Home /News /punjab /

Gang Rape Case: ਈਸੇਵਾਲ ਸਮੂਹਕ ਬਲਾਤਕਾਰ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰਕੈਦ, 1 ਨਾਬਾਲਗ ਦੋਸ਼ੀ ਨੂੰ 20 ਸਾਲ ਸਜ਼ਾ

Gang Rape Case: ਈਸੇਵਾਲ ਸਮੂਹਕ ਬਲਾਤਕਾਰ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰਕੈਦ, 1 ਨਾਬਾਲਗ ਦੋਸ਼ੀ ਨੂੰ 20 ਸਾਲ ਸਜ਼ਾ

Gang Rape Case: ਲੁਧਿਆਣਾ ਦੇ ਈਸੇਵਾਲ ਸਮੂਹਕ ਬਲਾਤਕਾਰ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰਕੈਦ, 1-1 ਲੱਖ ਰੁਪਏ ਜੁਰਮਾਨਾ

Gang Rape Case: ਲੁਧਿਆਣਾ ਦੇ ਈਸੇਵਾਲ ਸਮੂਹਕ ਬਲਾਤਕਾਰ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰਕੈਦ, 1-1 ਲੱਖ ਰੁਪਏ ਜੁਰਮਾਨਾ

Gangrape Case: ਲੁਧਿਆਣਾ (Ludhiana) ਦੇ ਈਸੇਵਾਲ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ (Gangrape) ਮਾਮਲੇ ਵਿੱਚ ਅਦਾਲਤ ਨੇ ਸ਼ੁੱਕਰਵਾਰ ਅਹਿਮ ਫੈਸਲਾ ਸੁਣਾਉਂਦੇ ਹੋਏ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ (Life imprisonment) ਸੁਣਾਈ ਹੈ। ਅਦਾਲਤ ਵੱਲੋਂ ਫੈਸਲੇ ਵਿੱਚ ਦੋਸ਼ੀਆਂ ਨੂੰ 1-1 ਲੱਖ ਰੁਪਏ ਦੇ ਜੁਰਮਾਨੇ (Fine) ਦੀ ਸਜ਼ਾ ਵੀ ਲਾਈ ਗਈ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Gangrape Case: ਲੁਧਿਆਣਾ (Ludhiana) ਦੇ ਈਸੇਵਾਲ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ (Gangrape) ਮਾਮਲੇ ਵਿੱਚ ਅਦਾਲਤ ਨੇ ਸ਼ੁੱਕਰਵਾਰ ਅਹਿਮ ਫੈਸਲਾ ਸੁਣਾਉਂਦੇ ਹੋਏ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ (Life imprisonment) ਸੁਣਾਈ ਹੈ। ਅਦਾਲਤ ਵੱਲੋਂ ਫੈਸਲੇ ਵਿੱਚ ਦੋਸ਼ੀਆਂ ਨੂੰ 1-1 ਲੱਖ ਰੁਪਏ ਦੇ ਜੁਰਮਾਨੇ (Fine) ਦੀ ਸਜ਼ਾ ਵੀ ਲਾਈ ਗਈ ਹੈ।

    ਦੱਸ ਦੇਈਏ ਕਿ ਬੀਤੇ ਸਨਿਚਰਵਾਰ ਪਿੰਡ ਈਸੇਵਾਲ ਵਿਖੇ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮਾਂ ਵਿਚੋਂ ਮੁੱਖ ਮੁਲਜ਼ਮ ਸਾਦਿਕ ਅਲੀ ਵਾਸੀ ਪਿੰਡ ਹਾਕਮਪੁਰਾ (ਬੰਗਾਂ) ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਵਲੋਂ ਬਾਕੀ ਦੇ ਪੰਜ ਮੁਲਜ਼ਮਾਂ ਨੂੰ ਵੀ ਟਰੇਸ ਕਰ ਲਿਆ ਗਿਆ ਸੀ, ਜਿੰਨਾ ਵਿਚ ਚਾਰ ਗੁੱਜਰ ਬਰਾਦਰੀ ਦੇ ਹਨ, ਜੋ ਕਿ ਮੁੱਖ ਮੁਲਜ਼ਮ ਸਾਦਿਕ ਅਲੀ ਦੇ ਰਿਸ਼ਤੇਦਾਰ ਹਨ। ਡੀ.ਆਈ.ਜੀ ਰਣਵੀਰ ਸਿੰਘ ਖਟੜਾ ਨੇ ਦਸਿਆ ਸੀ ਕਿ ਮੁਲਜ਼ਮਾਂ ਵਿਚ ਸਈਅਦ ਅਲੀ, ਸੁਰਮੁੱਖ ਅਤੇ ਅਜੇ ਵਾਸੀ ਟਿੱਬਾ ਲੁਧਿਆਣਾ ਅਤੇ ਜਗਰੂਪ ਸਿੰਘ ਵਾਸੀ ਜਸਪਾਲ ਬਾਗੜ ਸ਼ਾਮਲ ਹਨ ਅਤੇ ਇਕ ਮੁਲਜ਼ਮ ਸਥਾਨਕ ਹੈ।

    ਬਲਾਤਕਾਰ ਦੀ ਘਟਨਾ ਨੂੰ ਕੁੱਲ 6 ਮੁਲਜ਼ਮਾਂ ਵੱਲੋਂ ਅੰਜਾਮ ਦਿਤਾ ਗਿਆ ਸੀ, ਜਿਸ ਦਾ ਖੁਲਾਸਾ ਸਾਦਿਕ ਅਲੀ ਦੀ ਗ੍ਰਿਫ਼ਤਾਰੀ ਉਪਰੰਤ ਹੋਇਆ ਸੀ। ਸ਼ੁੱਕਰਵਾਰ ਅਦਾਲਤ ਨੇ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ 5 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਅਤੇ 1-1 ਲੱਖ ਜੁਰਮਾਨਾ ਵੀ ਲਾਇਆ ਗਿਆ, ਜੋ ਪੀੜਤਾ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ। ਜਦੋਂਕਿ ਇਕ ਦੋਸ਼ੀ ਨਾਬਾਲਿਗ ਹੋਣ ਕਰਕੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਨਾਬਾਲਿਗ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।
    Published by:Krishan Sharma
    First published:

    Tags: Gangrape, High court, Imprisonment, Ludhiana, Rape case

    ਅਗਲੀ ਖਬਰ