Home /News /punjab /

ਮਾਲਕੀ ਦੇ ਬਾਵਜੂਦ 43 ਸਾਲਾਂ ਤੋਂ ਦਲਿਤ ਪਰਿਵਾਰਾਂ ਨੂੰ ਜ਼ਮੀਨ ਨਾ ਮਿਲਣ ਦਾ ਮਾਮਲਾ, SC ਕਮਿਸ਼ਨ ਦੇ ਮੈਂਬਰ ਨੇ ਕੀਤਾ ਪਿੰਡ ਜਗਾ ਰਾਮ ਤੀਰਥ ਦਾ ਦੌਰਾ

ਮਾਲਕੀ ਦੇ ਬਾਵਜੂਦ 43 ਸਾਲਾਂ ਤੋਂ ਦਲਿਤ ਪਰਿਵਾਰਾਂ ਨੂੰ ਜ਼ਮੀਨ ਨਾ ਮਿਲਣ ਦਾ ਮਾਮਲਾ, SC ਕਮਿਸ਼ਨ ਦੇ ਮੈਂਬਰ ਨੇ ਕੀਤਾ ਪਿੰਡ ਜਗਾ ਰਾਮ ਤੀਰਥ ਦਾ ਦੌਰਾ

ਪਿੰਡ ਦਾ ਦੌਰਾ ਕਰਨ ਸਮੇਂ ਐੱਸ.ਸੀ ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਨਾਲ ਗੱਲਬਾਤ ਪਿੰਡ ਵਾਸੀ 
   

ਪਿੰਡ ਦਾ ਦੌਰਾ ਕਰਨ ਸਮੇਂ ਐੱਸ.ਸੀ ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਨਾਲ ਗੱਲਬਾਤ ਪਿੰਡ ਵਾਸੀ     

ਐੱਸ.ਸੀ ਕਮਿਸ਼ਨ ਦੇ ਮੈਂਬਰ ਨੇ ਕੀਤਾ ਪਿੰਡ ਜਗਾ ਰਾਮ ਤੀਰਥ ਦਾ ਦੌਰਾ, ਮਸਲੇ ਦੇ ਜਲਦ ਹੱਲ ਦੇ ਆਦੇਸ਼

  • Share this:
    Munish Garg

    ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਛੇ ਦਰਜ਼ਨ ਦਲਿਤ ਪਰਿਵਾਰਾਂ ਦੇ ਨਾਂ ਕਰੀਬ 43 ਸਾਲ੍ਹਾਂ ਤੋਂ ਬੋਲਦੀ ਜ਼ਮੀਨ ਤੇ ਛੱਪੜ ਹੋਣ ਦੇ ਚਲਦਿਆਂ ਉਕਤ ਪਰਿਵਾਰਾਂ ਨੂੰ ਘਰ ਬਣਾਉਣ ਲਈ ਜਗਾ ਨਾ ਮਿਲਣ ਦਾ ਮਾਮਲਾ ਬੀਤੇ ਦਿਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆਂ ਹੈ। ਅੱਜ ਐੱਸ.ਸੀ.ਕਮਿਸ਼ਨ ਦੇ ਮੈਂਬਰ ਵੱਲੋਂ ਪਿੰਡ ਦਾ ਦੌਰਾ ਕਰਕੇ ਸਮੁੱਚੀ ਜਗਾ ਦਾ ਜਾਇਜ਼ਾ ਲਿਆ ਗਿਆ।ਉਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮਹੀਨੇ ਅੰਦਰ ਮਸਲੇ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।

    ਦੱਸਣਾ ਬਣਦਾ ਹੈ ਕਿ ਤਕਰੀਬਨ ਸੰਨ 1978 ਵਿੱਚ ਪਿੰਡ ਦੀ ਪੰਚਾਇਤ ਨੇ 53 ਕਨਾਲਾਂ 15 ਮਰਲੇ ਜਗਾ ਪਿੰਡ ਦੇ 78 ਦਲਿਤ ਪਰਿਵਾਰਾਂ ਨੂੰ ਘਰ ਬਣਾਉਣ ਦੇ  ਮੰਤਵ ਤਹਿਤ ਦਿੱਤੀ ਸੀ ਪਰ ਦਲਿਤ ਪਰਿਵਾਰਾਂ ਨਾਲ ਧੱਕਾ ਇਹ ਹੋ ਗਿਆ ਕਿ ਜ਼ਮੀਨ ਉਨਾਂ ਦੇ ਨਾਂ ਚੜਨ ਵੇਲੇ ਤੋਂ ਪਿੰਡ ਦੇ ਨੀਵੇਂ ਪਾਸੇ ਪੈਂਦੀ ਉਕਤ ਜ਼ਮੀਨ ਵਿੱਚ ਹੌਲੀ ਹੌਲੀ ਬਰਸਾਤਾਂ ਦਾ ਪਾਣੀ ਖੜਨ ਲੱਗ ਗਿਆ ਤੇ ਦੇਖਦੇ ਦੇਖਦੇ ਉੱਥੇ ਇੱਕ ਵਿਸ਼ਾਲ ਛੱਪੜ ਹੋਂਦ ਵਿੱਚ ਆ ਗਿਆ।

    ਉਕਤ ਛੱਪੜ ਵਾਲੀ ਜ਼ਮੀਨ ਦੇ ਮਾਲਿਕ ਦਲਿਤ ਪਰਿਵਾਰਾਂ ਨੇ ਕਈ ਵਾਰ ਸਰਕਾਰੇ ਦਰਬਾਰੇ ਇਹ ਅਪੀਲ ਕੀਤੀ ਕਿ ਛੱਪੜ ਵਾਲੀ ਜਗਾ ਦਾ ਕਬਜ਼ਾ ਨਾ ਹੋ ਸਕਣ ਕਾਰਣ ਤਬਾਦਲੇ ਰਾਹੀਂ ਉਨਾਂ ਨੂੰ ਪੰਚਾਇਤ ਤੋਂ ਹੋਰ ਥਾਂ ਜ਼ਮੀਨ ਦਵਾਈ ਜਾਵੇ ਤਾਂ ਕਿ ਉਹ ਘਰ ਪਾ ਸਕਣ ਪਰ ਗੱਲ ਕਿਸੇ ਪਾਸੇ ਨਾ ਲੱਗੀ।ਹੁਣ ਪਿੰਡ ਦੇ ਹੀ ਵਸਨੀਕ ਦਲਿਤ ਭਾਈਚਾਰੇ ਦੇ ਆਗੂ ਜੋਗਿੰਦਰ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ ਇਹ ਮਸਲਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਜਿਸ ਤੇ ਅੱਜ ਐਸ.ਸੀ.ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਨੇ ਪਿੰਡ ਦਾ ਦੌਰਾ ਕੀਤਾ।ਉਨਾਂ ਨੇ ਪ੍ਰਭਾਵਿਤ ਲੋਕਾਂ ਅਤੇ ਪੰਚਾਇਤ ਦਾ ਪੱਖ ਸੁਨਣ ਉਪਰੰਤ ਪੰਚਾਇਤ ਵਿਭਾਗ ਨੂੰ ਇੱਕ ਮਹੀਨੇ ਵਿੱਚ ਉਕਤ 78 ਗਰੀਬ ਪਰਿਵਾਰਾਂ ਨੂੰ ਹੋਰ ਜਗਾ ਜ਼ਮੀਨ ਦੇਣ ਲਈ ਹਦਾਇਤ ਜਾਰੀ ਕੀਤੀ ਹੈ।ਸ਼ਿਕਾਇਤ ਕਰਤਾ ਜੋਗਿੰਦਰ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਕਰੀਬ 43 ਸਾਲ੍ਹ ਤੋਂ ਆਪਣੀ ਹੀ ਜ਼ਮੀਨ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਪਰਿਵਾਰਾਂ ਨੂੰ ਹੁਣ ਜ਼ਮੀਨ ਪ੍ਰਾਪਤੀ ਦੀ ਆਸ ਬੱਝੀ ਹੈ।

    ਇਸ ਮੌਕੇ ਮਿਸ ਨੀਰੂ ਗਰਗ ਡੀ.ਡੀ.ਪੀ.ੳ ਬਠਿੰਡਾ, ਸੁਖਵੀਰ ਕੌਰ ਤਹਿਸੀਲਦਾਰ ਤਲਵੰਡੀ ਸਾਬੋ,ਜਸਮੀਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ,ਰਾਜਾ ਸਿੰਘ ਬੀ.ਡੀ.ਪੀ.ਓ,ਜਗਤਾਰ ਸਿੰਘ ਸੈਕਟਰੀ,ਜੱਗਾ ਸਿੰਘ ਸਰਪੰਚ ਜੰਬਰਬਸਤੀ,ਨਛੱਤਰ ਸਿੰਘ ਜਗਾ ਆਦਿ ਅਧਿਕਾਰੀ ਹਾਜਰ ਸਨ।
    Published by:Ashish Sharma
    First published:

    Tags: Talwandi Sabo

    ਅਗਲੀ ਖਬਰ