Home /News /punjab /

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਲੱਗਾ ਇੱਕ ਵੱਡਾ ਝਟਕਾ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਲੱਗਾ ਇੱਕ ਵੱਡਾ ਝਟਕਾ

  • Share this:

2022 ਦੀ ਚੋਣਾ ਤੋਂ ਹਰ ਪਾਰਟੀ ਆਪਣੀ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣ ਵਿੱਚ ਲੱਗੀ ਹੋਈ ਹੈ। ਜਿੱਥੇ ਸਾਰੀਆਂ ਪਾਰਟੀਆਂ ਦੇ ਲੀਡਰ ਆਪਣੀ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਦੇ ਲਈ ਮੀਟਿੰਗ ਕਰ ਰਹੇ ਹਨ ਜਿਸ ਦਾ ਤਾਜ਼ਾ ਉਦਾਹਰਨ ਪੰਜਾਬ ਕਾਂਗਰਸ ਵੱਲੋਂ ਕੀਤੀ ਗਈ ਬੈਠਕ ਹੈ ਜਿੱਥੈ ਉਨ੍ਹਾਂ ਪਾਰਟੀ ਦੇ ਅੰਦੂਰਨੀ ਕਲੇਸ਼ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਉੱਥੇ ਅਜਿਹੀਆਂ ਪਾਰਟੀਆਂ ਦੇ ਲੀਡਰ ਵੀ ਹਨ, ਜੋ ਆਪਣੀ ਭਾਰੀ ਝਟਕੇ ਦੇਣ ਵਿੱਚ ਲੱਗੇ ਹੋਏ ਹਨ।ਜੀ ਹਾਂ ਅਕਾਲੀ ਦਲ ਨੂੰ ਚੋਣਾਂ ਦੇ ਨੇੜੇ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ।ਅਕਾਲੀ ਦਲ ਦੇ ਦੋ ਨੇਤਾ ਆਮ ਆਦਮੀ ਪਾਰਟੀ ਦਾ ਹੱਥ ਫੜ੍ਹਨ ਜਾ ਰਹੇ ਹਨ।

ਸਾਬਕਾ ਅਕਾਲੀ ਦਲ ਵਿਧਾਇਕ ਜਗਜੀਵਨ ਸਿੰਘ ਖਿਰਨਿਆ ਅੱਜ ਹੋ ਸਕਦੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਅਤੇ ਇਸ ਤੋਂ ਇਲਾਵਾ ਨਵਦੀਪ ਸਿੰਘ ਬੱਬੂ ਬਰਾੜ ਆਮ ਆਦਮੀ ਪਾਰਟੀ ਦਾ ਹੱਥ ਫੜਨ ਜਾ ਰਹੇ ਹਨ ਅਤੇ ਨਵਦੀਪ ਬਰਾੜ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੇ ਬੇਟੇ ਹਨ। ਅਵਤਾਰ ਬਰਾੜ ਜੋ ਤਿੰਨ ਬਰਾੜ ਕਾਗਰਸ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਦੇ ਨਾਲ ਉਨ੍ਹਾਂ ਨੇ 2013 ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਹੱਥ ਫੜਿਆ ਸੀ ਅਤੇ ਅਕਾਲੀ ਦਲ ਸਰਕਾਰ ਵਿੱਚ ਪੀਆਰਟੀਸੀ ਦੇ ਚੇਅਰਮੈਨ ਰਹੇ ਹਨ ਅਵਤਾਰ ਸਿੰਘ ਬਰਾੜ।

Published by:Ramanpreet Kaur
First published:

Tags: Akali Dal, Election