ਗੁਰਦੁਆਰੇ ਦੇ ਪਾਠੀ 'ਤੇ 3 ਬੱਚੀਆਂ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਦਾ ਇਲਜ਼ਾਮ, ਕੇਸ ਦਰਜ

News18 Punjabi | News18 Punjab
Updated: November 28, 2019, 5:10 PM IST
ਗੁਰਦੁਆਰੇ ਦੇ ਪਾਠੀ 'ਤੇ 3 ਬੱਚੀਆਂ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਦਾ ਇਲਜ਼ਾਮ, ਕੇਸ ਦਰਜ
ਗੁਰਦੁਆਰੇ ਦੇ ਪਾਠੀ 'ਤੇ 3 ਬੱਚੀਆਂ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਦਾ ਇਲਜ਼ਾਮ, ਕੇਸ ਦਰਜ

ਮੋਗਾ ਦੇ ਪਿੰਡ ਇੰਦਗੜ੍ਹ ਦੇ ਪਾਠੀ ਖਿਲਾਫ ਗੁਰਦੁਆਰੇ ਦੇ ਪਾਠੀ 'ਤੇ ਛੇੜਛਾੜ ਦਾ ਇਲਜ਼ਾਮ ਤਹਿਤ ਮਾਮਲਾ ਦਰਜ ਹੋਇਆ ਹੈ।

  • Share this:
ਮੋਗਾ ਦੇ ਧਰਮਕੋਟ ਪੁਲਿਸ ਨੇ ਪਿੰਡ ਇੰਦਗੜ ਦੇ ਗੁਰਦੁਆਰਾ ਪਾਠੀ ਗੁਰਜੀਤ 'ਤੇ 3 ਲੜਕੀਆਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕੀਤਾ ਹੈ। ਗੁਰਜੀਤ ਸਿੰਘ ਨੂੰ ਗੁਰਦੁਆਰੇ ਵਿਚ ਪਾਠੀ ਦੱਸਿਆ ਜਾ ਰਿਹਾ ਹੈ ਅਤੇ ਨਾਬਾਲਗ ਲੜਕੀਆਂ ਪਿਛਲੇ 3 ਮਹੀਨਿਆਂ ਤੋਂ ਗੁਰਬਾਣੀ ਸਿੱਖ ਰਹੀਆਂ ਸਨ। ਪਰ ਜਦੋਂ ਲੜਕੀਆਂ ਨੇ ਪਿਛਲੇ 15 ਦਿਨਾਂ ਤੋਂ ਗੁਰੂਦੁਆਰੇ ਜਾਣਾ ਬੰਦ ਕਰ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਪੁੱਛਿਆ ਗਿਆ ਤਾਂ ਲੜਕੀਆਂ ਨੇ ਕਿਹਾ ਕਿ ਗੁਰਜੀਤ ਸਿੰਘ: ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ। ਜਿਸ ਕਾਰਨ ਪੁਲਿਸ ਨੇ ਗੁਰਜੀਤ ਸਿੰਘ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ।
Loading...
First published: November 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...