• Home
  • »
  • News
  • »
  • punjab
  • »
  • CASES OF DOMESTIC VIOLENCE AND FEMALE HARASSMENT INCREASE AFTER LOKDOWN IN PUNJAB

LOCKDOWN ਦੌਰਾਨ ਪੰਜਾਬ ‘ਚ ਔਰਤਾਂ ਨੂੰ ਤੰਗ-ਪ੍ਰੇਸ਼ਾਨ ਤੇ ਘਰੇਲੂ ਹਿੰਸਾ ਦੇ ਮਾਮਲੇ ਵਧੇ

ਪੰਜਾਬ ਵਿਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਮਹਿਲਾ ਕਮਿਸ਼ਨ ਕੋਲ ਹੁਣ ਤੱਕ ਇਸ ਸਬੰਧੀ 15 ਸ਼ਿਕਾਇਤਾਂ ਪੁੱਜ ਚੁੱਕੀਆਂ ਹਨ।ਕਮਿਸ਼ਨ ਨੇ ਔਰਤਾਂ ਦੀ ਸ਼ਿਕਾਇਤਾਂ ਨੂੰ ਲੈਕੇ ਇਕ ਹੈਲਪਲਾਈਨ ਨੰਬਰ 74181-03253 ਵੀ ਜਾਰੀ ਕੀਤਾ ਹੈ। ਇਸ ਨੰਬਰ ਉਤੇ ਔਰਤਾਂ ਤੰਗ-ਪ੍ਰੇਸ਼ਾਨ ਜਾਂ ਘਰੇਲੂ ਹਿੰਸਾ ਦੀ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ

LOCKDOWN ਦੌਰਾਨ ਪੰਜਾਬ ‘ਚ ਔਰਤਾਂ ਨੂੰ ਤੰਗ-ਪ੍ਰੇਸ਼ਾਨ ਤੇ ਘਰੇਲੂ ਹਿੰਸਾ ਦੇ ਮਾਮਲੇ ਵਧੇ (File photo)

  • Share this:
    ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਭਾਰਤ ਸਰਕਾਰ ਨੇ 21 ਦਿਨਾਂ ਦਾ ਲਾਕਡਾਊਨ ਕੀਤਾ ਹੈ ਤਾਂ ਜੋ ਇਸ ਵਾਇਰਸ ਤੋਂ ਬਚਾਅ ਹੋ ਸਕੇ। ਪੰਜਾਬ ਸਰਕਾਰ ਨੇ ਸੂਬੇ ਵਿਚ 14 ਅਪ੍ਰੈਲ ਤੱਕ ਕਰਫਿਊ ਅਤੇ ਲਾਕਡਾਊਨ ਕੀਤਾ ਹੋਇਆ ਹੈ। ਪਰ ਲਾਕਡਾਊਨ ਤੋਂ ਬਾਅਦ ਸੂਬੇ ਵਿਚ ਘਰੇਲੂ ਹਿੰਸਾ ਅਤੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਪੰਜਾਬ ਮਹਿਲਾ ਕਮਿਸ਼ਨ ਕੋਲ ਹੁਣ ਤੱਕ ਇਸ ਸਬੰਧੀ 15 ਸ਼ਿਕਾਇਤਾਂ ਪੁੱਜ ਚੁੱਕੀਆਂ ਹਨ।

    ਪੰਜਾਬ ਵਿਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਔਰਤ ਨੇ ਆਪਣੀ ਸ਼ਿਕਾਇਤ  ਵਿਚ ਕਿਹਾ ਹੈ ਕਿ ਉਸਦਾ ਪਤੀ ਉਸ ਨੂੰ ਕੋਰੋਨਾ ਕੋਰੋਨਾ ਆਖ ਕੇ ਤੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਔਰਤਾਂ ਪੜੀਆਂ ਲਿਖੀਆਂ ਹਨ ਅਤੇ ਇੰਟਰਨੈਟ ਜਾਂ ਈਮੇਲ ਦੀ ਵਰਤੋਂ ਕਰ ਸਕਦੀ ਹੈ, ਇਹ ਸ਼ਿਕਾਇਤਾਂ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਕਮਿਸ਼ਨ ਛੇਤੀ ਹੀ ਇਨ੍ਹਾਂ ਸ਼ਿਕਾਇਤਾਂ  ਉਤੇ ਕਾਰਵਾਈ ਕਰੇਗਾ।

    ਮਨੀਸ਼ਾ ਗੁਲਾਟੀ ਨੇ ਅੱਗੇ ਦੱਸਿਆ ਕਿ ਕਮਿਸ਼ਨ ਨੇ ਔਰਤਾਂ ਦੀ ਸ਼ਿਕਾਇਤਾਂ ਨੂੰ ਲੈਕੇ ਇਕ ਹੈਲਪਲਾਈਨ ਨੰਬਰ 74181-03253 ਵੀ ਜਾਰੀ ਕੀਤਾ ਹੈ। ਇਸ ਨੰਬਰ ਉਤੇ ਔਰਤਾਂ ਤੰਗ-ਪ੍ਰੇਸ਼ਾਨ ਜਾਂ ਘਰੇਲੂ ਹਿੰਸਾ ਦੀ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਇਸ ਨੰਬਰ ਉਪਰ ਸ਼ਿਕਾਇਤ ਕੀਤੀ ਜਾ ਸਕਦੀ ਹੈ।
    Published by:Ashish Sharma
    First published:
    Advertisement
    Advertisement