ਮੁਹਾਲੀ ਦੇ ਡੇਰਾਬੱਸੀ ਦੇ ਪਿੰਡ ਕਕਰਾਲੀ ਵਿੱਚ 4 ਬੱਚਿਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਚਾਰੇ ਬੱਚੇ ਬੁੱਧਵਾਰ ਸ਼ਾਮ ਨੂੰ ਘੁੰਮਣ ਨਿਕਲੇ ਸਨ, ਪਰੰਤੂ ਘਰ ਨਹੀਂ ਪਰਤੇ। ਬੱਚਿਆਂ ਦੀ ਉਮਰ 9 ਤੋਂ 14 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਮਾਪਿਆਂ ਨੇ ਡੇਰਾਬੱਸੀ ਥਾਣਾ ਵਿਖੇ ਲਾਪਤਾ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਪਿੰਡ ਆਉਣ-ਜਾਣ ਵਾਲੇ ਸਾਰੇ ਸੀਸੀਟੀਵੀ ਨੂੰ ਲੈ ਕੇ ਬੱਚਿਆਂ ਦੀ ਭਾਲ ਲਈ ਜਾਂਚ ਅਰੰਭ ਦਿੱਤੀ ਹੈ।
ਪਿੰਡ ਵਿਚੋਂ 4 ਬੱਚਿਆਂ ਦੇ ਲਾਪਤਾ ਹੋ ਜਾਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਬੱਚਿਆਂ ਦੇ ਮਾਪੇ ਪੁਲਿਸ ਨਾਲ ਹੀ ਬੱਚਿਆਂ ਨੂੰ ਲੱਭਣ ਵਿੱਚ ਲੱਗੇ ਹੋਏ ਹਨ। 3 ਬੱਚੇ ਪਰਵਾਸੀ ਮਜ਼ਦੂਰਾਂ ਅਤੇ ਇੱਕ ਸਥਾਨਕ ਬੱਚਾ ਹੈ।
ਪਿੰਡ ਦੇ ਸਰਕਾਰੀ ਸਕੂਲ 'ਚ 3 ਬੱਚੇ ਪੜ੍ਹਦੇ ਹਨ ਅਤੇ 14 ਸਾਲਾ ਨੌਜਵਾਨ 'ਤੇ ਪਿੰਡ ਵਾਸੀਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਉਨ੍ਹਾਂ ਨੂੰ ਵਰਗਲਾਇਆ ਹੈ। ਪਿੰਡ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਚਰਚ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ 4. 34 ਮਿੰਟ 'ਤੇ ਉਹੀ ਚਾਰ ਬੱਚੇ ਇਕੱਠੇ ਜਾਂਦੇ ਦਿਖਾਈ ਦਿੱਤੇ ਹਨ।
ਸੀ.ਸੀ.ਟੀ.ਵੀ 'ਚ ਇਕ ਬੱਚੇ ਦੇ ਮੋਢੇ 'ਤੇ ਸਕੂਲ ਦਾ ਬੈਗ ਲਟਕਿਆ ਦਿਖਾਈ ਦੇ ਰਿਹਾ ਹੈ ਅਤੇ ਚਾਰੇ ਬੱਚੇ ਖੇਡਦੇ ਹੋਏ ਹੱਸਦੇ ਹੋਏ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਨਾਲ ਕੋਈ ਵੀ ਨਜ਼ਰ ਨਹੀਂ ਆ ਰਿਹਾ ਹੈ। ਬੱਚਿਆਂ ਨੂੰ ਘਰੋਂ ਨਿਕਲੇ 24 ਘੰਟੇ ਹੋ ਗਏ ਹਨ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ।
ਹੈਰਾਨੀ ਦੀ ਗੱਲ ਇਹ ਹੈ ਕਿ ਸੀਸੀਟੀਵੀ ਵਿੱਚ ਬੱਚੇ ਜਿਹੜੇ ਰਸਤੇ ਰਾਹੀਂ ਨਿਕਲਦੇ ਹਨ, ਉਥੇ ਘੱਗਰ ਦਰਿਆ ਪੈਂਦਾ ਹੈ, ਜਿਸ ਨੂੰ ਲੰਘ ਕੇ ਉਹ ਸਨੋਲੀ ਪਿੰਡ ਵਿੱਚ ਸਥਿਤ ਚਰਚ ਤੋਂ ਅੱਗੇ ਜਾਂਦੇ ਵਿਖਾਈ ਦਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Punjab Police