ਬਰਨਾਲਾ 'ਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚੁੱਪ ਚਪੀਤੇ ਕੀਤੇ ਚਲਾਨ

Ashish Sharma | News18 Punjab
Updated: November 21, 2020, 7:57 PM IST
share image
ਬਰਨਾਲਾ 'ਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚੁੱਪ ਚਪੀਤੇ ਕੀਤੇ ਚਲਾਨ
ਬਰਨਾਲਾ 'ਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ

520 ਮਾਮਲਿਆਂ ਵਿੱਚ 13 ਲੱਖ ਰੁਪਏ ਦੇ ਕੀਤੇ ਜ਼ੁਰਮਾਨੇ

  • Share this:
  • Facebook share img
  • Twitter share img
  • Linkedin share img
ਬਰਨਾਲਾ- ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਚੁੱਪ ਚਪੀਤੇ ਬਰਨਾਲਾ ਜ਼ਿਲੇ ਦੇ ਪ੍ਰਸ਼ਾਸ਼ਨ ਵਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਹੁਣ ਤੱਕ ਜ਼ਿਲੇ ਭਰ ਵਿੱਚ 520 ਪਰਾਲੀ ਸਾੜਨ ਦੇ ਚਲਾਨ ਕੀਤੇ ਗਏ ਹਨ। ਕਿਸਾਨਾਂ ਜੱਥੇਬੰਦੀਆਂ ਵਲੋਂ ਐਤਕੀਂ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਦੇ ਘਿਰਾਉ ਦਾ ਐਲਾਨ ਕੀਤਾ ਗਿਆ ਸੀ। ਜਿਸ ਕਰਕੇ ਇਸ ਵਾਰ ਸੈਟੇਲਾਈਟ ਰਾਹੀਂ ਕਾਰਵਾਈ ਅਮਲ ’ਚ ਲਿਆਂਦੀ ਗਈ ਅਤੇ ਬਾਅਦ ਵਿੱਚ ਪੜਤਾਲ ਕਰਕੇ ਚਲਾਨ ਕੀਤੇ ਗਏ ਹਨ।ਜ਼ਿਲਾ ਪ੍ਰਸ਼ਾਸ਼ਨ ਵਲੋਂ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਜਿਹਨਾਂ ਖੇਤਾਂ ਵਿੱਚ ਪਰਾਲੀ ਸਾੜੀ ਗਈ, ਉਹਨਾਂ ਖੇਤਾਂ ਦੀ ਪ੍ਰਦੂਸ਼ਨ ਬੋਰਡ ਵਲੋਂ ਸੈਟੇਲਾਈਨ ਰਾਹੀਂ ਜਗਾ ਬਾਰੇ ਜਾਣਕਾਰੀ ਮਾਲ ਵਿਭਾਗ ਨੂੰ ਭੇਜੀ ਗਈ। ਜਿਸਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਪੜਤਾਲ ਕਰਕੇ ਰਿਪੋਰਟਾਂ ਪ੍ਰਦੂਸ਼ਨ ਬੋਰਡ ਨੂੰ ਸੌਂਪੀ ਗਈ। ਜਿਸ ਉਪਰੰਤ ਇਹ ਚਲਾਨ ਕੀਤੇ ਗਏ ਹਨ। ਜ਼ਿਲੇ ਵਿੱਚ 520 ਪਰਾਲੀ ਸਾੜਨ ਦੇ ਮਾਮਲੇ ਪੜਤਾਲ ਕੀਤੇ ਜਾ ਚੁੱਕੇ ਹਨ। ਜਿਹਨਾਂ ਦੇ 13 ਲੱਖ ਰੁਪਏ ਦੇ ਕਰੀਬ ਚਲਾਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ 2 ਏਕੜ ਤੋਂ ਘੱਟ ਜ਼ਮੀਨ ਵਾਲੇ ਖੇਤ ’ਚ ਪਰਾਲੀ ਸਾੜਨ ’ਤੇ 2500 ਰੁਪਏ, 5 ਏਕੜ ਤੱਕ 5 ਹਜ਼ਾਰ ਰੁਪਏ ਅਤੇ 5 ਏਕੜ ਤੋਂ ਵਧੇਰੇ ਜ਼ਮੀਨ ਵਾਲੇ ਕਿਸਾਨ ਨੂੰ 15 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾ ਰਿਹਾ ਹੈ।ਪ੍ਰਦੂਸ਼ਨ ਬੋਰਡ ਦੇ ਐਸਡੀਓ ਅਰਸ਼ਪ੍ਰੀਤ ਸਿੰਘ ਨੇ ਇਹਨਾਂ ਚਲਾਨਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜੇ ਵੀ ਟਾਵੇਂ ਟਾਵੇਂ ਥਾਵਾਂ ’ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਹਨਾਂ ’ਤੇ ਕਾਰਵਾਈ ਜਾਰੀ ਹੈ। ਉਹਨਾਂ ਦੱਸਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਮਾਲ ਵਿਭਾਗ ਰਾਹੀਂ ਜ਼ੁਰਮਾਨਾ ਭਰਨ ਦੇ ਨੋਟਿਸ ਭੇਜੇ ਜਾਣਗੇ।

ਉਧਰ ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਦੋਵੇਂ ਹੀ ਸਰਕਾਰਾਂ ਕਿਸਾਨ ਵਿਰੋਧੀ ਹਨ। ਪਿਛਲੇ ਵਰੇ ਜਿਹਨਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ, ਉਹਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਕਰਕੇ ਕਿਸਾਨ ਮਜਬੂਰੀਵੱਸ ਪਰਾਲੀ ਸਾੜ ਰਹੇ ਹਨ। ਜ਼ਿਲਾ ਪ੍ਰਸ਼ਾਸ਼ਨ ਵਲੋਂ ਕੀਤਾ ਗਿਆ ਕੋਈ ਵੀ ਚਲਾਨ ਕਿਸਾਨ ਨਹੀਂ ਭਰਨਗੇ। ਜੇਕਰ ਕਿਸਾਨਾਂ ’ਤੇ ਕੋਈ ਕਾਰਵਾਈ ਕੀਤੀ ਤਾਂ ਇਸਦੇ ਵਿਰੁੱਧ ਜੱਥੇਬੰਦੀ ਵਲੋਂ ਸੰਘਰਸ਼ ਕੀਤਾ ਜਾਵੇਗਾ।
Published by: Ashish Sharma
First published: November 21, 2020, 7:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading