Home /News /punjab /

18000 ਰਿਸ਼ਵਤ ਲੈਣ ਦਾ ਮਾਮਲਾ : ਇੰਸਪੈਕਟਰ ਅਤੇ ਉਸ ਦੇ ਸਹਾਇਕ 'ਤੇ ਕੇਸ ਦਰਜ਼

18000 ਰਿਸ਼ਵਤ ਲੈਣ ਦਾ ਮਾਮਲਾ : ਇੰਸਪੈਕਟਰ ਅਤੇ ਉਸ ਦੇ ਸਹਾਇਕ 'ਤੇ ਕੇਸ ਦਰਜ਼

18000 ਰਿਸ਼ਵਤ ਲੈਣ ਦਾ ਮਾਮਲਾ : ਇੰਸਪੈਕਟਰ ਅਤੇ ਉਸ ਦੇ ਸਹਾਇਕ 'ਤੇ ਕੇਸ ਦਰਜ਼

18000 ਰਿਸ਼ਵਤ ਲੈਣ ਦਾ ਮਾਮਲਾ : ਇੰਸਪੈਕਟਰ ਅਤੇ ਉਸ ਦੇ ਸਹਾਇਕ 'ਤੇ ਕੇਸ ਦਰਜ਼

Bribe case-ਐਕਸ਼ਨ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਇੰਸਪੈਕਟਰ ਪਨਸਪ ਫ਼ਰੀਦਕੋਟ ਅਤੇ ਉਸ ਦੇ ਸਹਾਇਕ ਤੇ ਮਾਮਲਾ ਦਰਜ਼ ਕਰ ਲਿਆ ਗਿਆ ਸੀ। ਜਿਸ ਸਬੰਧੀ ਕੀਤੀ ਜਾਂਚ ਤੋਂ ਬਾਅਦ ਅੱਜ ਇੰਸਪੈਕਟਰ ਦੇ ਸਹਾਇਕ ਨੂੰ ਕਾਬੂ ਕਰ ਲਿਆ ਗਿਆ ਜਦੋਂ ਕੀ ਇੰਸਪੈਕਟਰ ਨੂੰ ਹਾਈਕੋਰਟ ਤੋਂ ਅਗਾਉ ਜ਼ਮਾਨਤ ਮਿਲ ਚੁੱਕੀ ਹੈ।

ਹੋਰ ਪੜ੍ਹੋ ...
 • Share this:

  ਨਰੇਸ਼ ਸੇਠੀ

  ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਵਿਜੀਲੈਂਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪਿਛਲੇ ਦਿਨੀਂ ਸਰਕਾਰ ਦੀ ਐਂਟੀ ਕਰੱਪਸ਼ਨ ਹੈਲਪਲਾਈਨ ਉਪਰ ਕੋਟਕਪੁਰਾ ਵਾਸੀ ਇੱਕ ਆੜਤੀਆ ਵੱਲੋਂ ਇਕ ਸ਼ਿਕਾਈਤ ਕੀਤੀ ਗਈ ਸੀ, ਜਿਸ ਅਨੁਸਾਰ ਇੰਸਪੈਕਟਰ ਪਨਸਪ ਫ਼ਰੀਦਕੋਟ ਵੱਲੋਂ 18000 ਦੀ ਰਿਸ਼ਵਤ ਲਈ ਗਈ ਸੀ , ਜਿਸ 'ਤੇ ਐਕਸ਼ਨ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਇੰਸਪੈਕਟਰ ਪਨਸਪ ਫ਼ਰੀਦਕੋਟ ਅਤੇ ਉਸ ਦੇ ਸਹਾਇਕ ਤੇ ਮਾਮਲਾ ਦਰਜ਼ ਕਰ ਲਿਆ ਗਿਆ ਸੀ। ਜਿਸ ਸਬੰਧੀ ਕੀਤੀ ਜਾਂਚ ਤੋਂ ਬਾਅਦ ਅੱਜ ਇੰਸਪੈਕਟਰ  ਦੇ ਸਹਾਇਕ ਨੂੰ ਕਾਬੂ ਕਰ ਲਿਆ ਗਿਆ ਜਦੋਂਕਿ ਇੰਸਪੈਕਟਰ ਨੂੰ ਹਾਈਕੋਰਟ ਤੋਂ ਅਗਾਉ ਜ਼ਮਾਨਤ ਮਿਲ ਚੁੱਕੀ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਡੀ ਐਸ ਪੀ ਵਿਜੀਲੈਂਸ ਰਾਜ ਕੁਮਾਰ ਨੇ ਦੱਸਿਆ ਕਿ ਕੋਟਕਪੂਰਾ ਦੀ ਫਰਮ ਤੋਤਾ ਰਾਮ ਹਰੀ ਕ੍ਰਿਸ਼ਨ ਕਮਿਸ਼ਨ ਏਜੰਟ  ਵੱਲੋ  ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਕੀਤੀ ਸੀ ਜਿਸ ਤੇ ਵਿਜੀਲੈਂਸ ਬਿਊਰੋ ਯੂਨਿਟ ਫ਼ਰੀਦਕੋਟ ਵੱਲੋਂ ਕੀਤੀ ਗਈ ਪੜਤਾਲ ਦੇ ਅਧਾਰ ਤੇ ਮੁਕੱਦਮਾ ਦਰਜ਼ ਕਰ ਲਿਆ ਗਿਆ ਸੀ ।

  ਓਨ੍ਹਾਂ ਨੇ ਦੱਸਿਆ ਕਿ ਦਿਪੇਸ਼ ਗੁਪਤਾ ਇੰਸਪੈਕਟਰ ਪਨਸਪ ਫ਼ਰੀਦਕੋਟ ਅਤੇ ਉਸ ਦੇ ਸਹਾਇਕ ਸੁਮਿੰਦਰ ਸਿੰਘ ਉਰਫ ਟਿੰਕੂ ਵਾਸੀ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਕਣਕ ਦੀ ਖਰੀਦ ਸਬੰਧੀ ਡੇਢ ਰੁਪਏ ਪ੍ਰਤੀ ਗੱਟਾ 8700 / -ਰੁਪਏ ਅਤੇ ਕਣਕ ਦੀ ਸ਼ਾਰਟੇਜ਼ ਦੇ ਨਾਮ ਪਰ 9710 / -ਰੁਪਏ ਕੁੱਲ 18410 / - ਰੁਪਏ ਬਤੌਰ ਰਿਸ਼ਵਤ ਹਾਸਲ ਕਰਨ ਦੇ ਅਧਾਰ ਤੇ ਦਰਜ ਕੀਤਾ ਗਿਆ ਹੈ। ਜਿਸ ਵਿੱਚ ਮੁਕੱਦਮਾ ਦੇ ਦੋਸ਼ੀ ਸ਼ਮਿੰਦਰ ਸਿੰਘ ਉਰਫ ਟਿੰਕੂ ਪ੍ਰਾਈਵੇਟ ਸਹਾਇਕ ਨੂੰ ਫ਼ਰੀਦਕੋਟ ਵਿਜੀਲੈਂਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁੱਛ ਗਿੱਛ ਦੇ ਅਧਾਰ ਤੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਜਦੋਂ ਕਿ ਦਿਪੇਸ਼ ਗੁਪਤਾ ਇੰਸਪੈਕਟਰ ਨੂੰ ਹਾਈਕੋਰਟ ਤੋਂ ਅਗਾਉ ਜ਼ਮਾਨਤ ਮਿਲ ਚੁੱਕੀ ਹੈ

  Published by:Sukhwinder Singh
  First published:

  Tags: Bribe, Faridkot