ਜਲਾਲਾਬਾਦ ਅਧੀਨ ਆਉਂਦੇ ਥਾਣਾ ਵੈਰੋ ਕਾ ਦੀ ਪੁਲਿਸ ਨੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਭਰਾਵਾਂ ਸਮੇਤ ਤਿੰਨ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਅਤੇ ਸਰਕਾਰੀ ਫੰਡਾਂ ਵਿਚ ਵਿਘਨ ਪਾਉਣ ਦੇ ਸਬੰਧ ਵਿਚ ਨਾਰਦਰਨ ਇੰਡੀਆ ਕੈਨਾਲ ਐਂਡ ਡਰੇਨੇਜ ਐਕਟ 1873 ਦੀ ਧਾਰਾ 70, ਆਈ ਪੀ ਸੀ ਐਕਟ 1860 ਦੀ ਧਾਰਾ 430 ਅਤੇ ਆਈ ਪੀ ਸੀ ਐਕਟ 1860 ਦੀ ਧਾਰਾ 379 ਤਹਿਤ ਮਾਮਲਾ ਦਰਜ ਕੀਤਾ ਹੈ।
ਵਿਭਾਗ ਨੇ ਐੱਸ.ਐੱਸ.ਪੀ ਫ਼ਾਜ਼ਿਲਕਾ ਨੂੰ ਲਿਖੇ ਪੱਤਰ ਵਿਚ ਦੱਸਿਆ ਹੈ ਕਿ ਸਿੰਚਾਈ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਸਿੰਜਾਈ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਜਲਾਲਾਬਾਦ ਉਪ ਮੰਡਲ ਦੀਆਂ ਨਹਿਰਾਂ ਦੀ ਚੈਕਿੰਗ ਕੀਤੀ ਗਈ ਤਾਂ ਸਬੰਧਤ ਜ਼ਿਲ੍ਹੇਦਾਰਾਂ ਵੱਲੋਂ ਤਿੰਨ ਦਰਜਨ ਦੇ ਕਰੀਬ ਨਾਮ ਨਹਿਰੀ ਪਾਣੀ ਚੋਰੀ ਕਰਨ ਦੇ ਸਬੰਧ ਵਿਚ ਸਾਹਮਣੇ ਆਏ ਜਿਨ੍ਹਾਂ ਵਿਰੁੱਧ ਉਕਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਨਾਮਜ਼ਦ ਮੁਲਜ਼ਮਾਂ ਵਿਚ ਪ੍ਰਮੁੱਖ ਤੌਰ ਉਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਚਾਰ ਸਕੇ ਭਰਾ- ਸ਼ੇਰ ਚੰਦ ਜੋਸਨ, ਹਰ ਕ੍ਰਿਸ਼ਨ ਜੋਸਨ, ਜੰਗੀਰ ਚੰਦ ਜੋਸਨ ਅਤੇ ਸਰਵਣ ਚੰਦ ਜੋਸਨ ਪੁੱਤਰ ਮਾਂਹਗਾ ਰਾਮ ਅਤੇ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜ ਬਖਸ਼ ਕੰਬੋਜ ਅਤੇ ਉਸ ਦਾ ਭਰਾ ਅਮੀਰ ਚੰਦ ਸ਼ਾਮਲ ਹਨ।
ਇਸ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਹੋਰ ਮੁਲਜ਼ਮ ਪਾਣੀ ਚੋਰੀ ਕਰਨ ਦੇ ਸਬੰਧ ਵਿਚ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਦੀ ਪਛਾਣ ਰਾਜ ਕੁਮਾਰ, ਹਰਬੰਸ ਲਾਲ, ਬਗੀਚਾ ਰਾਮ, ਸੁਖਜਿੰਦਰ ਸਿੰਘ, ਬਲਵੀਰ ਸਿੰਘ, ਰਾਮ ਲੁਭਾਇਆ, ਰਾਮ ਸਿੰਘ, ਬਲਵੰਤ ਸਿੰਘ, ਫੁੰਮਣ ਸਿੰਘ, ਕਸ਼ਮੀਰ ਸਿੰਘ, ਹਰਜੀਤ ਸਿੰਘ, ਚਿਮਨ ਸਿੰਘ, ਜਮਨਾ ਬਾਈ, ਰਾਮ ਨਰਾਇਣ, ਭਜਨ ਲਾਲ, ਖਰੈਤ ਲਾਲ, ਬੱਗਾ ਸਿੰਘ, ਗੁਲਜ਼ਾਰ ਸਿੰਘ, ਜੈ ਸਿੰਘ, ਸੁਖਜਿੰਦਰ ਸਿੰਘ, ਕੇਵਲ ਕ੍ਰਿਸ਼ਨ, ਹਰਭਗਵਾਨ ਜੋਸਨ, ਜਗਸੀਰ ਸਿੰਘ, ਬਗੀਚਾ ਸਿੰਘ, ਸੁਭਾਸ਼ ਸਿੰਘ, ਲਖਮੀ ਦਾਸ ਆਦਿ ਦੇ ਨਾਮ ਸ਼ਾਮਲ ਹਨ।
ਇਸ ਸਬੰਧ ਵਿੱਚ ਜਦੋਂ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਨਹਿਰਾਂ ਇਕ ਸਾਲ ਤੋਂ ਸੁੱਕੀਆਂ ਪਈਆਂ ਹਨ ਅਤੇ ਸਾਲ ਵਿੱਚ ਸਿਰਫ ਤਿੰਨ ਮਹੀਨੇ ਹੀ ਪਾਣੀ ਆਉਂਦਾ ਹੈ, ਫਿਰ ਚੋਰੀ ਕਰਨ ਦਾ ਤਾਂ ਸਵਾਲ ਹੀ ਪੈਦਾ ਹੁੰਦਾ, ਜਦੋਂ ਇਨ੍ਹਾਂ ਦੀ ਚੈਕਿੰਗ ਕੀਤੀ ਗਈ ਸੀ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਜੇ ਤੱਕ ਪਾਣੀ ਨਹੀਂ ਆਇਆ। ਸਾਡੀਆਂ ਜ਼ਮੀਨਾਂ ਵਿਚ ਜੋ ਵੀ ਮੋਗੇ ਲੱਗੇ ਹਨ, ਉਹ ਨਹਿਰੀ ਵਿਭਾਗ ਤੋਂ ਮਨਜ਼ੂਰਸ਼ੁਦਾ ਹਨ, ਪਰ ਇਹ ਸਭ ਕੁਝ ਜੋ ਵੀ ਹੋ ਰਿਹਾ ਹੈ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।