ਬਠਿੰਡਾ ਤੋਂ ਲਾਪਤਾ 3 ਲੜਕੀਆਂ ਦੀ ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

ਬਠਿੰਡਾ ਤੋਂ ਲਾਪਤਾ 3 ਲੜਕੀਆਂ ਦੀ ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

  • Share this:
    ਬਠਿੰਡਾ ਤੋਂ ਗਾਇਬ ਹੋਈਆਂ ਤਿੰਨ ਨਾਬਾਲਿਗ ਲੜਕੀਆਂ ਦਾ ਛੇਵੇਂ ਦਿਨ ਵੀ ਕੋਈ ਸੁਰਾਗ ਨਹੀਂ ਮਿਲ ਪਾਇਆ, ਹਾਲਾਕਿ ਹੁਣ ਇਸ ਮਾਮਲੇ 'ਚ ਸਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਦੋ ਲੜਕੀਆਂ ਮੇਨ ਬਜ਼ਾਰ ਵਿਚ ਦਿਖਾਈ ਦੇ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦ ਲੜਕੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਦੱਸ ਦਈਏ ਕਿ ਬਠਿੰਡਾ ਤੋਂ ਗਾਇਬ ਹੋਈਆਂ ਸਤਵੀਂ ਜਮਾਤ ਦੀਆਂ ਤਿੰਨੇ ਵਿਦਿਆਰਥਣਾਂ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ ਹੈ।

    ਆਪਣੀਆ ਧੀਆਂ ਦੀ ਤਲਾਸ਼ ਵਿੱਚ ਦਰ-ਦਰ ਭਟਕ ਰਹੇ ਮਾਪੇ ਚਿੰਤਾ 'ਚ ਡੁੱਬੇ ਹੋਏ ਹਨ। ਹੁਣ ਇਸ ਮਾਮਲੇ 'ਚ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ, ਜਿਸ 'ਚ ਲੜਕੀਆਂ ਬਜ਼ਾਰ ਵਿੱਚ ਦਿਖਾਈ ਦੇ ਰਹੀਆਂ ਹਨ, ਹਾਲਾਕਿ ਲੜਕੀਆਂ ਤਿੰਨ ਗਾਇਬ ਹੋਈਆਂ ਹਨ ਜਦਕਿ ਸੀਸੀਟੀਵੀ 'ਚ ਸਿਰਫ 2 ਨਜ਼ਰ ਆ ਰਹੀਆਂ ਹਨ। ਬਾਜ਼ਾਰ ਵਿਚੋਂ ਇਹ ਲੜਕੀਆਂ ਸਟੇਸ਼ਨ ਵੱਲ ਜਾਂਦੀਆ ਦਿਖਾਈ ਦੇ ਰਹੀਆਂ ਹਨ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਸੁਰਾਗ ਮਿਲ ਰਹੇ ਹਨ ਜਿਸ ਨਾਲ ਉਹ ਲੜਕੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਲੜਕੀਆਂ ਦੀ ਲੋਕੇਸ਼ਨ ਵਾਰ ਵਾਰ ਬਦਲ ਰਹੀ ਹੈ ਜਿਸ ਲਈ ਇੰਨਾ ਸਮਾਂ ਲੱਗ ਰਿਹਾ ਹੈ।

    ਗੌਰਤਲਬ ਹੈ ਕਿ ਬਾਲ ਦਿਵਸ ਦੇ ਦਿਨ ਸਤਵੀਂ ਜਮਾਤ ਦੀਆਂ ਤਿੰਨੇ ਵਿਦਿਆਰਥਣਾਂ ਸਕੂਲ ਜਾਣ ਲਈ ਘਰੋਂ ਨਿਕਲਿਆਂ ਸਨ। ਛੁੱਟੀ ਹੋਣ ਤੋਂ ਬਾਅਦ ਵੀ ਜਦੋਂ ਇਹ ਘਰ ਨਹੀਂ ਪਹੁੰਚਿਆਂ ਤਾਂ ਮਾਪੇ ਸਕੂਲ ਪਹੁੰਚੇ। ਪਤਾ ਲੱਗਿਆ ਕਿ ਲੜਕੀਆਂ ਉਸ ਦਿਨ ਸਕੂਲ ਪਹੁੰਚਿਆਂ ਹੀ ਨਹੀਂ। ਉਸ ਤੋਂ ਬਾਅਦ ਪੁਲਿਸ ਕੋਲ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ। ਆਖਰੀ ਵਾਰ ਮਾਨਸਾ ਰੇਲਵੇ ਸਟੇਸ਼ਨ ਉਤੇ ਤਿੰਨੇ ਸਹੇਲਿਆਂ ਨਜ਼ਰ ਆਈਆਂ ਸਨ ਪਰ ਉਸ ਤੋਂ ਬਾਅਦ ਤੋਂ ਹੀ ਤਿੰਨਾ ਦਾ ਕੋਈ ਪਤਾ ਨਹੀਂ ਅਤੇ ਫਿਲਹਾਲ ਪੁਲਿਸ ਜਲਦ ਲੜਕੀਆਂ ਨੂੰ ਲੱਭਣ ਦਾ ਸਿਰਫ ਦਾਅਵਾ ਹੀ ਕਰ ਰਹੀ ਹੈ।
    First published: