Home /News /punjab /

ਵਿਧਾਇਕ ਜੀ ਦਾ ਵਿਆਹ, AAP ਆਗੂਆਂ ਨੂੰ ਗੋਡੇ-ਗੋਡੇ ਚਾਅ; ਸੰਗੀਤ ਸਮਾਗਮ 'ਚ ਮੰਤਰੀਆਂ ਨੇ ਪਾਈਆਂ ਬੋਲੀਆਂ

ਵਿਧਾਇਕ ਜੀ ਦਾ ਵਿਆਹ, AAP ਆਗੂਆਂ ਨੂੰ ਗੋਡੇ-ਗੋਡੇ ਚਾਅ; ਸੰਗੀਤ ਸਮਾਗਮ 'ਚ ਮੰਤਰੀਆਂ ਨੇ ਪਾਈਆਂ ਬੋਲੀਆਂ

ਨਰਿੰਦਰ ਸਵਨਾ ਅਤੇ ਹੋਣ ਵਾਲੀ ਪਤਨੀ ਖੁਸ਼ਬੂ ਨੇ ਕੱਟ ਕੱਟਿਆ ਅਤੇ ਪੰਜਾਬੀ ਗੀਤਾਂ 'ਤੇ ਨੱਚ ਕੇ ਖੁਸ਼ੀ ਮਨਾਈ।

ਨਰਿੰਦਰ ਸਵਨਾ ਅਤੇ ਹੋਣ ਵਾਲੀ ਪਤਨੀ ਖੁਸ਼ਬੂ ਨੇ ਕੱਟ ਕੱਟਿਆ ਅਤੇ ਪੰਜਾਬੀ ਗੀਤਾਂ 'ਤੇ ਨੱਚ ਕੇ ਖੁਸ਼ੀ ਮਨਾਈ।

MLA Narinder Sawna Marriage Sangeet Funtion: ਨਰਿੰਦਰ ਸਵਨਾ ਦੇ ਘਰ ਵਿੱਚ ਸੰਗੀਤ ਸਮਾਗਮ ਵਿੱਚ ਰੌਣਕ ਉਸ ਸਮੇਂ ਵੱਧ ਗਈ ਜਦੋਂ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਚੇਤਨ ਸਿੰਘ ਜੌੜੇਮਾਜਰਾ, ਹਰਜੋਤ ਬੈਂਸ ਤੋਂ ਇਲਾਵਾ ਵਿਧਾਇਕ ਜਗਦੀਪ ਗੋਲਡੀ ਕੰਬੋਜ, ਅਮਨਦੀਪ ਮੁਸਾਫਿਰ ਨੇ ਹਾਜ਼ਰੀ ਭਰੀ।

ਹੋਰ ਪੜ੍ਹੋ ...
  • Share this:

ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ। ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਸਵਨਾ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ ਅਤੇ ਵਿਆਹ ਦੇ ਰੀਤੀ-ਰਿਵਾਜ ਧੂਮ-ਧਾਮ ਨਾਲ ਨੇਪਰ੍ਹੇ ਚੜ੍ਹ ਰਹੇ ਹਨ। ਵਿਧਾਇਕ ਦੀਆਂ ਹੋਣ ਵਾਲੀ ਪਤਨੀ ਖੁਸ਼ਬੂ ਨਾਲ ਮਹਿੰਦੀ ਸਮਾਗਮ ਦੀਆ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਨਰਿੰਦਰ ਸਵਨਾ ਦੇ ਵਿਆਹ ਦਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ। ਇਥੋਂ ਤੱਕ ਕਿ ਕਈ ਮੰਤਰੀ ਅਤੇ ਵਿਧਾਇਕ ਤਾਂ ਉਨ੍ਹਾਂ ਦੇ ਹੋ ਰਹੇ ਸਮਾਗਮਾਂ ਵਿੱਚ ਵੀ ਤਸ਼ਰੀਫ਼ ਰੱਖ ਰਹੇ ਹਨ। ਬੀਤੇ ਦਿਨ ਕਈ ਮੰਤਰੀਆਂ ਨੇ ਸੰਗੀਤ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾ ਕੇ ਬੋਲੀਆਂ ਪਾਈਆਂ ਅਤੇ ਖੂਬ ਨੱਚ ਕੇ ਖੁਸ਼ੀ ਮਨਾਈ।

ਨਰਿੰਦਰ ਸਵਨਾ ਅਤੇ ਹੋਣ ਵਾਲੀ ਪਤਨੀ ਖੁਸ਼ਬੂ ਨੇ ਕੱਟ ਕੱਟਿਆ ਅਤੇ ਪੰਜਾਬੀ ਗੀਤਾਂ 'ਤੇ ਨੱਚ ਕੇ ਖੁਸ਼ੀ ਮਨਾਈ।

ਨਰਿੰਦਰ ਸਵਨਾ ਦੇ ਘਰ ਵਿੱਚ ਸੰਗੀਤ ਸਮਾਗਮ ਵਿੱਚ ਰੌਣਕ ਉਸ ਸਮੇਂ ਵੱਧ ਗਈ ਜਦੋਂ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਚੇਤਨ ਸਿੰਘ ਜੌੜੇਮਾਜਰਾ, ਹਰਜੋਤ ਬੈਂਸ ਤੋਂ ਇਲਾਵਾ ਵਿਧਾਇਕ ਜਗਦੀਪ ਗੋਲਡੀ ਕੰਬੋਜ, ਅਮਨਦੀਪ ਮੁਸਾਫਿਰ ਨੇ ਹਾਜ਼ਰੀ ਭਰੀ। ਇਸ ਮੌਕੇ ਚੇਤਨ ਸਿੰਘ ਜੌੜੇਮਾਜਰਾ ਨੇ ਬੋਲੀਆਂ ਪਾ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਨਰਿੰਦਰ ਸਵਨਾ ਅਤੇ ਹੋਣ ਵਾਲੀ ਪਤਨੀ ਖੁਸ਼ਬੂ ਨੇ ਕੱਟ ਕੱਟਿਆ ਅਤੇ ਪੰਜਾਬੀ ਗੀਤਾਂ 'ਤੇ ਨੱਚ ਕੇ ਖੁਸ਼ੀ ਮਨਾਈ।

' isDesktop="true" id="400230" youtubeid="ssmPbyHR7c8" category="chandigarh">

ਜਿ਼ਕਰਯੋਗ ਹੈ ਕਿ ਪੰਜਾਬ ਦੀ ਮਾਨ ਸਰਕਾਰ ਵਿੱਚ ਨਰਿੰਦਰਪਾਲ ਸਿੰਘ ਸਵਾਣਾ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਕਰੀਬ 27 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।

Published by:Krishan Sharma
First published:

Tags: AAP Punjab, Bhagwant Mann, Chetan Singh Jodhamajra, Gurmeet Singh Meet Hayer, Harjot Singh Bains