Home /News /punjab /

ਪੰਜਾਬ 'ਚ ਸ਼ਰਾਬ ਤਸਕਰਾਂ ਦੀ ਸੀ.ਬੀ.ਆਈ ਜਾਂਚ ਹੋਵੇ : ਸੁਰਜੀਤ ਰੱਖੜਾ

ਪੰਜਾਬ 'ਚ ਸ਼ਰਾਬ ਤਸਕਰਾਂ ਦੀ ਸੀ.ਬੀ.ਆਈ ਜਾਂਚ ਹੋਵੇ : ਸੁਰਜੀਤ ਰੱਖੜਾ

ਪੰਜਾਬ 'ਚ ਸ਼ਰਾਬ ਤਸਕਰਾਂ ਦੀ ਸੀ.ਬੀ.ਆਈ ਜਾਂਚ ਹੋਵੇ : ਸੁਰਜੀਤ ਰੱਖੜਾ

ਪੰਜਾਬ 'ਚ ਸ਼ਰਾਬ ਤਸਕਰਾਂ ਦੀ ਸੀ.ਬੀ.ਆਈ ਜਾਂਚ ਹੋਵੇ : ਸੁਰਜੀਤ ਰੱਖੜਾ

  • Share this:
ਪੁਰਸ਼ੋਤਮ ਕੌਸ਼ਿਕ

ਚੀਨ ਵੱਲੋ ਭਾਰਤ ਦੇ 20 ਫੌਜੀਆ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਉਸ 'ਤੇ ਬੋਲਦੇ ਹੋਏ ਅਕਾਲੀ ਦਲ ਕੌਰ ਕਮੇਟੀ ਦੇ ਮੈਬਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਵਿਚ ਕਿਹਾ ਕਿ ਹਿੰਦੁਸਤਾਨ ਦੀ ਫੌਜ ਚੀਨ ਨੂੰ ਮੁੰਹਤੋੜ ਜਵਾਬ ਦੇਵੇਗੀ। ਸਾਡੇ ਫੌਜੀ ਕਿਸੇ ਵੀ ਤਰ ਤੋ ਘੱਟ ਨਹੀਂ ਹਨ। ਸੁਰਜੀਤ ਸਿੰਘ ਰੱਖੜਾ ਸਮਾਣਾ ਵਿਚ ਅੱਜ ਹਰਵਿੰਦਰ ਸਿੰਘ ਧਾਲੀਵਾਲ ਦੇ ਘਰ ਵਿਚ ਕੌਰ ਕਮੇਟੀ ਦੇ ਮੈਬਰ ਬਣਨ ਦੇ ਬਾਅਦ ਪਹੁੰਚੇ ਤਾਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਤੇ ਉਨਾ ਕਿਹਾ ਕਿ ਪੰਜਾਬ ਵਿਚ ਸ਼ਰਾਬ ਤਸਕਰੀ ਚਲ ਰਹੀ ਹੈ। ਪੰਜਾਬ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹਾ ਸ਼ਰਾਬ ਘੋਟਾਲੇ ਦੀ ਜਾਂਚ ਸੀ.ਬੀ.ਆਈ ਤੋ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਵਿਚ 20 ਘੋਟਾਲੇ ਹੋਏ ਉਸਦੀ ਜਾਂਚ ਵਿਚ ਸਟੇਟ ਦੀ ਸਾਰੀ ਏਜੰਸੀਆ ਫੇਲ ਹੋ ਗਈ ਹੈ। ਈ.ਡੀ ਵੱਲੋ ਉਸਦੀ ਜਾਂਚ ਸ਼ੁਰੂ ਕੀਤੀ ਗਈ ਹੈ ਪੰਜਾਬ ਵਿਚ ਲਗਾਤਾਰ ਅਪਰਾਧ ਵੱਧ ਰਹੇ ਹਨ ਰੋਜਾਨਾ ਲੋਕਾ ਦੇ ਕਤਲ ਹੋ ਰਹੇ ਹਨ। ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੈ।

ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਟੋਹੜਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਦੋਂ ਉਨ੍ਹਾਂ  ਤੋਂ ਪੁਛਿਆ ਕਿ ਦੇਸ਼ ਵਿਚ ਡੀਜਲ ਪ੍ਰੈਟਰੋਲ ਦੇ ਰੇਟ ਰੋਜ ਵੱਧ ਰਹੇ ਹਨ, ਜਿਸ ਨਾਲ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਉਨਾ ਕਿਹਾ ਕਿ ਇਸਦੇ ਲਈ ਸਰਕਾਰ ਤੋ ਮੰਗ ਕੀਤੀ ਜਾਵੇਗੀ ਉਨਾ ਕਿਹਾ ਕਿ ਪੰਜਾਬ ਸਰਕਾਰ ਦੀ ਨਿੰਦਾ ਕਰਕੇ ਕਿਹਾ ਕਿ ਪੰਜਾਬ ਵਿਚ ਕਤਲ ਹੋ ਰਹੇ ਹਨ ਸ਼ਰਾਬ ਮਾਫੀਆ ਚਲ ਰਿਹਾ ਹੈ। ਗਰੀਬ ਲੋਕਾ ਦੇ ਨੀਲੇ ਕਾਰਡ ਰਾਸ਼ਨ ਦੇ ਕੱਟ ਦਿੱਤੇ ਗਏ ਇਹ ਨੀਤੀ ਠੀਕ ਨਹੀ ਹੈ। ਲੋਕ ਇਸਦਾ ਵਿਰੋਧ ਕਰਨਗੇ।
Published by:Ashish Sharma
First published:

Tags: Punjab politics

ਅਗਲੀ ਖਬਰ