Home /News /punjab /

AAP ਦੀ ਸੰਗਰੂਰ 'ਚ ਹਾਰ 'ਤੇ ਬੋਲੇ ਡਾ. ਵੇਰਕਾ; ਜੇ ਹੁਣ ਮੁੜ ਚੋਣਾਂ ਹੋ ਜਾਣ ਤਾਂ ਝਾੜੂ ਖਿੱਲਰਿਆ ਲਓ, ਆਉਣ ਵਾਲਾ ਸਮਾਂ ਭਾਜਪਾ ਦਾ

AAP ਦੀ ਸੰਗਰੂਰ 'ਚ ਹਾਰ 'ਤੇ ਬੋਲੇ ਡਾ. ਵੇਰਕਾ; ਜੇ ਹੁਣ ਮੁੜ ਚੋਣਾਂ ਹੋ ਜਾਣ ਤਾਂ ਝਾੜੂ ਖਿੱਲਰਿਆ ਲਓ, ਆਉਣ ਵਾਲਾ ਸਮਾਂ ਭਾਜਪਾ ਦਾ

file photo.

file photo.

Sangrur by-election: ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ 'ਤੇ ਭਾਜਪਾ (BJP) ਆਗੂ ਡਾ. ਰਾਜ ਕੁਮਾਰ ਵੇਰਕਾ (Raj kumar Verka) ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕਿੰਨੇ ਪਾਣੀ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਮੁੜ ਚੋਣਾਂ ਹੋ ਜਾਣ ਤਾਂ ਝਾੜੂ ਖਿੱਲਰਿਆ ਲਓ। ਉਨ੍ਹਾਂ ਕਿਹਾ ਕਿ ਅੱਜ ਝੂਠ ਦਾ ਪੁਲੰਦਾ ਸਾਹਮਣੇ ਆ ਚੁੱਕਿਆ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Sangrur by-election: ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ 'ਤੇ ਭਾਜਪਾ (BJP) ਆਗੂ ਡਾ. ਰਾਜ ਕੁਮਾਰ ਵੇਰਕਾ (Raj kumar Verka) ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕਿੰਨੇ ਪਾਣੀ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਮੁੜ ਚੋਣਾਂ ਹੋ ਜਾਣ ਤਾਂ ਝਾੜੂ ਖਿੱਲਰਿਆ ਲਓ। ਉਨ੍ਹਾਂ ਕਿਹਾ ਕਿ ਅੱਜ ਝੂਠ ਦਾ ਪੁਲੰਦਾ ਸਾਹਮਣੇ ਆ ਚੁੱਕਿਆ ਹੈ।

  ਡਾ. ਰਾਜ ਕੁਮਾਰ ਵੇਰਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇ ਨੂੰ ਅਜੇ 3 ਮਹੀਨੇ ਹੀ ਹੋਏ ਹਨ ਕਿ ਇਹ ਹਵਾ ਦਾ ਬੁਲਬੁਲਾ ਫਟ ਗਿਆ ਹੈ। ਲੋਕਾਂ ਦਾ ਇੰਨੀ ਜਲਦੀ ਇਸ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ, ਜਿਸ ਕਾਰਨ ਲੋਕਾਂ ਨੇ ਇਸ ਪਾਰਟੀ ਨੂੰ ਨਕਾਰ ਦਿੱਤਾ ਹੈ।

  ਭਾਜਪਾ ਆਗੂ ਨੇ ਕਿਹਾ ਕਿ ਕਿਥੇ ਇਹ ਹਿਮਾਚਲ ਤੇ ਗੁਜਰਾਤ ਰਾਜਾਂ ਵਿੱਚ ਆਪਣੀ ਪਾਰਟੀ ਦਾ ਫੈਲਾਅ ਕਰਨ ਲਈ ਫਿਰਦੇ ਹਨ, ਪਰੰਤੂ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

  ਸੰਗਰੂਰ ਚੋਣ ਵਿੱਚ ਭਾਜਪਾ ਦੀ ਜ਼ਮਾਨਤ ਜ਼ਬਤ ਹੋਣ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੰਗਰੂਰ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਵੱਡੀ ਪੱਧਰ 'ਤੇ ਵੋਟਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲੀ ਵਾਰ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਹੈ ਅਤੇ ਪੰਜਾਬ ਵਿੱਚ ਹੁਣ ਭਾਜਪਾ ਲਗਾਤਾਰ ਪੈਰ ਪਸਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲਾ ਸਮਾਂ ਪੰਜਾਬ ਵਿੱਚ ਭਾਜਪਾ ਦਾ ਹੋਵੇਗਾ, ਜਦੋਂ ਸਿਰਫ਼ ਭਾਜਪਾ ਹੀ ਰਹੇਗੀ। ਭਾਵੇਂ ਕਿ ਇਸ ਵਿੱਚ 4 ਜਾਂ 5 ਸਾਲ ਲੱਗ ਸਕਦੇ ਹਨ, ਪਰ ਪਰ ਅਸੀਂ ਲਗਾਤਾਰ ਵਿਸਤਾਰ ਕਰ ਰਹੇ ਹਾਂ।
  Published by:Krishan Sharma
  First published:

  Tags: AAP Punjab, BJP, Punjab BJP, Punjab politics, Raj Kumar Verka

  ਅਗਲੀ ਖਬਰ