ਚੰਡੀਗੜ੍ਵ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ CCTV ਸਾਹਮਣੇ ਆਈ ਹੈ। ਨਿਊਜ਼18 ਕੋਲ ਫ਼ਰਾਰ ਸ਼ੂਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦੀਆਂ EXCLUSIVE ਤਸਵੀਰਾਂ ਹਨ। 21 ਜੂਨ ਨੂੰ ਮੋਗਾ ਦੇ ਪਿੰਡ ਸਮਾਲਸਰ 'ਚ ਦਿਖੇ ਗੈਂਗਸਟਰ ਸੀ । ਉਹ ਬਾਈਕ 'ਤੇ ਜਾਂਦੇ ਦਿਖ ਰਹੇ। ਸੂਤਰਾਂ ਮੁਤਾਬਿਕ ਉਹ ਦੋਵੇਂ ਤਰਨਤਾਰਨ ਵੱਲ ਭੱਜੇ ਸਨ। ਦੋਹਾਂ ਦੀ ਤਲਾਸ਼ 'ਚ ਪੰਜਾਬ ਅਤੇ ਦਿੱਲੀ ਪੁਲਿਸ ਛਾਪੇਮਾਰੀ ਕਰ ਰਹੀ ਹੈ।
21 ਜੂਨ ਦੀ ਵੀਡੀਓ ਸਾਹਮਣੇ ਆਈ ਹੈ, ਜੋ ਮੋਗਾ ਦੇ ਪਿੰਡ ਸਮਾਲਸਰ ਦੀ ਹੈ। ਜਿਸ 'ਚ ਦੋਵੇਂ ਮੁਲਜ਼ਮ ਬਾਈਕ 'ਤੇ ਜਾਂਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ ਪਰ ਹਰ ਵਾਰ ਉਹ ਫਰਾਰ ਹੋ ਗਏ।
ਪੁਲੀਸ ਸੂਤਰਾਂ ਅਨੁਸਾਰ ਦੋਵੇਂ ਤਰਨਤਾਰਨ ਵੱਲ ਭੱਜ ਗਏ ਸਨ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੀ ਟੀਮ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। 29 ਮਈ ਨੂੰ ਸਿੱਧੂ ਦੇ ਕਤਲ ਤੋਂ ਬਾਅਦ ਦੋਵੇਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਲੁਕੇ ਹੋਏ ਸਨ। 21 ਜੂਨ ਨੂੰ ਵੀ ਇਹ ਦੋਵੇਂ ਪਿੰਡ ਮੋਗਾ ਛੱਡ ਕੇ ਜਾ ਰਹੇ ਹਨ।
ਨਿਊਜ਼ 18 ਨੇ ਪਹਿਲਾਂ ਹੀ ਖਬਰ ਦਿੱਤੀ ਸੀ ਕਿ ਇਹ ਦੋਵੇਂ ਮੁਲਜ਼ਮ ਪੰਜਾਬ 'ਚ ਕਿਤੇ ਲੁਕੇ ਹੋਏ ਹਨ। ਪੁਲਿਸ ਸੂਤਰਾਂ ਅਨੁਸਾਰ ਇਹ ਦੋਵੇਂ ਕਾਫੀ ਦਿਨਾਂ ਤੋਂ ਮੋਗਾ, ਜਗਰਾਉਂ ਅਤੇ ਆਸਪਾਸ ਦੇ ਇਲਾਕਿਆਂ 'ਚ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CCTV, Sidhu Moosewala