ਚੰਡੀਗੜ੍ਹ: ਕਾਂਗਰਸ (Congress) ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀ ਆਮ ਆਦਮੀ ਪਾਰਟੀ (AAP) ਨੇ ਸ਼ੁੱਕਰਵਾਰ ਨੂੰ ਵੀ ਚੰਨੀ ਸਰਕਾਰ (Channi Government) 'ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ। ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈਕਿਸ਼ਨ ਰੋਡੀ (Jai Kishan Rodi) ਤੋਂ ਇਲਾਵਾ ਬੁਲਾਰਿਆਂ ਦਿਨੇਸ਼ ਚੱਢਾ (Dinesh Chadda) ਅਤੇ ਨੀਲ ਗਰਗ (Neel Garg) ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ।
ਰੋੜੀ ਨੇ ਕਿਹਾ ਕਿ ਸੀ.ਐਮ ਚੰਨੀ ਬਿਜਲੀ ਬਿੱਲ ਮੁਆਫੀ ਨੂੰ ਲੈ ਕੇ ਵੱਡਾ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਇੱਕ ਬਿੱਲ ਦਿਖਾਉਂਦੇ ਹੋਏ ਕਿਹਾ ਕਿ 7800 ਦਾ ਇਹ ਬਿੱਲ ਸਾਬਤ ਕਰਦਾ ਹੈ ਕਿ ਚੰਨੀ ਸਾਬ੍ਹ, ਐਲਾਨੀਆ ਮੁੱਖ ਮੰਤਰੀ ਕਿਉਂ ਹੈ। ਨਾ ਰੇਤ ਸਸਤੀ ਮਿਲ ਰਹੀ ਹੈ ਤੇ ਨਾ ਹੀ ਬਿਜਲੀ। ਪੰਜਾਬ ਵਿੱਚ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ ਪਰ ਮੁੱਖ ਮੰਤਰੀ ਆਪਣੇ ਪੋਸਟਰ ਲਾ ਕੇ ਲੋਕਾਂ ਦੀ ਤਾਰੀਫ਼ ਲੁੱਟ ਰਹੇ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਖੁਦ ਸੀਐਮ 'ਤੇ ਭਰੋਸਾ ਨਹੀਂ ਹੈ।
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਰੋੜੀ ਨੇ ਕਿਹਾ ਕਿ ਜਦੋਂ ਗਾਇਕਾਂ ਦੀ ਲੋੜ ਕਾਂਗਰਸ ਨੂੰ ਪੈਂਦੀ ਜਾ ਰਹੀ ਹੈ ਤਾਂ ਤੁਸੀਂ ਆਪ ਹੀ ਸੋਚੋ ਕਿ ਪਾਰਟੀ ਕਿੱਥੇ ਹੈ। ਪੰਜਾਬ ਦੇ ਲੋਕਾਂ ਨੇ ਸੈਲੀਬ੍ਰਿਟੀਆਂ ਨੂੰ ਵੇਖ ਲਿਆ ਹੈ। ਲੋਕ ਅੱਜ ਤੱਕ ਸੰਨੀ ਦਿਓਲ ਨੂੰ ਲੱਭ ਰਹੇ ਹਨ। ਮੂਸੇਵਾਲੇ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਕਿਉਂਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਕਾਂਗਰਸੀ ਹੈ।
ਬੁਲਾਰੇ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਬਦਲ ਗਿਆ ਹੈ ਪਰ ਕਾਂਗਰਸ ਨੇ ਪੰਜਾਬ ਨੂੰ ਲੁੱਟਣ ਦੀ ਨਵੀਂ ਨੀਤੀ ਬਣਾਈ ਹੈ। ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਬੁਲਾਰੇ ਨੀਲ ਗਰਗ ਨੇ ਵੀ ਪਰਗਟ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਾਅਵੇ ਝੂਠੇ ਹਨ, ਵੈਸੇ ਵੀ ਉਹ ਚੋਣਾਂ ਤੋਂ ਬਾਅਦ ਸਾਬਕਾ ਮੰਤਰੀ ਬਣ ਜਾਣਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।