Home /News /punjab /

ਧਰਮਸੋਤ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ, FIR 'ਚ ਸੰਗਤ ਸਿੰਘ ਗਿਲਜੀਆਂ ਵੀ ਸ਼ਾਮਿਲ

ਧਰਮਸੋਤ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ, FIR 'ਚ ਸੰਗਤ ਸਿੰਘ ਗਿਲਜੀਆਂ ਵੀ ਸ਼ਾਮਿਲ

ਸਾਬਕਾ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ( ਫਾਈਲ ਫੋਟੋ)

ਸਾਬਕਾ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ( ਫਾਈਲ ਫੋਟੋ)

Case registered against Sadhu Singh Dharamsot : ਧਰਮਸੋਤ 'ਤੇ ਜੰਗਲਾਤ ਮੰਤਰੀ ਰਹਿੰਦੀਆਂ ਘੁਟਾਲੇ ਦੇ ਇਲਜ਼ਾਮ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਸਾਬਕਾ ਕੈਬਿਨੇਟ ਮੰਤਰੀ ਧਰਮਸੋਤ 'ਤੇ ਹੁਣ ਤੱਕ 3 ਕਰੋੜ ਲੈਣ ਦੇ ਇਲਜ਼ਾਮ ਲੱਗੇ ਹਨ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਭ੍ਰਿਸ਼ਟਾਚਾਰ ਕੇਸ 'ਚ ਸਾਬਕਾ ਜੰਗਲਾਤ ਮੰਤਰੀਆਂ 'ਤੇ ਪੰਜਾਬ ਸਰਕਾਰ ਐਕਸ਼ਨ ਵਿੱਚ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ ਕੀਤਾ ਗਿਆ ਹੈ। FIR 'ਚ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਸ਼ਾਮਿਲ ਹੈ। ਗਿਲਜੀਆਂ ਚਰਨਜੀਤ ਚੰਨੀ ਸਰਕਾਰ 'ਚ ਜੰਗਲਾਤ ਮੰਤਰੀ ਸਨ।  PCA ਦੀ ਧਾਰਾ 7, 7(ਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। IPC ਦੀ ਧਾਰਾ 120(ਬੀ) ਵੀ ਲਾਈ ਗਈ ਹੈ। ਧਰਮਸੋਤ ਨੂੰ ਵਿਜੀਲੈਂਸ ਬਿਓਰੋ (Vigilance Bureau) ਨੇ ਤੜਕੇ ਤਿੰਨ ਵਜੇ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ ਹੈ। ਧਰਮਸੋਤ 'ਤੇ ਦਰੱਖ਼ਤਾਂ ਦੀ ਕਟਾਈ 'ਚ ਘੁਟਾਲੇ ਦੇ ਇਲਜ਼ਾਮ ਲੱਗੇ ਹਨ।

  ਕਾਨੂੰਨ ਦੀਆਂ ਧਾਰਾਵਾਂ ਬਾਰੇ ਜਾਣੀਏ..

  PCA ਦੀ ਧਾਰਾ 7 : ਸਰਕਾਰੀ ਅਹੁਦੇ 'ਤੇ ਰਹਿੰਦਿਆਂ ਰਿਸ਼ਵਤ ਲੈਣਾ।
  PCA ਦੀ ਧਾਰਾ 7A : ਸਰਕਾਰੀ ਮੁਲਾਜ਼ਮ ਤੋਂ ਗਲਤ ਕੰਮ ਕਰਵਾਉਣਾ।
  PCA ਦੀ ਧਾਰਾ 13: ਘੱਟ ਤੋਂ ਘੱਟ 1 ਸਾਲ ਤੇ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਨਾਲ ਜ਼ੁਰਮਾਨ ਵੀ ਹੋ ਸਕਦਾ ਹੈ
  IPC ਦੀ ਧਾਰਾ 120B: ਅਪਰਾਧਿਕ ਸਾਜ਼ਿਸ਼ ਦਾ ਹਿੱਸਾPCA ਦੀ ਧਾਰਾ 7: ਸਰਕਾਰੀ ਅਹੁਦੇ 'ਤੇ ਰਹਿੰਦਿਆਂ ਰਿਸ਼ਵਤ ਲੈਣਾ।
  PCA ਦੀ ਧਾਰਾ 7A : ਸਰਕਾਰੀ ਮੁਲਾਜ਼ਮ ਤੋਂ ਗਲਤ ਕੰਮ ਕਰਵਾਉਣਾ।
  PCA ਦੀ ਧਾਰਾ 13 : ਘੱਟੋ-ਘੱਟ 1 ਸਾਲ ਤੇ ਵੱਧ ਤੋਂ ਵੱਧ 7 ਸਾਲ ਦੀ ਸਜ਼ਾ, ਜ਼ੁਰਮਾਨ ਵੀ ਹੋ ਸਕਦਾ ਹੈ।
  IPC ਦੀ ਧਾਰਾ 120B: ਅਪਰਾਧਿਕ ਸਾਜ਼ਿਸ਼ ਦਾ ਹਿੱਸਾ।

  FIR 'ਚ ਕਿਸ-ਕਿਸ ਦੇ ਨਾਮ ?

  1. ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ।

  2. ਸੰਗਤ ਸਿੰਘ ਗਿਲਜੀਆਂ, ਸਾਬਕਾ ਜੰਗਲਾਤ ਮੰਤਰੀ।

  3. ਗੁਰਅਮਨਪ੍ਰੀਤ ਸਿੰਘ, ਵਣ ਮੰਡਲ ਅਫ਼ਸਰ, ਮੁਹਾਲੀ।

  4. ਅਮਿਤ ਚੌਹਾਨ, ਜੰਗਲਾਤ ਅਫ਼ਸਰ।

  5. ਦਿਲਪ੍ਰੀਤ ਸਿੰਘ, ਵਣ ਗਾਰਡ।

  6. ਚਮਕੌਰ ਸਿੰਘ, ਧਰਮਸੋਤ ਦੇ OSD।

  7. ਕੁਲਵਿੰਦਰ ਸਿੰਘ ਸੇਰਗਿੱਲ, ਗਿਲਜੀਆਂ ਦੇ PA।

  ਪੁੱਛਗਿੱਛ 'ਚ ਕਮਲਜੀਤ ਸਿੰਘ ਦਾ 'ਕਬੂਲਨਾਮਾ'

  ਖੈਰ ਦੇ ਦਰੱਖ਼ਤ ਦੀ ਕਟਾਈ 'ਤੇ ਕਮਿਸ਼ਨ !

  500 ਰੁਪਏ- ਮੰਤਰੀ
  200 ਰੁਪਏ- DFO
  100 ਰੁਪਏ- ਰੇਂਜ ਅਫ਼ਸਰ
  100 ਰੁਪਏ- ਬਲੌਕ ਅਫ਼ਸਰ
  100 ਰੁਪਏ- ਜੰਗਲਾਤ ਗਾਰਡ

  ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਵਾਲ ਚੁੱਕੇ ...

  'ਮਾਨ ਸਾਹਿਬ, ਜਿਵੇਂ ਉਮੀਦ ਕੀਤੀ ਜਾ ਸਕਦੀ ਸੀ, ਤੁਸੀਂ ਸਾਧੂ ਧਰਮਸੋਤ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਵਿੱਚ ਅਰਾਜਕਤਾ, ਬੇਰੁਜ਼ਗਾਰੀ ਅਤੇ ਕੇਜਰੀਵਾਲ ਹੋਰਾਂ ਦੀ ਦਖਲ-ਅੰਦਾਜ਼ੀ ਦੇ ਮੁੱਖ ਮੁੱਦਿਆਂ ਨੂੰ ਭਟਕਾਉਣਾ ਚਾਹੁੰਦੇ ਹੋ...ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ...ਕਿਰਪਾ ਕਰ ਕੇ ਤੁਰਤ-ਫੁਰਤ ਇਨਸਾਫ਼ ਦਾ ਸਿਸਟਮ ਨਾ ਬਣਾਓ...ਇਸਦੇ ਨਾਲ ਸਿਆਸੀ ਬਦਲਾਖੋਰੀ ਹੋਰ ਵੀ ਵਧੇਗੀ'  ਸਿਰਫ਼ ਆਮ ਆਦਮੀ ਪਾਰਟੀ ਕੋਲ ਹੀ ਇਨਸਾਫ਼ ਦਿਵਾਉਣ ਲਈ ਸਿਆਸੀ ਇੱਛਾ ਸ਼ਕਤੀ ਹੈ-ਰਾਘਵ ਚੱਢਾ

  ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ 'ਸਾਬਕਾ ਕਾਂਗਰਸੀ ਮੰਤਰੀਆ ਵੱਲੋਂ ਕੀਤੀ ਗਈ ਵਿਆਪਕ ਭ੍ਰਿਸ਼ਟਾਚਾਰੀ ਨੂੰ ਸਬੂਤਾਂ ਦੇ ਬਾਵਜੂਦ ਰੋਕਿਆ ਨਹੀਂ ਗਿਆ ... ਸਿਰਫ਼ ਆਮ ਆਦਮੀ ਪਾਰਟੀ ਕੋਲ ਹੀ ਇਨਸਾਫ਼ ਦਿਵਾਉਣ ਲਈ ਸਿਆਸੀ ਇੱਛਾ ਸ਼ਕਤੀ ਹੈ ...ਅੱਜ ਹੋਈ ਗ੍ਰਿਫਤਾਰੀ ਇਹ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ ਹੈ। '

  ਇਹ ਵੀ ਪੜ੍ਹੋ- ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਲੀਡਰ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ

  ਸਾਬਕਾ ਕੈਬਿਨੇਟ ਮੰਤਰੀ ਧਰਮਸੋਤ 'ਤੇ ਹੁਣ ਤੱਕ 3 ਕਰੋੜ ਲੈਣ ਦੇ ਇਲਜ਼ਾਮ ਲੱਗੇ

  ਧਰਮਸੋਤ 'ਤੇ ਜੰਗਲਾਤ ਮੰਤਰੀ ਰਹਿੰਦੀਆਂ ਘੁਟਾਲੇ ਦੇ ਇਲਜ਼ਾਮ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ।  ਸਾਬਕਾ ਕੈਬਿਨੇਟ ਮੰਤਰੀ ਧਰਮਸੋਤ 'ਤੇ ਹੁਣ ਤੱਕ 3 ਕਰੋੜ ਲੈਣ ਦੇ ਇਲਜ਼ਾਮ ਲੱਗੇ ਹਨ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ।

  ਪੁੱਛਗਿੱਛ ਦੌਰਾਨ DFO ਤੇ ਠੇਕੇਦਾਰ ਨੇ ਵਿਜੀਲੈਂਸ ਨੂੰ ਦੱਸਿਆ ਹੈ। DFO ਤੇ ਠੇਕੇਦਾਰ ਰਿਸ਼ਤਵਤਖੋਰੀ ਦੇ ਇਲਜ਼ਾਮਾਂ 'ਚ ਗ੍ਰਿਫ਼ਤਾਰ ਹੈ। ਨਿਸ਼ਾਨਦੇਹੀ ਅਤੇ ਸਬੂਤਾਂ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਵਿਜੀਲੈਂਸ ਨੇ ਧਰਮਸੋਤ ਅਤੇ 2 OSD ਗ੍ਰਿਫ਼ਤਾਰ ਕੀਤੇ ਹਨ।
  Published by:Sukhwinder Singh
  First published:

  Tags: Bribery, Corruption, Punjab Congress, Sadhu Singh Dharamsot

  ਅਗਲੀ ਖਬਰ