Home /News /punjab /

ਲਹਿਰਾਗਾਗਾ 'ਚ ਅਰਜ਼ੀ ਨਵੀਸ ਨੇ ਲਈ ਰਿਸ਼ਵਤ, ਜ਼ਮੀਨ ਦੀ ਰਜਿਸਟਰੀ ਲਈ ਕਿਸਾਨ ਤੋਂ ਲਏ ਪੈਸੇ

ਲਹਿਰਾਗਾਗਾ 'ਚ ਅਰਜ਼ੀ ਨਵੀਸ ਨੇ ਲਈ ਰਿਸ਼ਵਤ, ਜ਼ਮੀਨ ਦੀ ਰਜਿਸਟਰੀ ਲਈ ਕਿਸਾਨ ਤੋਂ ਲਏ ਪੈਸੇ

ਵੀਡੀਓ ਦੀ ਸਕਰੀਨਸ਼ੋਟ ਵਿੱਚ ਕਿਸਾਨ ਅਰਜ਼ੀ ਨਵੀਸ ਨੂੰ ਪੈਸੇ ਦੇ ਰਿਹਾ ਹੈ।

ਵੀਡੀਓ ਦੀ ਸਕਰੀਨਸ਼ੋਟ ਵਿੱਚ ਕਿਸਾਨ ਅਰਜ਼ੀ ਨਵੀਸ ਨੂੰ ਪੈਸੇ ਦੇ ਰਿਹਾ ਹੈ।

Bribe case in Lehragaga-ਅਰਜ਼ੀ ਨਵੀਸ਼ ਨੇ ਤਹਿਸੀਲਦਾਰ ਦੇ ਨਾਂ 'ਤੇ 2000 ਰੁਪਏ ਦੀ ਰਿਸ਼ਵਤ ਲਈ ਹੈ। ਸ਼ਿਕਾਇਤਕਰਤਾ ਅਨੁਸਾਰ ਉਹ 4000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ 2000 ਵਿਚ ਰਿਸ਼ਵਤ ਲੈਂਦਾ ਵੀਡੀਓ ਵਿਚ ਦੇਖਿਆ ਗਿਆ ਸੀ।

 • Share this:
  ਚਿਰੰਜੀਵ ਕੌਸ਼ਲ

  ਸੰਗਰੂਰ : ਸਰਕਾਰੀ ਦਫਤਰਾਂ 'ਚ ਰਿਸ਼ਵਤਖੋਰੀ ਨਹੀਂ ਰੁਕ ਰਹੀ। ਹੁਣ ਸੰਗਰੂਰ ਦੀ ਤਹਿਸੀਲ ਲਹਿਰਾਗਾਗਾ ਤੋਂ ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਈ ਹੈ। ਲਹਿਰਾਗਾਗਾ ਦੇ ਤਹਿਸੀਲਦਾਰ ਦੇ ਨਾਮ ਤੇ ਅਵਤਾਰ ਸਿੰਘ ਤਾਰੀ ਦੇ ਨਾਮ ਦੇ ਅਰਜ਼ੀ ਨਵੀਸ ਨੇ ਪੀੜਤ ਕਿਸਾਨ ਸੋਹਣ ਸਿੰਘ ਤੋਂ ਕਿਸੇ ਜਗ੍ਹਾ ਦੀ ਰਜਿਸਟਰੀ ਕਰਵਾਉਣ ਲਈ ਰਿਸ਼ਵਤ ਲਈ ਹੈ।

  ਅਰਜ਼ੀ ਨਵੀਸ਼ ਨੇ ਤਹਿਸੀਲਦਾਰ ਦੇ ਨਾਂ 'ਤੇ 2000 ਰੁਪਏ ਦੀ ਰਿਸ਼ਵਤ ਲਈ ਹੈ। ਸ਼ਿਕਾਇਤਕਰਤਾ ਅਨੁਸਾਰ ਉਹ 4000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ 2000 ਵਿਚ ਰਿਸ਼ਵਤ ਲੈਂਦਾ ਵੀਡੀਓ ਵਿਚ ਦੇਖਿਆ ਗਿਆ ਸੀ।

  ਸ਼ਿਕਾਇਤਕਰਤਾ ਲਹਿਰਾਗਾਗਾ ਦੇ ਪਿੰਡ ਡਸਕਾ ਦਾ ਕਿਸਾਨ ਸੋਹਣ ਸਿੰਘ ਹੈ, ਜੋ ਆਪਣੀ ਰਜਿਸਟਰੀ ਕਰਵਾਉਣ ਲਈ ਪਿਛਲੇ 4 ਦਿਨਾਂ ਤੋਂ ਤਹਿਸੀਲ ਵਿੱਚ ਗੇੜੇ ਮਾਰ ਰਿਹਾ ਸੀ ਅਤੇ ਉਸ ਨੂੰ ਅਵਤਾਰ ਸਿੰਘ ਤਾਰੀ ਨਾਮਕ ਆਰਜੀ ਨਵੀਸ ਵੱਲੋਂ ਕਿਹਾ ਗਿਆ ਕਿ ਜੇਕਰ ਰਜਿਸਟਰੀ ਕਰਵਾਉਣੀ ਹੈ ਤਾਂ ਤਹਿਸੀਲਦਾਰ 4000 ਰੁਪਏ ਰਿਸ਼ਵਤ ਲਵੇਗਾ ਤੇ ਮੈਂ ਤੁਹਾਡਾ ਕੰਮ ਕਰਵਾ ਦੇਵਾਂਗਾ।

  ਪਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਮੈਂ ਰਜਿਸਟਰੀ ਕਰਵਾਈ ਤਾਂ ਮੈਂ ਉਸ ਨੂੰ 2000 ਰੁਪਏ ਰਿਸ਼ਵਤ ਦੇ ਕੇ ਆਪਣਾ ਖਹਿੜਾ ਛੁਡਵਾ ਲਿਆ ਅਤੇ ਵੀਡੀਓ ਬਣਾ ਕੇ ਜਾਰੀ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਜਲਦੀ ਤੋਂ ਜਲਦੀ ਇਨਸਾਫ਼ ਦੀ ਮੰਗ ਕਰਦਾ ਹਾਂ ਅਤੇ ਕਾਨੂੰਨ ਅਨੁਸਾਰ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

  ਇਸ ਸਮੇਂ ਵੀਡੀਓ ਵਿੱਚ ਰਿਸ਼ਵਤ ਲੈਣ ਵਾਲਾ ਅਵਤਾਰ ਸਿੰਘ ਤਾਰੀ ਅਰਜੀ ਨਵੀਸ ਲਹਿਰਾਗਾਗਾ ਤਹਿਸੀਲ ਵਿੱਚੋਂ ਆਪਣੇ ਬੋਰਡ ਆਦਿ ਉਤਾਰ ਕੇ ਖੋਖੇ ਨੂੰ ਤਾਲਾ ਲਗਾ ਕੇ ਗਾਇਬ ਹੋ ਗਿਆ ਹੈ।
  Published by:Sukhwinder Singh
  First published:

  Tags: Bribe, Corruption, Sangrur, Viral video

  ਅਗਲੀ ਖਬਰ