ਚੰਡੀਗੜ੍ਹ: Punjab Crime News: ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ 'ਚ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ (3 Children killed in srovar) ਹੋ ਗਈ। ਮਰਨ ਵਾਲਿਆਂ 'ਚ 1 ਲੜਕਾ ਅਤੇ 2 ਲੜਕੀਆਂ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ (12) ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਦਰੋਗਾ, ਪ੍ਰਿਆ (12) ਪੁੱਤਰੀ ਜਸਵਿੰਦਰ ਸਿੰਘ ਵਾਸੀ ਸੁਖੇਰਾ ਬੋਦਲਾ ਅਤੇ ਸੀਰਤ (12) ਪੁੱਤਰੀ ਪੂਰਨ ਸਿੰਘ ਵਾਸੀ ਛੋਟਾ ਜੰਡਵਾਲਾ ਝੁੱਗੀ ਵਜੋਂ ਹੋਈ ਹੈ।
ਘਟਨਾ ਜਲਾਲਾਬਾਦ (Jalalabad incident) ਦੇ ਪਿੰਡ ਸ਼ੇਰ ਮੁਹੰਮਦ ਦੀ ਹੈ। ਦੋਵੇਂ ਮ੍ਰਿਤਕ ਲੜਕੀਆਂ ਆਪਣੇ ਨਾਨਕੇ ਦਰੋਗਾ ਆਈਆਂ ਹੋਈਆਂ ਸਨ। ਬੁੱਧਵਾਰ ਨੂੰ ਉਹ ਆਪਣੇ ਮਾਮੇ ਦੇ ਲੜਕੇ ਹਰਪ੍ਰੀਤ ਸਮੇਤ ਦੋ ਹੋਰ ਬੱਚਿਆਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਸਰੋਵਰ 'ਚ ਨਹਾਉਣ ਲਈ ਆਈ ਸੀ, ਜਦੋਂ ਉਸ ਦੇ ਮਾਤਾ-ਪਿਤਾ ਨੇੜਲੇ ਖੇਤ ਵਿੱਚ ਝੋਨਾ ਲਗਾ ਰਹੇ ਸਨ।
ਬਾਬੂਸ਼ਾਹੀ 'ਚ ਛਪੀ ਖ਼ਬਰ ਅਨੁਸਾਰ, ਸਾਰੇ ਬੱਚੇ ਸਰੋਵਰ ਦੀਆਂ ਪੌੜੀਆਂ 'ਤੇ ਨਹਾ ਰਹੇ ਸਨ। ਫਿਰ ਹਰਪ੍ਰੀਤ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਚਲਾ ਗਿਆ। ਉਸ ਨੂੰ ਬਚਾਉਣ ਲਈ ਪ੍ਰਿਆ ਅਤੇ ਸੀਰਤ ਨੇ ਵੀ ਸਰੋਵਰ 'ਚ ਛਾਲ ਮਾਰ ਦਿੱਤੀ। ਤਿੰਨੋਂ ਤੈਰ ਨਹੀਂ ਸਕਦੇ ਸਨ। ਅਜਿਹੇ 'ਚ ਤਿੰਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਦੇਖ ਕੇ ਬਾਕੀ ਦੋਵੇਂ ਬੱਚੇ ਉਸੇ ਸਮੇਂ ਖੇਤਾਂ ਵੱਲ ਭੱਜੇ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ।
ਪਿੰਡ ਵਾਸੀਆਂ ਨੇ ਤੁਰੰਤ ਤਿੰਨਾਂ ਬੱਚਿਆਂ ਨੂੰ ਸਰੋਵਰ ਵਿੱਚੋਂ ਬਾਹਰ ਕੱਢਿਆ, ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਫਿਲਹਾਲ ਪਰਿਵਾਰ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Drown, Fazilka, Jalalabad, Punjab Police, SGPC