Home /News /punjab /

CBSE 10th Result: ਸ੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਦੇ 5 ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਕੀਤੇ ਪ੍ਰਾਪਤ

CBSE 10th Result: ਸ੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਦੇ 5 ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਕੀਤੇ ਪ੍ਰਾਪਤ

ਪ੍ਰਿੰਸੀਪਲ ਤੇ ਹੋਰ ਸਟਾਫ ਹੋਣਹਾਰ ਵਿਦਿਆਰਥੀਆਂ ਨਾਲ।

ਪ੍ਰਿੰਸੀਪਲ ਤੇ ਹੋਰ ਸਟਾਫ ਹੋਣਹਾਰ ਵਿਦਿਆਰਥੀਆਂ ਨਾਲ।

CBSE 10th Result: ਸੀਬੀਐਸਈ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿੱਚ ਸ੍ਰੀ ਵੱਲਭ ਜੈਨ ਵਿਦਿਆ ਮੰਦਰ ਦੇ 5 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚ ਸਤਾਕਸ਼ੀ ਪੁੱਤਰੀ ਨਰੇਸ਼ ਕੁਮਾਰ ਨੇ 479/500 (95.8 ਫ਼ੀਸਦੀ) ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ/ਜੀਰਾ: CBSE 10th Result: ਸੀਬੀਐਸਈ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿੱਚ ਸ੍ਰੀ ਵੱਲਭ ਜੈਨ ਵਿਦਿਆ ਮੰਦਰ ਦੇ 5 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚ ਸਤਾਕਸ਼ੀ ਪੁੱਤਰੀ ਨਰੇਸ਼ ਕੁਮਾਰ ਨੇ 479/500 (95.8 ਫ਼ੀਸਦੀ) ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

  ਸਤਕਾਸ਼ੀ ਨੂੰ ਸਨਮਾਨ ਕੀਤੇ ਜਾਣ ਦਾ ਦ੍ਰਿਸ਼।


  ਸਕੂਲ ਪ੍ਰਿੰਸੀਪਲ ਸ਼ਾਲੂ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਾਕਸ਼ੀ ਤੋਂ ਇਲਾਵਾ ਸੁਖਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਨੇ 464/500 (92.8 ਫ਼ੀਸਦੀ), ਖਿਤਮਬਰ ਪੁੱਤਰ ਸ਼ਿਵ ਕੁਮਾਰ ਨੇ 463/500 (92.6 ਫ਼ੀਸਦੀ), ਸਿਮਰਨਦੀਪ ਕੌਰ ਪੁੱਤਰੀ ਹਰਮਿੰਦਰ ਸਿੰਘ 455/500 (91 ਫ਼ੀਸਦੀ) ਅਤੇ ਨਵਜੋਤ ਕੌਰ ਪੁੱਤਰ ਕੁਲਦੀਪ ਸਿੰਘ ਨੇ 453/500 (90.6 ਫ਼ੀਸਦੀ) ਅੰਕ ਪ੍ਰਾਪਤ ਕੀਤੇ ਹਨ।

  ਸੁਖਮਨਦੀਪ ਨੂੰ ਸਨਮਾਨ ਕੀਤੇ ਜਾਣ ਦਾ ਦ੍ਰਿਸ਼।


  ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਸਾਰੇ ਬੱਚਿਆਂ ਨੇ ਵੀ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਮੈਨੇਜਰ ਹਰੀਸ਼ ਜੈਨ ਅਤੇ ਐਕਟਿਵ ਮੈਨੇਜਰ ਅਰਚਨਾ ਜੈਨ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਲਈ ਸਕੂਲ ਸਟਾਫ ਨੂੰ ਸਿਹਰਾ ਦਿੱਤਾ।

  ਖਿਤਮਬਰ ਨੂੰ ਸਨਮਾਨ ਕੀਤੇ ਜਾਣ ਦਾ ਦ੍ਰਿਸ਼।


  ਇਸਤੋਂ ਇਲਾਵਾ ਪ੍ਰਿੰਸੀਪਲ ਸ੍ਰੀਮਤੀ ਕਿਰਨ ਅਗਰਵਾਲ ਨੇ, ਜੋ ਅਮਰੀਕਾ ਫੇਰੀ 'ਤੇ ਹਨ, ਨੇ ਖ਼ਾਸ ਤੌਰ 'ਤੇ ਵਧਾਈ ਦਿੱਤੀ। ਇਸ ਮੌਕੇ ਆਤਮ ਵੱਲਭ ਜੈਨ ਵਿਦਿਆ ਮੰਦਰ ਦੀ ਵਾਇਸ ਪ੍ਰਿੰਸੀਪਲ ਮੈਡਮ ਬਲਜੀਤ ਕੌਰ, ਸਾਇੰਸ ਅਧਿਆਪਕ ਤਰਲੋਚਨ ਸਿੰਘ ਅਤੇ ਡੀਪੀ ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।
  Published by:Krishan Sharma
  First published:

  Tags: 10th Result 2022, Amritsar, CBSE

  ਅਗਲੀ ਖਬਰ