• Home
  • »
  • News
  • »
  • punjab
  • »
  • CASE OF MISAPPROPRIATION OF PUNJABI UNIVERSITY FUNDS SEVEN SUSPENDED THREE FIRED

ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਾਫੇਰੀ ਦਾ ਮਾਮਲਾ; ਸੱਤ ਮੁਅੱਤਲ, ਤਿੰਨ ਮੁਲਾਜ਼ਮ ਨੌਕਰੀਓਂ ਫ਼ਾਰਗ

ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਾਫੇਰੀ ਦਾ ਮਾਮਲੇ 'ਚ ਸੱਤ ਮੁਅੱਤਲ, ਤਿੰਨ ਮੁਲਾਜ਼ਮ ਨੌਕਰੀਓਂ ਫ਼ਾਰਗ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਜਾਣਕਾਰੀ ਦਿੰਦੇ ਹੋਏ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਜਾਣਕਾਰੀ ਦਿੰਦੇ ਹੋਏ

  • Share this:
ਮਨੋਜ ਸ਼ਰਮਾ

ਪਟਿਆਲਾ: ਪੰਜਾਬੀ ਯੂਨੀਵਰਸਿਟੀ ’ਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਮਾਮਲੇ ’ਚ ਵੱਡੀ ਕਾਰਵਾਈ ਕਰਦਿਆਂ ਸੱਤ ਮੁਲਾਜ਼ਮਾਂ ਨੂੰ ਮੁਅੱਤਲ ਤੇ ਤਿੰਨ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ’ਵਰਸਿਟੀ ਵਿਚ ਸਰਕਾਰੀ ਫੰਡਾਂ ਵਿਚ ਘਪਲੇ ਸਬੰਧੀ ‘ਪੰਜਾਬੀ ਜਾਗਰਣ’ ਵੱਲੋਂ ਖ਼ੁਲਾਸਾ ਕੀਤਾ ਗਿਆ ਸੀ ਜਿਸ ਪਿੱਛੋਂ ਸੀਨੀਅਰ ਸਹਾਇਕ ਸਮੇਤ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਸ ਮਾਮਲੇ ’ਚ ਸ਼ਾਮਲ ਪਾਏ ਗਏ 10 ਮੁਲਾਜ਼ਮਾਂ ’ਤੇ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ’ਚ ਜਾਅਲੀ ਬਿੱਲਾਂ ਦੇ ਆਧਾਰ ’ਤੇ ਸਰਕਾਰੀ ਫੰਡਾਂ ਨੂੰ ਮੁਲਾਜ਼ਮਾਂ ਵੱਲੋਂ ਆਪਣੇ ਖਾਤਿਆਂ ’ਚ ਪਾਇਆ ਜਾ ਰਿਹਾ ਸੀ। ਇਸ ਦਾ ਖ਼ੁਲਾਸਾ ਹੋਣ ਪਿੱਛੋਂ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਸੀਨੀਅਰ ਸਹਾਇਕ ਵੱਲੋਂ ਲੱਖਾਂ ਦੀ ਰਾਸ਼ੀ ਜਾਅਲੀ ਬਿੱਲ, ਮੋਹਰਾਂ ਤੇ ਜਾਅਲੀ ਦਸਤਖ਼ਤਾਂ ਨਾਲ ਆਪਣੇ ’ਤੇ ਹੋਰ ਸਾਥੀਆਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਅੱਠ ਵਿਅਕਤੀਆਂ ਖ਼ਿਲਾਫ਼ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ। ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ’ਤੇ ਜਾਂਚ ਵੀ ਜਾਰੀ ਰੱਖੀ ਗਈ ਜਿਸ ’ਚ ਯੂਨੀਵਰਸਿਟੀ ਦੇ ਹੀ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ।

ਜਾਂਚ ਵਿਚ ਪਤਾ ਲੱਗਿਆ ਹੈ ਕਿ ਸੀਨੀਅਰ ਸਹਾਇਕ ਨੇ ਹੋਰ ਮੁਲਾਜ਼ਮਾਂ ਦੇ ਖਾਤਿਆਂ ਵਿਚ ਵੀ 5 ਤੋਂ 12 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾਈ ਸੀ। ਯੂਨੀਵਰਸਿਟੀ ਵੱਲੋਂ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਪਡ਼ਤਾਲ ਤੋਂ ਬਾਅਦ ਘਪਲੇ ਵਿਚ ਹਿੱਸੇਦਾਰ ਮੰਨਿਆ ਗਿਆ। ਇਸੇ ਜਾਂਚ ਰਿਪੋਰਟ ਦੇ ਆਧਾਰ ’ਤੇ ਮੰਗਲਵਾਰ ਨੂੰ ਵਾਈਸ ਚਾਂਸਲਰ ਵੱਲੋਂ 10 ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ।

ਪੰਜਾਬੀ ਯੂਨੀਵਰਸਿਟੀ ਵੱਲੋਂ ਘਪਲਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕਰਵਾਏ ਪਰਚੇ ਵਿਚ ਨਾਮਜ਼ਦ ਸੀਨੀਅਰ ਸਹਾਇਕ ਦੇ ਸਾਥੀ ਨੂੰ ਪੁਲਿਸ ਨੇ ਡੇਢ ਮਹੀਨੇ ਬਾਅਦ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੀਨੀਅਰ ਸਹਾਇਕ ਨਿਸ਼ੂ ਚੌਧਰੀ ਦੇ ਜਿੰਮ ਟ੍ਰੇਨਰ ਵਿਨੇ ਕੁਮਾਰ ਨੂੰ ਕਾਬੂ ਕਰ ਲਿਆ ਹੈ। ਵਿਨੇ ਨੇ ਹੀ ਪਰਚਾ ਦਰਜ ਹੋਣ ਤੋਂ ਪਹਿਲਾਂ ਪੁਲਿਸ ਕੋਲ ਦਰਜ ਕਰਵਾਏ ਬਿਆਨ ’ਚ ਕਿਹਾ ਸੀ ਕਿ ਨਿਸ਼ੂ ਚੌਧਰੀ ਨੇ ਸੇਬਾਂ ਦੇ ਬਾਗ਼ ਹੋਣ ਦਾ ਕਹਿ ਕੇ ਉਸ ਦੇ ਬੈਂਕ ਖਾਤੇ ਵਿਚ 47 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਇਸ ਵਿਚੋਂ ਕੁਝ ਰਾਸ਼ੀ ਨਿਸ਼ੂ ਚੌਧਰੀ ਨੇ ਵਾਪਸ ਲੈ ਲਈ ਸੀ। ਇਸ ਮਾਮਲੇ ’ਚ ਨਾਮਜ਼ਦ ਮੁੱਖ ਮੁਲਜ਼ਮ ਨਿਸ਼ੂ ਚੌਧਰੀ, ਜਤਿੰਦਰ ਸਿੰਘ, ਅਕਾਸ਼ਦੀਪ, ਸੋਨੂੰ ਤੇ ਨਿਸ਼ਾ ਸ਼ਰਮਾ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਪੀਯੂ ’ਚ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ : ਪ੍ਰੋ. ਅਰਵਿੰਦ

ਘਪਲੇ ਦੇ ਮਾਮਲੇ ’ਚ 10 ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਪੁਸ਼ਟੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਐਡਹਾਕ ’ਤੇ ਕੰਮ ਕਰਨ ਵਾਲੇ ਤਿੰਨ ਮੁਲਾਜ਼ਮਾਂ ਨੂੰ ਬਰਖ਼ਾਸਤ ਤੇ ਪੱਕੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਪ੍ਰੋ. ਅਰਵਿੰਦ ਨੇ ਦੁਹਰਾਇਆ ਕਿ ਯੂਨੀਵਰਸਿਟੀ ’ਚ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ।
Published by:Ashish Sharma
First published: