ਜਲੰਧਰ ਵਿੱਚ ਵਧ ਰਹੀਆਂ ਵਾਰਦਾਤਾਂ ਵਿਚਾਲੇ ਇੱਕ ਬਹੁਤ ਹੀ ਸ਼ਰਨਮਨਾਕ ਘਟਨਾ ਸਾਹਮਣੇ ਆ ਰਹੀ ਹੈ। ਇਥੇ ਬੀਤੇ ਦਿਨ ਰਾਮਾਂਮੰਡੀ ਨਜ਼ਦੀਕ ਸੁੰਨਸਾਨ ਥਾਂ 'ਤੇ ਇੱਕ 26 ਸਾਲਾ ਆਟੋ ਚਾਲਕ ਵੱਲੋਂ 80 ਸਾਲਾ ਬਜ਼ੁਰਗ ਨਾਲ ਬਲਾਤਕਾਰ ਕਰਨ ਦਾ ਮਾਮਲਾ ਹੈ। ਪੀੜਤ ਔਰਤ ਮਕਸੂਦਾ ਨਜਦਕੀ ਇੱਕ ਪਿੰਡ ਦੀ ਰਹਿਣ ਵਾਲੀ ਹੈ, ਜਿਸ ਦੀਆਂ ਦੋਵੇਂ ਬਾਂਹਾਂ ਨਹੀਂ ਹਨ। ਕਥਿਤ ਦੋਸ਼ੀ ਦੀਪਕ ਨਸ਼ੇ ਦਾ ਆਦਿ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।
ਪਿੰਡੋਂ ਦਵਾਈ ਲੈਣ ਆਈ ਸੀ ਔਰਤ
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀੜਤ ਔਰਤ ਪਿੰਡ ਵਿਚੋਂ ਸ਼ਹਿਰ ਦਵਾਈ ਖਰੀਦਣ ਲਈ ਆਈ ਸੀ। ਜਦੋਂ ਉਹ ਰਾਮਾਂਮੰਡੀ ਤੋਂ ਇੱਕ ਆਟੋ ਰਿਕਸ਼ਾ ਵਿੱਚ ਸਵਾਰ ਹੋਈ ਤਾਂ ਆਟੋ ਚਾਲਕ ਰੇਲਵੇ ਸਟੇਸ਼ਨ ਵੱਲ ਜਾਣ ਲੱਗਿਆ, ਜਿਸ 'ਤੇ ਔਰਤ ਨੇ ਉਸ ਨੂੰ ਇਸਦਾ ਕਾਰਨ ਪੁੱਛਿਆ। ਆਟੋ ਚਾਲਕ ਨੇ ਪੈਟਰੋਲ ਤੋਂ ਤੇਲ ਪੁਆਉਣ ਦਾ ਬਹਾਨਾ ਬਣਾਇਆ, ਜਿਸ ਪਿੱਛੋਂ ਆਟੋ ਚਾਲਕ ਨੇ ਸੁੰਨਸਾਨ ਥਾਂ 'ਤੇ ਆਟੋ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਔਰਤ ਦੀ ਆਵਾਜ਼ ਸੁਣ ਕੇ ਲੰਘ ਰਹੇ ਕੁੱਝ ਲੋਕ ਮੌਕੇ 'ਤੇ ਪੁੱਜੇ ਅਤੇ ਔਰਤ ਨਲੂੰ ਛੁਡਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦੇ ਮੈਡੀਕਲ ਤੋਂ ਬਾਅਦ ਰੇਪ ਦੀ ਪੁਸ਼ਟੀ ਹੋਈ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਲਿਆ ਰਿਮਾਂਡ 'ਤੇ
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਜਲੰਧਰ ਕੈਂਟ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 376 (ਬਲਾਤਕਾਰ), 323 ਅਤੇ 506 (ਅਪਰਾਧਿਕ ਧਮਕੀ ਦੇਣ ਦੀ ਸਜ਼ਾ) ਤਹਿਤ ਕੇਸ ਦਰਜ ਕੀਤਾ ਹੈ। ਸ਼ਹਿਰ ਦੀਆਂ ਮਹਿਲਾ ਕਾਰਕੁਨਾਂ ਨੇ ਰਾਮਾਮੰਡੀ ਨੇੜੇ ਵਾਪਰੀ ਇਸ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦਿਆਂ ਮੁਲਜ਼ਮ ਦੀਪਕ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਬਾਹਰਵਾਰ ਅਤੇ ਵੱਖ-ਵੱਖ ਇਲਾਕਿਆਂ 'ਚ ਗਸ਼ਤ ਵਧਾਈ ਜਾਵੇ। ਜ਼ਿਕਰਯੋਗ ਹੈ ਕਿ 7 ਮਹੀਨੇ ਪਹਿਲਾਂ ਫਰਵਰੀ 'ਚ ਪਿੰਡ ਕਰਤਾਰਪੁਰ 'ਚ 9 ਸਾਲਾ ਬੱਚੀ ਨਾਲ ਬਲਾਤਕਾਰ ਹੋਇਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news, Punjab Police, Rape case