ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਵਿਖੇ ਮਾਮਲਾ ਦਰਜ

  ਸਿੱਪੀ ਗਿੱਲ ਦੇ ਖਿਲਾਫ ਮੋਗਾ ਵਿਚ ਮਾਮਲਾ ਵੀ ਦਰਜ ਹੋ ਗਿਆ ਹੈ। ਸਿੱਪੀ ਗਿੱਲ ਨੇ 16 ਜਨਵਰੀ ਨੂੰ ਯੂਟਿਊਬ 'ਤੇ 'ਗੁੰਡਾਗਰਦੀ' ਨਾਂ ਦਾ ਗੀਤ ਆਪਣੇ ਸਾਥੀਆਂ ਦੀ ਮਦਦ ਨਾਲ ਰਿਲੀਜ ਕੀਤਾ ਸੀ।

ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਵਿਖੇ ਮਾਮਲਾ ਦਰਜ (file photo)

 • Share this:
  ਭੜਕਾਊ ਗੀਤ ਗਾਕੇ ਸ਼ੌਹਰਤ ਹਾਸਿਲ ਕਰਨਾ ਕਈ ਪੰਜਾਬੀ ਗਾਇਕਾਂ ਦੀ ਆਦਤ ਜਿਹੀ ਬਣ ਚੁੱਕੀ ਹੈ।  ਸਿੱਪੀ ਗਿੱਲ ਦੇ ਖਿਲਾਫ ਮੋਗਾ ਵਿਚ ਮਾਮਲਾ ਵੀ ਦਰਜ ਹੋ ਗਿਆ ਹੈ। ਸਿੱਪੀ ਗਿੱਲ ਨੇ 16 ਜਨਵਰੀ ਨੂੰ ਯੂਟਿਊਬ 'ਤੇ 'ਗੁੰਡਾਗਰਦੀ' ਨਾਂ ਦਾ ਗੀਤ ਆਪਣੇ ਸਾਥੀਆਂ ਦੀ ਮਦਦ ਨਾਲ ਰਿਲੀਜ ਕੀਤਾ ਸੀ। ਜਿਸਦੇ ਖਿਲਾਫ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੇ ਆਧਾਰ ਤੇ ਸਿੱਪੀ ਗਿੱਲ ਦੇ ਖਿਲਾਫ ਧਾਰਾ 117,153A, 505, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

  ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਵੀ ਭੜਕਾਊ ਗੀਤ ਗਾਉਣ ਦਾ ਖਮਿਆਜਾ ਭੁਗਤ ਚੁੱਕੇ ਹਨ। ਪਰ ਇਸ ਸਭ ਦੇ ਬਾਵਜੂਦ ਵੀ ਕਲਾਕਾਰ ਸਬਕ ਸਿੱਖਣ ਨੂੰ ਤਿਆਰ ਨਹੀਂ ਹਨ।
  Published by:Ashish Sharma
  First published:
  Advertisement
  Advertisement