Home /News /punjab /

ਖਾਲਿਸਤਾਨੀ ਅੱਤਵਾਦੀ ਸੰਗਠਨ ਨਾਲ ਜੁੜੇ ਐਪਾਂ ਤੇ ਵੈੱਬਸਾਈਟਾਂ ਖਿਲਾਫ ਕੇਂਦਰ ਸਰਕਾਰ ਸਖਤ, ਚੈਨਲ ਕੀਤੇ ਬਲੌਕ

ਖਾਲਿਸਤਾਨੀ ਅੱਤਵਾਦੀ ਸੰਗਠਨ ਨਾਲ ਜੁੜੇ ਐਪਾਂ ਤੇ ਵੈੱਬਸਾਈਟਾਂ ਖਿਲਾਫ ਕੇਂਦਰ ਸਰਕਾਰ ਸਖਤ, ਚੈਨਲ ਕੀਤੇ ਬਲੌਕ

ਖਾਲਿਸਤਾਨੀ ਅੱਤਵਾਦੀ ਸੰਗਠਨ ਨਾਲ ਜੁੜੇ ਐਪਾਂ ਤੇ ਵੈੱਬਸਾਈਟਾਂ ਖਿਲਾਫ ਕੇਂਦਰ ਸਰਕਾਰ ਸਖਤ(ਸੰਕੇਤਕ ਫੋਟੋ)

ਖਾਲਿਸਤਾਨੀ ਅੱਤਵਾਦੀ ਸੰਗਠਨ ਨਾਲ ਜੁੜੇ ਐਪਾਂ ਤੇ ਵੈੱਬਸਾਈਟਾਂ ਖਿਲਾਫ ਕੇਂਦਰ ਸਰਕਾਰ ਸਖਤ(ਸੰਕੇਤਕ ਫੋਟੋ)

Centre's action on Sikhs for Justice: ਕੇਂਦਰ ਸਰਕਾਰ ਨੇ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਨੇ ਅੱਤਵਾਦੀ ਸੰਗਠਨ ਨਾਲ ਜੁੜੀਆਂ ਐਪਾਂ, ਵੈੱਬਸਾਈਟਾਂ ਅਤੇ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਵਿੱਚ ਸਭ ਤੋਂ ਅਹਿਮ ਹੈ ਪੰਜਾਬ ਪਾਲੀਟਿਕਸ ਟੀ.ਵੀ. ਜਿਸ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤੀ ਹੈ। ਸਰਕਾਰ ਨੂੰ ਸੂਚਨਾ ਮਿਲੀ ਸੀ ਕਿ ਇਸ ਚੈਨਲ ਰਾਹੀਂ ਆਨਲਾਈਨ ਮਾਧਿਅਮ ਦੀ ਦੁਰਵਰਤੋਂ ਕਰਕੇ ਪੰਜਾਬ ਚੋਣਾਂ ਵਿੱਚ ਗੜਬੜੀ ਫੈਲਾਈ ਜਾ ਰਹੀ ਹੈ।

ਹੋਰ ਪੜ੍ਹੋ ...
 • Share this:

  ਕੇਂਦਰੀ ਖੁਫੀਆ ਏਜੰਸੀਆਂ ਨੂੰ ਮਿਲੀ ਸੀ ਜਾਣਕਾਰੀ

  ਕੇਂਦਰ ਦੇ ਮੁਤਾਬਕ, ਪੰਜਾਬ ਪਾਲੀਟਿਕਸ ਟੀਵੀ ਦੇ ਐਸਐਫਜੇ ਨਾਲ ਨੇੜਲੇ ਸਬੰਧ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਚੈਨਲ ਰਾਹੀਂ ਪੰਜਾਬ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ਾਂ ਤੋਂ ਚੱਲ ਰਿਹਾ ਇਹ ਚੈਨਲ ਆਨਲਾਈਨ ਮਾਧਿਅਮ ਰਾਹੀਂ ਗੜਬੜ ਫੈਲਾ ਰਿਹਾ ਸੀ। ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਈਆਂ ਸਨ ਪਰ ਕੇਂਦਰ ਨੇ 18 ਫਰਵਰੀ ਨੂੰ ਚੈਨਲ ਨੂੰ ਬੰਦ ਕਰ ਦਿੱਤਾ ਸੀ। ਕੇਂਦਰ ਨੇ ਇਸ ਲਈ ਆਈਟੀ ਨਿਯਮਾਂ ਤਹਿਤ ਦਿੱਤੇ ਐਮਰਜੈਂਸੀ ਅਧਿਕਾਰਾਂ ਦਾ ਹਵਾਲਾ ਦਿੱਤਾ।

  ਜਾਣੋ ਕੀ ਹੈ ਸਿੱਖ ਫਾਰ ਜਸਟਿਸ ?

  ਸਿੱਖਸ ਫਾਰ ਜਸਟਿਸ ਇੱਕ ਖਾਲਿਸਤਾਨੀ ਸੰਗਠਨ ਹੈ, ਜਿਸਦਾ ਮੁੱਖ ਦਫਤਰ ਅਮਰੀਕਾ ਵਿੱਚ ਹੈ। ਕਾਫੀ ਸਮਾਂ ਪਹਿਲਾਂ ਭਾਰਤ ਸਰਕਾਰ ਇਸ ਸੰਸਥਾ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਸੰਗਠਨ ਦੇ ਮੈਂਬਰ ਭਾਰਤੀ ਜਾਂਚ ਏਜੰਸੀ ਦੇ ਰਡਾਰ 'ਤੇ ਹਨ। ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਆਗੂਆਂ ਨੂੰ ਧਮਕੀਆਂ ਦੇਣ ਦੇ ਨਾਲ-ਨਾਲ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣ ਵਰਗੇ ਕਈ ਐਲਾਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਤੋਂ ਇਲਾਵਾ ਪੰਨੂ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਮੁੱਦੇ ਨੂੰ ਵੀ ਖਾਲਿਸਤਾਨ ਨਾਲ ਜੋੜਿਆ ਸੀ। ਇਸ ਤੋਂ ਇਲਾਵਾ ਗੁਰਪਤਵੰਤ ਸਿੰਘ ਪੰਨੂ ਦੇਸ਼ ਪ੍ਰਤੀ ਘਟੀਆ ਮਾਨਸਿਕਤਾ ਕਾਰਨ ਸਦਾ ਚਰਚਾ ਵਿੱਚ ਰਹਿੰਦੇ ਹਨ। ਉਹ ਸਦਾ ਦੇਸ਼ ਵਿਰੋਧੀ ਗਤਿਵਿਧਿਆਂ ਨੂੰ ਵਧਾਉਣ ਵਾਲੀਆਂ ਤੇ ਭੜਕਾਉਣ ਵਾਲੀਆਂ ਵੀਡਿਓ ਸਾਂਝੀਆਂ ਕਰਦਾ ਰਹਿੰਦਾ ਹੈ।
  Published by:rupinderkaursab
  First published:

  Tags: Khalistani, Punjab

  ਅਗਲੀ ਖਬਰ