Bathinda: ਸੱਤ ਸਾਲ ਦੀ ਮਾਸੂਮ ਬੱਚੀ ਨੂੰ ਕਾਰ ਸਵਾਰ ਨੇ ਕੁਚਲਿਆ, CCTV ਵਾਇਰਲ

News18 Punjabi | News18 Punjab
Updated: January 15, 2021, 5:48 PM IST
share image
Bathinda: ਸੱਤ ਸਾਲ ਦੀ ਮਾਸੂਮ ਬੱਚੀ ਨੂੰ ਕਾਰ ਸਵਾਰ ਨੇ ਕੁਚਲਿਆ, CCTV ਵਾਇਰਲ
Bathinda: ਸੱਤ ਸਾਲ ਦੀ ਮਾਸੂਮ ਨੂੰ ਕਾਰ ਸਵਾਲ ਨੇ ਕੁਚਲਿਆ ਮੌਕੇ ਤੇ ਬੱਚੀ ਮੌਤ ਦੀ CCTV ਵਾਇਰਲ

  • Share this:
  • Facebook share img
  • Twitter share img
  • Linkedin share img
ਬਠਿੰਡਾ ਦੇ ਮੰਡੀ ਕਲਾਂ ਤੋਂ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਕਾਰ ਸਵਾਰ ਨੇ 7 ਸਾਲ ਦੀ ਮਾਸੂਮ ਬੱਚੀ ਨੂੰ ਕਾਰ ਦੇ ਥੱਲੇ ਦਰੜ ਦਿੱਤਾ ਜਿਸ ਕਰ ਕੇ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਵਾਇਰਲ ਹੋ ਰਹਿਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਮੰਡੀ ਕਲਾਂ ਪਿੰਡ ਦੀ ਮਹਿਕ ਪ੍ਰੀਤ ਆਪਣੇ ਘਰ ਦੇ ਸਾਹਮਣੇ ਦੁਕਾਨ ਤੋਂ ਕੋਈ ਸਾਮਾਨ ਲੈਣ ਗਈ ਸੀ। ਵਾਪਸ ਸੜਕ ਪਾਰ ਕਰਦਿਆਂ ਤੇਜ਼ ਆ ਰਹੀ ਸਵਿਫ਼ਟ ਕਾਰ ਨੇ ਉਸ ਨੂੰ ਜ਼ੋਰਦਾਰ ਫੇਟ ਮਾਰੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਵਾਇਰਲ ਹੋ ਰਹਿਆਂ ਹਨ। ਇਹ ਨੰਨ੍ਹੀ ਬੱਚੀ ਕਾਫ਼ੀ ਫੁੱਟ ਉੱਚੀ ਹਵਾ ਵਿੱਚ ਉੱਛਲਦੀ ਹੋਈ ਨਜ਼ਰ ਆਈ। ਇਸ ਮਾਸੂਮ ਦੀ ਮੌਕੇ ਤੇ ਮੌਤ ਹੋ ਗਈ ਅਤੇ ਪਰਵਾਰ ਨੇ ਬਾਲਿਆਂਵਾਲੀ ਪੁਲੀਸ ਥਾਣੇ ਵਿੱਚ ਬਿਆਨ ਦਰਜ ਕਰਵਾਏ। ਬੱਚੀ ਦੇ ਪਿਤਾ ਕੁਲਬੀਰ ਸਿੰਘ ਨੇ ਮੁਤਾਬਿਕ ਉਸ ਦੀ ਬੇਟੀ ਨੂੰ ਕਿਸੇ ਅਗਿਆਤ ਸਵਿਫ਼ਟ ਕਾਰ ਸਵਾਰ ਨੇ ਕੁਚਲ ਕੇ ਮਾਰ ਦਿੱਤਾ ਹੈ। ਪੁਲੀਸ ਨੇ ਅਗਿਆਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਤਲਾਸ਼ ਜਾਰੀ ਹੈ।
Published by: Anuradha Shukla
First published: January 15, 2021, 1:38 PM IST
ਹੋਰ ਪੜ੍ਹੋ
ਅਗਲੀ ਖ਼ਬਰ