• Home
  • »
  • News
  • »
  • punjab
  • »
  • CHAIRPERSON OF THE WOMEN S COMMISSION HOI LIVE ON THE STATUS OF WOMEN IN SOCIETY ARSHDEEP ARSHI AK

ਸਮਾਜ 'ਚ ਮਹਿਲਾਵਾਂ ਦੀ ਸਥਿਤੀ ਨੂੰ ਲੈ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਈ ਲਾਈਵ

ਸਮਾਜ 'ਚ ਮਹਿਲਾਵਾਂ ਦੀ ਸਥਿਤੀ ਨੂੰ ਲੈ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਈ ਲਾਈਵ

  • Share this:
ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਫਟੀਆਂ ਜੀਨਾਂ ( ripped jeans) ਨੂੰ ਲੈ ਕੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਸਮਾਜ ਵਿਚ ਔਰਤ ਦੇ ਸਥਾਨ ਨੂੰ ਲੈ ਕੇ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਹੋਏ।

Ripped ਜੀਨ ਪਹਿਨ ਕੇ ਨਜਰ ਆ ਰਹੇ ਮੈਡਮ ਗੁਲਾਟੀ ਨੇ ਸਵਾਲ ਕੀਤੇ ਕਿ ਕੀ ਔਰਤਾਂ ਦੀ ਸਮਾਜਿਕ ਪਹਿਚਾਣ ਸਿਰਫ਼ ਰਸੋਈ ਜਾਂ ਫ਼ੇਰ ਕੱਪੜਿਆਂ ਤੱਕ ਹੀ ਸੀਮਤ ਰਹਿ ਗਈ ਹੈ? ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਗੁੰਝਲਦਾਰ ਸਮੱਸਿਆ ਹੈ। ਸਾਡਾ ਸਮਾਜ ਬਹੁਤ ਚਿਰਾਂ ਤੋਂ ਮਰਦ ਪ੍ਰਧਾਨ ਸਮਾਜ ਹੈ ਜਿਸ ਵਿਚ ਮਰਦ ਦੇ ਮੁਕਾਬਲੇ ਔਰਤਾਂ ਦਾ ਸਥਾਨ ਨਿਮਨ ਜਾਂ ਹੇਠਲੇ ਦਰਜੇ ਦਾ ਰਿਹਾ ਹੈ।


ਉਹਨਾਂ ਕਿਹਾ ਕਿ ਅੱਜ ਵਿਗਿਆਨ ਨੇ ਤਰੱਕੀ ਤਾਂ ਬਹੁਤ ਕਰ ਲਈ ਹੈ, ਪਰ ਕੀ ਸਾਡੀ ਸੋਚ ਨੇ ਤਰੱਕੀ ਕੀਤੀ ਹੈ?ਉਹਨਾਂ ਕਿਹਾ ਕਿ ਪਿਛਲੇ ਦਿਨੀਂ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ। ਕੁੱਝ ਕੁ ਲੋਕਾਂ ਵੱਲੋਂ ਔਰਤਾਂ ਵੱਲੋਂ ਪਾਈਆਂ ਜਾਣ ਵਾਲਿਆਂ 'ਫਟੀ ਜੀਨਸ' ਤੇ ਟਿੱਪਣੀ ਕੀਤੀ ਗਈ। ਉਹਨਾਂ ਕਿਹਾ ਕਿ ਬਤੌਰ ਮਹਿਲਾ ਮੈ ਇਸ ਟਿੱਪਣੀ ਦੀ ਨਿੰਦਾ ਕਰਦੀ ਹਾਂ।

ਮੈਡਮ ਗੁਲਾਟੀ ਨੇ ਇਸ ਦੇ ਖਿਲਾਫ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਕਿਹਾ ਕਿ ਸਾਰੀਆਂ ਔਰਤਾਂ ਜੀਨਸ ਪਾ ਕੇ ਦੱਸੀਏ ਕਿ ਸਾਡੀ ਪਹਿਚਾਣ ਸਿਰਫ਼ ਕੱਪੜਿਆਂ ਤੱਕ ਹੀ ਨਹੀਂ ਹੈ, ਅਸੀਂ ਹੋਰ ਵੀ ਬਹੁਤ ਕੁੱਝ ਕਰ ਸਕਦੀਆਂ ਹਾਂ।
Published by:Ashish Sharma
First published:
Advertisement
Advertisement