ਚੰਡੀਗੜ੍ਹ: ਭਾਰਤ ਦੇ ਕੌਮੀ ਫ਼ਿਲਮ ਐਵਾਰਡ ਵਿਜੇਤਾ ਫ਼ਿਲਮਸਾਜ ਗੁਰਵਿੰਦਰ ਸਿੰਘ ਦੀ ਨਵੀਂ ਪੰਜਾਬੀ ਫ਼ਿਲਮ "ਅੱਧ ਚਾਨਣੀ ਰਾਤ" ਦਾ ਵਰਲਡ ਪ੍ਰੀਮੀਅਰ 26 ਜਨਵਰੀ ਤੋਂ 6 ਫਰਵਰੀ ਨੂੰ ਹੋ ਰਹੇ 52ਵੇਂ ਰੌਟਰਡੈਮ ਕੌਮਾਂਤਰੀ ਫ਼ਿਲਮ ਮੇਲੇ (IFFR) 'ਤੇ ਹੋ ਰਿਹਾ ਹੈ। ਇਹ ਫ਼ਿਲਮ ਮੇਲੇ ਦੇ ਹਾਰਬਰ ਸੈਕਸ਼ਨ ਵਿੱਚ ਚੁਣੀ ਗਈ, ਜਿਸ ਵਿੱਚ ਅੱਜ ਦੇ ਸਮੇਂ ਦੀ ਬੇਹਤਰੀਨ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ।
'ਅੱਧ ਚਾਨਣੀ ਰਾਤ' ਗੁਰਵਿੰਦਰ ਸਿੰਘ ਦੀ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਗਿਆਨਪੀਠ ਵਿਜੇਤਾ ਗੁਰਦਿਆਲ ਸਿੰਘ ਦੇ ਲਿਖੇ ਇਸੇ ਨਾਂਅ ਦੇ ਨਾਵਲ ਤੋਂ ਪ੍ਰੇਰਿਤ ਹੈ, ਪਹਿਲੀ ਫ਼ਿਲਮ 'ਅੰਨ੍ਹੇ ਘੋੜੇ ਦਾ ਦਾਨ' (ਵੈਨਿਸ ਫ਼ਿਲਮ ਮੇਲਾ, 2011) ਵੀ ਗੁਰਦਿਆਲ ਸਿੰਘ ਦੇ ਨਾਵਲ ਤੇ ਅਧਾਰਿਤ ਸੀ ਅਤੇ ਚੌਥੀ ਕੂਟ (ਕਾਨ੍ਹ ਫ਼ਿਲਮ ਮੇਲਾ, 2015) ਵਰਿਆਮ ਸੰਧੂ ਦੀਆਂ ਕਹਾਣੀਆਂ 'ਤੇ ਅਧਾਰਿਤ ਸੀ।

ਫ਼ਿਲਮ ਦਾ ਇੱਕ ਦ੍ਰਿਸ਼।
ਪੰਜਾਬ ਦੇ ਪਿੰਡਾਂ ਦੀ ਕਹਾਣੀ ਦਰਸਾਉਂਦੀ ਫ਼ਿਲਮ 'ਅੱਧ ਚਾਨਣੀ ਰਾਤ' ਵਿਚ ਪੰਜਾਬੀ ਫ਼ਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਕੰਮ ਕੀਤਾ ਹੈ। ਮੁੱਖ ਕਿਰਦਾਰ ਮੋਦਨ ਦੇ ਰੂਪ ਵਿਚ ‘ਮਿੱਟੀ’, ‘ਕਿੱਸਾ ਪੰਜਾਬ’ ਅਤੇ ‘ਸਰਸਾ’ ਫ਼ਿਲਮਾਂ ਬਣਾਉਣ ਵਾਲੇ ਜਤਿੰਦਰ ਮੌਹਰ ਨੇ ਬਤੌਰ ਅਦਾਕਾਰ ਅਤੇ ਮੁੱਖ ਨਾਇਕਾ ਸੁੱਖੀ ਦਾ ਕਿਰਦਾਰ ਮੌਲੀ ਸਿੰਘ ਨੇ ਨਿਭਾਇਆ ਹੈ। ਥੀਏਟਰ ਅਤੇ ਸਿਨਮਾ ਦੇ ਨਾਮੀ ਕਲਾਕਾਰ ਸੈਮੂਅਲ ਜੌਹਨ (ਰੁਲਦੂ), ਰਾਜ ਸਿੰਘ ਜਿੰਝਰ (ਗੇਜਾ), ਅਤੇ ਧਰਮਿੰਦਰ ਕੌਰ (ਮਾਂ) ਦੇ ਕਿਰਦਾਰ ਨਿਭਾ ਰਹੇ ਹਨ।
ਫਿਲਮ ਬਾਰੇ ਗੱਲ ਕਰਦਿਆਂ ਜਤਿੰਦਰ ਮੋਹਰ ਨੇ ਦੱਸਿਆ ਕਿ ਬਤੌਰ ਅਦਾਕਾਰ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਇਹ ਫ਼ਿਲਮ ਪੰਜਾਬ ਦੇ ਮਸ਼ਹੂਰ ਕਹਾਣੀਕਾਰ ਗੁਰਦਿਆਲ ਸਿੰਘ ਦੇ ਨਾਵਲ ਅੱਧ ਚਾਨਣੀ ਰਾਤ ,ਦਾ ਸਿਨਮਾ ਰੂਪਾਂਤਰਣ ਹੈ ਫਿਲਮ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਚੌਥੀ ਕੂਟ ,ਤੇ ਅੰਨ੍ਹੇ ਘੋੜੇ ਦਾ ਦਾਨ, ਵਰਗੀਆਂ ਫ਼ਿਲਮਾਂ ਬਣਾਈਆਂ ਹਨ, ਜੋ ਕਿ ਨੈਸ਼ਨਲ ਇੰਟਰਨੈਸ਼ਨਲ ਫੈਸਟੀਵਲ ਦੇ ਵਿਚ ਮਾਣ ਖੱਟ ਚੁੱਕੀਆਂ ਹਨ।

ਫ਼ਿਲਮ ਦਾ ਇੱਕ ਦ੍ਰਿਸ਼।
ਫਿਲਮ ਦੀ ਰਿਲੀਜ਼ਿੰਗ ਉਪਰ ਗੱਲ ਕਰਦਿਆਂ ਮੋਹਰ ਨੇ ਦੱਸਿਆ ਕਿ ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਨੀਦਰਲੈਂਡ ਦੇ ਵਿਚ ਹੋਣ ਜਾ ਰਿਹਾ ਹੈ ਜਿੱਥੇ ਕਿ ਰੋਟਰਡਰਮ ਫ਼ਿਲਮ ਫੈਸਟੀਵਲ ਦੇ ਵਿਚ ਇਹ ਫਿਲਮ ਚੁਣੀ ਗਈ ਹੈ ਇਸਤੋਂ ਬਾਅਦ ਇਸਦਾ ਇੱਕ ਪ੍ਰੀਮੀਅਰ ਇੰਡੀਆ ਦੇ ਵਿੱਚ ਹੋਵੇਗਾ ਤੇ ਇਸ ਤੋਂ ਬਾਅਦ ਇਹ ਫ਼ਿਲਮ ਆਮ ਲੋਕਾਂ ਲਈ ਸਿਨਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।