ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ  ਇੱਕ ਵਾਰ ਸੋਚਣਾ ਜ਼ਰੂਰ ਚਾਹੀਦਾ ਸੀ।
ਪਾਕਿਸਤਾਨ ਤੋਂ ਆ ਕੇ ਅੰਮ੍ਰਿਤਸਰ ਦੇ ਗੋਲਡਨ ਐਵਨਿਯੁ ਇਲਾਕੇ ਚ ਰਹਿ ਰਹੇ ਗੁਰਮੀਤ ਣਿ ਦੱਸਿਆ ਕਿ ਇਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਦੀ ਮੌਤ ਹੋ ਚੁੱਕੀ ਹੈ।ਉਹ ਵੀ ਭਾਰਤ ਦੇ ਨਾਗਰਿਕ ਕਹਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਇਹ ਚਾਅ ਪੁਰਾ ਨਾ ਹੋ ਸਕਿਆ। ਹੁਣ ਜਦ ਅਸੀਂ ਇਹ ਸੁਪਨਾ ਪੂਰਾ ਹੁੰਦਿਆਂ ਦੇਖ ਰਹੇ ਹਾਂ ਤਾਂ ਕੈਪਟਨ ਅਮਰਿੰਦਰ ਦਾ ਬਿਆਨ ਇਸ ਸੁਪਨੇ ਨੂੰ ਤੋੜਦਾ ਦਿਖਾਈ ਦੇ ਰਿਹਾ ਹੈ।ਗੁਰਮੀਤ ਣਿ ਕੈਪਟਨ ਅਮਰਿੰਦਰ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਇੱਕ ਸਿੱਖ ਹਨ ਅਤੇ ਪਾਕਿਸਤਾਨ ਚ ਸਿਖਾਂ ਨਾਲ ਹੁੰਦੇ ਵਿਤਕਰੇ ਤੋਂ ਵੀ ਵਾਕਿਫ ਹਨ। ਇਸ ਲਈ ਕੈਪਟਨ ਇਸ ਫੈਂਸਲੇ ਤੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਚ ਕਈ ਸਾਲਾਂ ਤੋਂ ਰਹਿ ਰਹੇ ਪਾਕਸਤਾਨੀ ਅਤੇ ਅਫ਼ਗਾਨਿਸਤਾਨੀ ਹਿੰਦੂ ਸਿੱਖਾਂ ਨੂੰ ਇੱਕ ਵੱਡਾ ਤੋਹਫ਼ਾ ਦੇਣ।
Published by: Ashish Sharma
First published: December 13, 2019, 2:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading