Home /News /punjab /

ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤੈ, ਹੁਣ ਮੁਕੰਮਲ ਤੌਰ 'ਤੇ ਚੰਡੀਗੜ੍ਹ 'ਤੇ ਕਬਜਾ ਕਰਨਾ ਚਾਹੁੰਦੇ ਹਨ: ਬਾਦਲ 

 • Share this:
  Chetan Bhura

  ਪੰਜਾਬ ਦੇ ਸਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਤਾਰ ਹਲਕਾ ਲੰਬੀ ਦੇ ਪਿੰਡਾਂ ਵਿਚ ਧੰਨਵਾਦੀ ਦੌਰਾ ਕੀਤਾ ਜਾ ਰਿਹਾ। ਅੱਜ ਉਨ੍ਹਾਂ ਨੇ ਕੇਂਦਰ ਵੱਲੋਂ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਉਤੇ ਕਿਹਾ ਕਿ ਕੇਂਦਰ ਨੇ  ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ ਹੈ ਤੇ ਹੁਣ ਉਹ ਮੁਕੰਮਲ ਤੌਰ ਉਤੇ ਚੰਡੀਗੜ੍ਹ ਉਤੇ ਕਬਜਾ ਕਰਨਾ ਚਾਹੁੰਦੇ ਹਨ।

  ਲੰਘੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਹਲਕਾ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ।

  ਅੱਜ ਉਨ੍ਹਾਂ ਨੇ ਹਲਕੇ ਦੇ ਪਿੰਡ ਸ਼ੇਰਾਵਾਲੀ, ਢਾਣੀਆਂ ਤੇਲਈਆਂ, ਮਹੂਆਣਾ ਆਦਿ ਵਿਚ ਦੌਰਾ ਕਰਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਮੇਰੀ ਇਸ ਹਲ਼ਕੇ ਨਾਲ ਪਰਿਵਾਰਕ ਸਾਂਝ ਹੈ, ਬੇਸ਼ੱਕ ਜਿੱਤ ਹਾਰ ਬਣੀ ਹੈ, ਕੋਈ ਗੱਲ ਨਹੀਂ, ਤੁਸੀਂ ਕਿਸੇ ਗੱਲ ਨੂੰ ਦਿਲ ਉਤੇ ਨਹੀਂ ਲਾਉਣਾ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਮਾਰ ਕੇ ਸਰਕਾਰ ਬਣਾ ਲਈ ਸੀ ਤੇ ਹੁਣ ਇਨ੍ਹਾਂ ਆਮ ਆਦਮੀ ਪਾਰਟੀ ਨੇ ਝੂਠੇ ਲਾਅਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਹੈ। ਇਸ ਦਾ ਪੂਰਾ ਕੰਮ ਦਿੱਲੀ ਤੋਂ ਚੱਲਦਾ ਹੈ।

  ਇਸ ਮੌਕੇ ਬਾਦਲ ਨੇ ਪਿੰਡ ਮਹੂਆਣਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਵੱਲੋਂ ਚੰਡੀਗੜ੍ਹ ਉਤੇ ਕੇਂਦਰ ਵਾਲੇ ਰੂਲ ਲਾਗੂ ਕਰਨ ਉਤੇ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ। ਪੰਜਾਬ ਦੀ ਵੰਡ ਵੇਲੇ ਚੰਡੀਗੜ੍ਹ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਫਿਰ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਅੱਧੇ ਮੁਲਾਜਮ ਹੋਣਗੇ, ਫਿਰ ਇਥੋਂ ਉਹ ਵੀ ਵਾਪਸ ਕਰ ਦਿੱਤੇ। ਹੁਣ ਇਸ ਰੂਲ ਲਾਗੂ ਕਰਕੇ ਚੰਡੀਗੜ੍ਹ ਉਤੇ ਕਬਜਾ ਕਰਨਾ ਚਾਹੁੰਦੇ ਹਨ।
  Published by:Gurwinder Singh
  First published:

  Tags: Parkash Singh Badal, Shiromani Akali Dal

  ਅਗਲੀ ਖਬਰ